ਸਪੋਰਟਸ ਡੈਸਕ- ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਟੀ20 ਸੀਰੀਜ਼ ਦਾ ਤੀਜਾ ਮੈਚ ਅੱਜ ਵੇਲਿੰਗਟਨ ਦੇ ਹੈਨਰੀ ਸਟੇਡੀਅਮ ਵਿਖੇ ਖੇਡਿਆ ਗਿਆ। ਮੈਚ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਭਾਰਤ ਨੇ 5 ਮੈਚਾਂ ਦੀ ਟੀ20 ਸੀਰੀਜ਼ 'ਚ 3-0 ਦੀ ਅਜੇਤੂ ਲੀਡ ਬਣਾ ਲਈ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ 20 ਓਵਰਾਂ 'ਚ 3 ਵਿਕਟਾਂ ਗੁਆ ਕੇ 198 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 199 ਦੌੜਾਂ ਦਾ ਟੀਚਾ ਦਿੱਤਾ।
ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਮੈਚ ਨੂੰ ਇਕਤਰਫਾ ਬਣਾਉਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 13.2 ਓਵਰਾਂ 'ਚ 4 ਵਿਕਟਾਂ ਗੁਆ ਕੇ 199 ਦੌੜਾਂ ਬਣਾਈਆਂ ਤੇ 6 ਵਿਕਟਾਂ ਨਾਲ ਮੈਚ ਜਿੱਤ ਲਿਆ। ਭਾਰਤ ਲਈ ਅਭਿਸ਼ੇਕ ਸ਼ਰਮਾ ਤੇ ਵੈਭਵ ਸੂਰਿਆਵੰਸ਼ੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨੇ ਪਾਵਰ ਪਲੇਅ 'ਚ ਮੈਚ ਨਿਊਜ਼ੀਲੈਂਡ 'ਤੇ ਸ਼ਿਕੰਜਾ ਕਸ ਲਿਆ ਸੀ ਤੇ ਭਾਰਤ ਦੀ ਸ਼ਾਨਦਾਰ ਜਿੱਤ ਦੀ ਨੀਂਹ ਰੱਖੀ। ਅਭਿਸ਼ੇਕ ਸ਼ਰਮਾ ਨੇ 38 ਗੇਂਦਾਂ ਵਿਚ ਸ਼ਾਨਦਾਰ 113 ਦੌੜਾਂ ਬਣਾਈਆਂ ਤੇ ਵੈਭਵ ਸੂਰਿਆਵੰਸ਼ੀ ਨੇ 19 ਗੇਂਦਾਂ 'ਚ ਸ਼ਾਨਦਾਰ 45 ਦੌੜਾਂ ਬਣਾਈਆਂ। ਕਪਤਾਨ ਸ਼੍ਰੇਅਸ ਅਈਅਰ ਨੇ 5 ਦੌੜਾਂ, ਸੰਜੂ ਸੈਮਸਨ ਨੇ 18 ਦੌੜਾਂ ਤੇ ਤਿਲਕ ਵਰਮਾ ਨੇ 1 ਦੌੜਾ ਤੇ ਨਮਨ ਧੀਰ ਨੇ 4 ਦੌੜਾਂ ਬਣਾਈਆਂ। ਨਿਊਜ਼ੀਲੈਂਡ ਲਈ ਕਾਈਲ ਜੈਮੀਸਨ ਨੇ 2, ਮੈਥਿਊ ਫਿਸ਼ਰ ਨੇ 1 ਤੇ ਮਿਸ਼ੇਲ ਸੈਂਟਰਨ ਨੇ 1 ਵਿਕਟਾਂ ਲਈਆਂ।
ਟੀਮਾਂ:
ਨਿਊਜ਼ੀਲੈਂਡ (ਪਲੇਇੰਗ ਇਲੈਵਨ): ਟਿਮ ਸੀਫਰਟ (ਵਿਕਟਕੀਪਰ), ਫਿਨ ਐਲਨ, ਡੈਰਿਲ ਮਿਸ਼ੇਲ, ਗਲੇਨ ਫਿਲਿਪਸ, ਬੇਵੋਨ ਜੈਕਬਸ, ਮਾਈਕਲ ਬ੍ਰੇਸਵੈੱਲ, ਮਿਸ਼ੇਲ ਸੈਂਟਨਰ (ਕਪਤਾਨ), ਕਾਇਲ ਜੈਮੀਸਨ, ਐਡਮ ਮਿਲਨੇ, ਜੈਕਬ ਡਫੀ, ਮੈਥਿਊ ਫਿਸ਼ਰ
ਭਾਰਤ (ਪਲੇਇੰਗ ਇਲੈਵਨ) : ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਵੈਭਵ ਸੂਰਿਆਵੰਸ਼ੀ, ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਨਿਤੀਸ਼ ਕੁਮਾਰ ਰੈਡੀ, ਨਮਨ ਧੀਰ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਪ੍ਰਿੰਸ ਯਾਦਵ
ਸੱਟ ਕਾਰਨ ਪਾਕਿਸਤਾਨ ਖ਼ਿਲਾਫ਼ ਟੈਸਟ ਲੜੀ ਤੋਂ ਬਾਹਰ ਹੋਏ ਪਥੁਮ ਨਿਸਾਂਕਾ
NEXT STORY