ਆਭਾ (ਸਾਊਦੀ ਅਰਬ)- ਜੈਕਸਨ ਸਿੰਘ ਅਤੇ ਅਨਵਰ ਅਲੀ ਦੀ ਵਾਪਸੀ ਤੋਂ ਉਤਸਾਹਿਤ ਭਾਰਤੀ ਫੁੱਟਬਾਲ ਟੀਮ ਵੀਰਵਾਰ ਨੂੰ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦੇ ਮੁਕਾਬਲੇ ’ਚ ਅਫਗਾਨਿਸਤਾਨ ਦਾ ਸਾਹਮਣਾ ਕਰੇਗੀ ਤਾਂ ਉਸ ਦੀਆਂ ਨਜ਼ਰਾਂ ਤੀਸਰੇ ਦੌਰ ’ਚ ਜਗ੍ਹਾ ਬਣਾਉਣ ’ਤੇ ਲੱਗੀਆਂ ਹੋਣਗੀਆਂ ਮਿਡਫੀਲਡ ’ਚ ਜੈਕਸਨ ਅਤੇ ਸੈਂਟਰ ਬੈਕ ’ਚ ਅਨਵਰ ਸੱਟ ਕਾਰਨ ਲੰਮੇ ਸਮੇਂ ਬਾਅਦ ਵਾਪਸੀ ਕਰ ਰਿਹਾ ਹੈ। ਦੂਸਰੇ ਦੌਰ ’ਚ ਸ਼ੁਰੂਆਤੀ ਸਾਂਝੇ ਕੁਆਲੀਫੀਕੇਸ਼ਨ ਮੈਚ ’ਚ ਹੇਠਲੀ ਰੈਂਕਿੰਗ ਵਾਲੇ ਵਿਰੋਧੀ ’ਤੇ ਭਾਰਤ ਦਾ ਪਲੜਾ ਭਾਰੀ ਰਹਿਣ ਦੀ ਉਮੀਦ ਹੈ। 2 ਮੈਚਾਂ ’ਚ ਇਕ ਜਿੱਤ ਦੇ 3 ਅੰਕਾਂ ਨਾਲ ਭਾਰਤ ਗਰੁੱਪ-ਏ ’ਚ ਫਿਲਹਾਲ ਦੂਸਰੇ ਸਥਾਨ ’ਤੇ ਹੈ। ਉੱਥੇ ਹੀ ਦੋਨੋਂ ਮੈਚ ਹਾਰ ਚੁੱਕੀ ਅਫਗਾਨਿਸਤਾਨ ਦੀ ਟੀਮ ਆਖਰੀ ਸਥਾਨ ’ਤੇ ਹੈ। ਕਵੈਤ ਖਿਲਾਫ ਜਿੱਤ ਦਰਜ ਕਰ ਕੇ ਇਗੋਰ ਸਟਿਮਕ ਦੀ ਭਾਰਤੀ ਟੀਮ ਨੇ ਪਹਿਲੀ ਵਾਰ ਤੀਸਰੇ ਦੌਰ ’ਚ ਜਾਣ ਦੀਆਂ ਉਮੀਦਾਂ ਜਗਾਈਆਂ ਹਨ।
ਵਿਸ਼ਵ ਰੈਂਕਿੰਗ ’ਚ 158ਵੇਂ ਸਥਾਨ ’ਤੇ ਕਾਬਿਜ਼ ਅਫਗਾਨਿਸਤਾਨ ਨੂੰ (ਘਰੇਲੂ ਅਤੇ ਬਾਹਰ ਮੈਚ) ਹਰਾਉਣ ਨਾਲ 117ਵੀਂ ਰੈਂਕਿੰਗ ਵਾਲੀ ਭਾਰਤੀ ਟੀਮ ਦੇ 9 ਅੰਕ ਹੋ ਜਾਣਗੇ। ਕਤਰ ਦੀ ਟੀਮ ਕਵੈਤ ਨੂੰ ਅਗਲੇ 2 ਮੈਚਾਂ ’ਚ ਹਰਾ ਦੇਵੇਗੀ ਤਾਂ ਭਾਰਤ ਕੋਲ ਦੂਸਰੇ ਸਥਾਨ ’ਤੇ ਪਹੁੰਚਣ ਦਾ ਮੌਕਾ ਹੋਵੇਗਾ। ਭਾਰਤ ਨੇ ਕਵੈਤ ਨੂੰ ਕਵੈਤ ਸਿਟੀ ’ਚ 1-0 ਨਾਲ ਹਰਾਇਆ ਸੀ, ਜਦਕਿ ਭੁਵਨੇਸ਼ਵਰ ’ਚ ਕਵੈਤ ਨੇ 3-0 ਨਾਲ ਜਿੱਤ ਦਰਜ ਕੀਤੀ ਸੀ।
ਭਾਰਤ ਅਤੇ ਅਫਗਾਨਿਸਤਾਨ ਵਿਚਾਲੇ 1949 ’ਚ ਪਹਿਲੇ ਮੁਕਾਬਲੇ ਦੇ ਬਾਅਦ ਤੋਂ ਦੋਨੋਂ ਟੀਮਾਂ ਸਮੇਂ-ਸਮੇਂ ’ਤੇ ਖੇਡਦੀਆਂ ਰਹੀਆਂ ਹਨ। ਵਿਸ਼ਵ ਕੱਪ ਕੁਆਲੀਫਾਇਰ, ਏਸ਼ੀਆਈ ਕੱਪ ਕੁਆਲੀਫਾਇਰ ਅਤੇ ਹੋਰ ਉਪ-ਮਹਾਦੀਪ ਤੇ ਇਨਵਾਈਟਿਡ ਟੂਰਨਾਮੈਂਟਾਂ ਵਿਚ ਉਸ ਦਾ ਸਾਹਮਣਾ ਹੋਇਆ ਹੈ। ਭਾਰਤੀ ਹਮਲੇ ਦੀ ਅਗਵਾਈ 39 ਸਾਲਾ ਦੇ ਸੁਨੀਲ ਛੇਤਰੀ ਅਤੇ ਮਨਵੀਰ ਸਿੰਘ ਕਰਨਗੇ। ਛੇਤਰੀ ਨੇ ਅਫਗਾਨਿਸਤਾਨ ਖਿਲਾਫ 8 ਮੈਚਾਂ ’ਚ 4 ਗੋਲ ਕੀਤੇ ਹਨ। ਉੱਥੇ ਹੀ ਪਿਛਲੇ 2 ਸਾਲਾਂ ’ਤੇ ਜੈਕਸਨ ਨੇ ਲਗਾਤਾਰ 17 ਮੈਚ ਖੇਡੇ ਹਨ। ਉਸ ਦੀ ਕਮੀ ਟੀਮ ਨੂੰ ਕਤਰ ’ਚ ਏਸ਼ੀਆਈ ਕੱਪ ਦੌਰਾਨ ਰੜਕੀ ਸੀ। ਉੱਥੇ ਹੀ ਅਫਗਾਨਿਸਤਾਨ ਦੇ ਕਈ ਪ੍ਰਮੁੱਖ ਖਿਡਾਰੀ ਅਫਗਾਨਿਸਤਾਨ ਫੁੱਟਬਾਲ ਮਹਾਸੰਘ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਦੇ ਬਾਅਦ ਤੋਂ ਟੂਰਨਾਮੈਂਟ ’ਚੋਂ ਬਾਹਰ ਹਨ। ਅਫਗਾਨਿਸਤਾਨ ਦੇ 18 ਖਿਡਾਰੀਆਂ ਨੇ ਕੁਵੈਤ ਅਤੇ ਕਤਰ ਖਿਲਾਫ ਕੁਆਲੀਫਾਇਰ ਨਹੀਂ ਖੇਡੇ ਸਨ।
ਭਾਰਤੀ ਹਾਕੀ ਟੀਮਾਂ ਐੱਫ. ਆਈ. ਐੱਚ. ਹਾਕੀ-5 ਰੈਂਕਿੰਗ ’ਚ ਦੂਸਰੇ ਸਥਾਨ ’ਤੇ
NEXT STORY