ਨੂਰ ਸੁਲਤਾਨ : ਤਜ਼ਰਬੇਕਾਰ ਭਾਰਤੀ ਟੈਨਿਸ ਖਿਡਾਰੀ ਲਿਏਂਡਰ ਪੇਸ ਨੇ ਆਪਣਾ ਡੇਵਿਸ ਕੱਪ ਰਿਕਾਰਡ ਬਿਹਤਰ ਕਰਦਿਆਂ ਜੀਵਨ ਨੇਦੁੰਚੇਝਿਆਨ ਦੇ ਨਾਲ ਆਪਣਾ 44ਵਾਂ ਡਬਲਜ਼ ਮੈਚ ਜਿੱਤਿਆ ਜਦਕਿ ਭਆਰਤ ਨੇ ਪਾਕਿਸਤਾਨ 'ਤੇ ਡੇਵਿਸ ਕੱਪ 'ਚ 3-0 ਦੀ ਅਜੇਤੂ ਬੜ੍ਹਤ ਬਣਾ ਲਈ। ਪਾਕਿਸਤਾਨ ਦੇ ਮੁਹੰਮਦ ਸ਼ੋਇਬ ਅਤੇ ਹੁਫੈਜਾ ਅਬਦੁਲ ਰਹਿਮਾਨ ਦੀ ਜੋੜੀ ਪੇਸ ਅਤੇ ਜੀਵਨ ਦੇ ਅੱਗੇ ਨਹੀਂ ਟਿਕ ਸਕੀ। ਭਾਰਤੀ ਜੋੜੀ ਨੇ ਸਿਰਫ 53 ਮਿੰਟਾਂ ਵਿਚ 6-1, 6-3 ਨਾਲ ਜਿੱਤ ਦਰਜ ਕਰ ਲਈ। ਪਿਛਲੇ ਸਾਲ ਆਪਣਾ 43ਵਾਂ ਡਬਲ਼ਜ ਮੈਚ ਜਿੱਤ ਕੇ ਡੇਵਿਸ ਕੱਪ ਦੇ ਇਤਿਹਾਸ ਵਿਚ ਸਭ ਤੋਂ ਸਫਲ ਖਿਡਾਰ ਬਣੇ ਪੇਸ ਨੇ ਇਟਲੀ ਦੇ ਨਿਕਲਾ ਨੂੰ ਪਛਾੜਿਆ ਸੀ।
ਪੇਸ ਦਾ 44 ਜਿੱਤ ਦਾ ਰਿਕਾਰਡ ਜਲਦੀ ਟੁੱਟਣਾ ਮੁਸ਼ਕਲ ਦਿਸ ਰਿਹਾ ਹੈ ਕਿਉਂਕਿ ਉਸ ਤੋਂ ਇਲਾਵਾ ਕੋਈ ਮੌਜੂਦਾ ਖਿਡਾਰੀ ਚੋਟੀ 10 ਵਿਚ ਨਹੀਂ ਹੈ। ਹੁਫੈਜਾ ਅਤੇ ਸ਼ੋਇਬ ਨੇ ਪਹਿਲੇ ਗੇਮ ਵਿਚ ਸਰਵਿਸ ਬਰਕਰਾਰ ਰੱਖੀ ਪਰ ਭਾਰਤੀ ਜੋੜੀ ਨੇ ਤੀਜੇ ਗੇਮ ਵਿਚ ਉਸ ਦੀ ਸਰਵਿਸ ਤੋੜ ਕੇ 3-1 ਨਾਲ ਬੜ੍ਹਤ ਬਣਾ ਲਈ। 5ਵੇਂ ਗੇਮ ਵਿਚ ਫਿਰ ਉਸ ਦੀ ਸਰਵਿਸ ਤੋੜ ਕੇ ਪੇਸ ਅਤੇ ਜੀਵਨ ਨੇ ਦਬਾਅ ਬਣਾਇਆ। ਜੀਵਨ ਨੇ 30-15 'ਤੇ ਡਬਲ ਫਾਲਟ ਕੀਤਾ ਪਰ ਪਾਕਿਸਤਾਨੀ ਖਿਡਾਰੀ ਦਬਾਅ ਨਹੀਂ ਬਣਾ ਸਕੇ ਅਤੇ ਭਾਰਤ ਨੇ ਬੜ੍ਹਤ ਬਣਾ ਲਈ। ਪਹਿਲਾ ਸੈੱਟ ਜਿੱਤਣ ਤੋਂ ਬਾਅਦ ਭਾਰਤੀਆਂ ਨੇ ਦੂਜਾ ਸੈੱਟ ਵੀ ਆਸਾਨੀ ਨਾਲ ਜਿੱਤ ਲਿਆ।
ਦੱਸ ਦਈਏ ਕਿ ਭਾਰਤ-ਪਾਕਿਸਤਾਨ ਵਿਚਾਲੇ ਇਹ ਮੁਕਾਬਾਲ ਨਿਰਪੱਖ ਜਗ੍ਹਾ 'ਤੇ ਕਰਾਇਆ ਗਿਆ। ਪਹਿਲਾ ਇਹ ਮੁਕਾਬਲਾ ਪਾਕਿਸਤਾਨ ਵਿਚ ਹੋਣਾ ਸੀ ਪਰ ਭਾਰਤੀ ਟੈਨਿਸ ਫੈਡਰੇਸ਼ਨ ਨੇ ਕੌਮਾਂਤਰੀ ਟੈਨਿਸ ਫੈਡਰੇਸ਼ਨ ਨੂੰ ਦੋਵਾਂ ਦੇਸ਼ਾਂ ਵਿਚਾਲੇ ਖਰਾਬ ਰਿਸ਼ਤਿਆਂ ਕਾਰਨ ਨਿਰਪੱਖ ਜਗ੍ਹਾ ਕਰਾਉਣ ਲਈ ਅਰਜੀ ਦਿੱਤੀ ਸੀ। ਜਿਸ ਨੂੰ ਮੰਨਦਿਆਂ ਕੌਮਾਂਤਰੀ ਟੈਨਿਸ ਫੈਡਰੇਸ਼ ਨੇ ਇਹ ਮੁਕਾਬਲਾ ਨੂਰਸੁਲਤਾਨ 'ਚ ਕਰਾਇਆ।
ਦੱ. ਏਸ਼ੀਆਈ ਖੇਡਾਂ 'ਚ ਭਾਰਤ ਦੇ ਝੰਡਾਬਰਦਾਰ ਹੋਣਗੇ ਤੂਰ
NEXT STORY