ਗੁਹਾਟੀ : ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਲੜੀ ਦਾ ਦੂਜਾ ਮੈਚ ਅੱਜ ਭਾਵ ਬੁੱਧਵਾਰ 30 ਸਤੰਬਰ ਨੂੰ ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ 50 ਓਵਰਾਂ 'ਚ 7 ਵਿਕਟਾਂ ਗੁਆ ਕੇ 405 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 406 ਦੌੜਾਂ ਦਾ ਟੀਚਾ ਦਿੱਤਾ। ਵੈਸਟਇੰਡੀਜ਼ ਲਈ ਆਮਿਰ ਜੰਗੂ ਨੇ 114 ਦੌੜਾਂ, ਜੌਨ ਕੈਂਪਬੈਲ ਨੇ 101 ਦੌੜਾਂ ਤੇ ਸ਼ਾਈ ਹੋਪ ਨੇ 104 ਦੌੜਾਂ ਤੇ ਰੋਸਟਨ ਚੇਜ਼ ਨੇ 29 ਬਣਾਈਆਂ। ਭਾਰਤ ਲਈ ਪ੍ਰਸਿੱਧ ਕ੍ਰਿਸ਼ਨਾ ਨੇ 1, ਗੁਰਨੂਰ ਬਰਾੜ ਨੇ 2, ਰਵਿੰਦਰ ਜਡੇਜਾ ਨੇ 2 ਤੇ ਕੁਲਦੀਪ ਯਾਦਵ ਨੇ 2 ਵਿਕਟਾਂ ਲਈਆਂ।
ਟੀਮਾਂ:
ਵੈਸਟ ਇੰਡੀਜ਼ (ਪਲੇਇੰਗ ਇਲੈਵਨ): ਜੌਹਨ ਕੈਂਪਬੈਲ, ਕੇਸੀ ਕਾਰਟੀ, ਸ਼ਾਈ ਹੋਪ (ਵਿਕਟਕੀਪਰ/ਕਪਤਾਨ), ਆਮਿਰ ਜੰਗੂ, ਸ਼ੇਰਫੇਨ ਰਦਰਫੋਰਡ, ਰੋਸਟਨ ਚੇਜ਼, ਕੀਮੋ ਪਾਲ, ਅਲਜ਼ਾਰੀ ਜੋਸੇਫ, ਸ਼ਮਾਰ ਜੋਸੇਫ, ਜੈਡਨ ਸੀਲਜ਼, ਵਿਟੇਲ ਲਾਵੇਸ
ਭਾਰਤ (ਪਲੇਇੰਗ ਇਲੈਵਨ): ਰੋਹਿਤ ਸ਼ਰਮਾ, ਸ਼ੁਭਮਨ ਗਿੱਲ (ਕਪਤਾਨ), ਵਿਰਾਟ ਕੋਹਲੀ, ਰੁਤੁਰਾਜ ਗਾਇਕਵਾੜ, ਕੇਐਲ ਰਾਹੁਲ (ਵਿਕਟਕੀਪਰ), ਨਮਨ ਧੀਰ, ਰਵਿੰਦਰ ਜਡੇਜਾ, ਔਕਿਬ ਨਬੀ, ਗੁਰਨੂਰ ਬਰਾੜ, ਕੁਲਦੀਪ ਯਾਦਵ, ਪ੍ਰਸਿੱਧ ਕ੍ਰਿਸ਼ਨਾ
ਭਾਰਤ ਈ-ਸਪੋਰਟਸ ਲੀਗ ਆਫ਼ ਲੈਜੇਂਡਸ ਮੁਕਾਬਲੇ ਤੋਂ ਬਾਹਰ
NEXT STORY