ਹੈਮਿਲਟਨ- ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਪੰਜਵਾਂ ਤੇ ਆਖਰੀ ਮੈਚ ਅੱਜ ਨਿਊਜ਼ੀਲੈਂਡ ਦੇ ਹੈਮਿਲਟਨ ਦੇ ਸੇਡੋਨ ਪਾਰਕ ਵਿਖੇ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਸੀਰੀਜ਼ 'ਚ ਭਾਰਤ ਨੇ 3-1 ਦੀ ਬੜ੍ਹਤ ਬਣਾਈ ਹੋਈ ਹੈ। ਆਪਣੇ ਸਥਾਪਤ ਖਿਡਾਰੀਆਂ ਦਾ ਹਮੇਸ਼ਾ ਸਮਰਥਨ ਕਰਨ ਵਾਲੀ ਭਾਰਤੀ ਟੀਮ ਮੈਨੇਜਮੈਂਟ ਆਕਲੈਂਡ ’ਚ ਪਿਛਲੇ ਮੈਚ ’ਚ ਮਿਲੀ ਹਾਰ ਤੋਂ ਬਾਅਦ ਨਿਊਜ਼ੀਲੈਂਡ ਵਿਰੁੱਧ ਐਤਵਾਰ ਨੂੰ 5ਵੇਂ ਤੇ ਆਖਰੀ ਟੀ-20 ਮੈਚ ’ਚ ਆਖਰੀ-11 ’ਚ ਬਦਲਾਅ ਕਰ ਸਕਦੀ ਹੈ।
ਟੀਮਾਂ:
ਨਿਊਜ਼ੀਲੈਂਡ (ਪਲੇਇੰਗ 11): ਟਿਮ ਸੀਫਰਟ (ਵਿਕਟਕੀਪਰ), ਫਿਨ ਐਲਨ, ਡੇਰਿਲ ਮਿਸ਼ੇਲ, ਗਲੇਨ ਫਿਲਿਪਸ, ਬੇਵੋਨ ਜੈਕਬਸ, ਮਾਈਕਲ ਬ੍ਰੇਸਵੈੱਲ, ਮਿਸ਼ੇਲ ਸੈਂਟਨਰ (ਕਪਤਾਨ), ਨਾਥਨ ਸਮਿਥ, ਐਡਮ ਮਿਲਨੇ, ਜੈਕਬ ਡਫੀ, ਬਲੇਅਰ ਟਿਕਨਰ
ਭਾਰਤ (ਪਲੇਇੰਗ11): ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਨਿਤੀਸ਼ ਕੁਮਾਰ ਰੈੱਡੀ, ਨਮਨ ਧੀਰ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਪ੍ਰਿੰਸ ਯਾਦਵ, ਵਰੁਣ ਚੱਕਰਵਰਤੀ
ਹਾਈਲੋ ਓਪਨ: ਸਿੰਧੂ ਅਤੇ ਲਕਸ਼ੈ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਫਾਈਨਲ 'ਚ ਬਣਾਈ ਜਗ੍ਹਾ
NEXT STORY