helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, SEP 17, 2025
ਪੰਜਾਬ 'ਚ ਲਗਾਤਾਰ 3 ਦਿਨ ਪਵੇਗਾ ਮੀਂਹ! ਪੜ੍ਹੋ...
ਆਮ ਆਦਮੀ ਪਾਰਟੀ ਪੰਜਾਬ ਦੇ ਸਟੇਟ ਆਬਜ਼ਰਵਰਾਂ ਦਾ...
ਸਰਹੱਦ ਪਾਰੋਂ ਚੱਲ ਰਹੇ ਅੱਤਵਾਦੀ ਨੈੱਟਵਰਕ ਦਾ...
ਹੁਣ ਹੁਸ਼ਿਆਰਪੁਰ ਦੇ ਇਸ ਪਿੰਡ ਨੇ ਪ੍ਰਵਾਸੀਆਂ...
ਪੰਜਾਬ
ਮਨੋਰੰਜਨ
Photos
Videos
ਹੈਮਿਲਟਨ— ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਹੈਮਿਲਟਨ ਦੇ ਮੈਦਾਨ 'ਤੇ ਖੇਡੇ ਗਏ ਰੋਮਾਂਚਕ ਮੁਕਾਬਲੇ 'ਚ ਹਰਾ ਕੇ ਜਿੱਤ ਦੀ ਹੈਟ੍ਰਿਕ ਲਾਈ। ਪੰਜ ਟੀ-20 ਮੈਚਾਂ ਦੀ ਸੀਰੀਜ਼ ਦਾ ਇਹ ਤੀਜਾ ਮੁਕਾਬਲਾ ਟਾਈ ਹੋਣ 'ਤੇ ਸੁਪਰਓਵਰ 'ਚ ਪਹੁੰਚਿਆ ਜਿੱਥੇ ਭਾਰਤ ਨੇ ਜਿੱਤ ਹਾਸਲ ਕਰਕੇ ਦੋ ਮੈਚ ਰਹਿੰਦੇ ਹੀ ਸੀਰੀਜ਼ ਵੀ ਆਪਣੇ ਨਾਂ ਕਰ ਲਈ। ਭਾਰਤ ਨੇ ਨਿਊਜ਼ੀਲੈਂਡ ਨੂੰ ਜਿੱਤ ਲਈ 180 ਦੌੜਾਂ ਦਾ ਟੀਚਾ ਦਿੱਤਾ ਸੀ ਜਦਕਿ ਕੀਵੀ ਟੀਮ 20 ਓਵਰ 'ਚ ਸਿਰਫ 179 ਦੌੜਾਂ ਹੀ ਬਣਾ ਸਕੀ ਅਤੇ ਮੁਕਾਬਲਾ ਟਾਈ ਹੋ ਗਿਆ ਅਤੇ ਸੁਪਰਓਵਰ 'ਚ ਪਹੁੰਚਿਆ। ਸੁਪਰਓਵਰ 'ਚ ਭਾਰਤ ਨੇ ਜਿੱਤ ਹਾਸਲ ਕੀਤੀ। ਭਾਰਤ ਦੀ ਜਿੱਤ ਦੇ ਪੰਜ ਅਹਿਮ ਕਾਰਨ ਇਹ ਹਨ - 1. ਭਾਰਤੀ ਓਪਨਿੰਗ ਜੋੜੀ ਨੇ ਦਿੱਤੀ ਤੇਜ਼ ਸ਼ੁਰੂਆਤ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਭਾਰਤੀ ਓਪਨਿੰਗ ਜੋੜੀ ਦੇ ਕੇ. ਐੱਲ. ਰਾਹੁਲ ਅਤੇ ਰੋਹਿਤ ਸ਼ਰਮਾ ਮੈਦਾਨ 'ਤੇ ਉਤਰੇ ਅਤੇ ਤੂਫਾਨੀ ਅੰਦਾਜ਼ 'ਚ ਬੱਲੇਬਾਜ਼ੀ ਕੀਤੀ। ਰੋਹਿਤ ਨੇ ਕੀਵੀ ਗੇਂਦਬਾਜ਼ਾਂ ਦਾ ਚੰਗਾ ਕੁੱਟਾਪਾ ਚਾੜਿਆ। ਰੋਹਿਤ-ਰਾਹੁਲ ਨੇ ਸਿਰਫ 9 ਓਵਰ 'ਚ 89 ਦੌੜਾਂ ਬਣਾ ਦਿੱਤੀਆਂ ਅਤੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਈ। 2. ਭਾਰਤ ਨੇ ਆਖ਼ਰੀ ਦੋ ਓਵਰ 'ਚ ਬਣਾਈਆਂ ਅਹਿਮ 28 ਦੌੜਾਂ ਚੰਗੀ ਸ਼ੁਰੂਆਤ ਦੇ ਬਾਅਦ ਭਾਰਤੀ ਬੱਲੇਬਾਜ਼ੀ ਥੋੜ੍ਹੀ ਹੌਲੀ ਹੋ ਗਈ ਜਿਸ ਤੋਂ ਬਾਅਦ ਲਗ ਰਿਹਾ ਸੀ ਕਿ ਭਾਰਤ ਸ਼ਾਇਦ 150 ਦੌੜਾਂ ਤਕ ਨਹੀਂ ਪਹੁੰਚ ਸਕੇਗਾ। ਹਾਲਾਂਕਿ ਆਖ਼ਰੀ ਦੇ ਦੋ ਓਵਰ 'ਚ ਭਾਰਤ ਨੇ 28 ਦੌੜਾਂ ਬਣਾਕੇ 179 ਦੌੜਾਂ ਤਕ ਪਹੁੰਚਾਇਆ। 19ਵੇਂ ਓਵਰ 'ਚ ਮਨੀਸ਼ ਪਾਂਡੇ ਨੇ ਇਕ ਚੌਕਾ ਲਗਾਇਆ ਸੀ ਪਰ ਭਾਰਤ ਨੇ ਵਿਰਾਟ ਕੋਹਲੀ ਦਾ ਵਿਕਟ ਗੁਆਇਆ। ਇਸ ਓਵਰ 'ਚ 10 ਦੌੜਾਂ ਆਈਆਂ। ਪਾਰੀ ਦੇ ਆਖ਼ਰੀ ਓਵਰ 'ਚ ਮਨੀਸ਼ ਪਾਂਡੇ ਅਤੇ ਰਵਿੰਦਰ ਜਡੇਜਾ ਹਰ ਗੇਂਦ 'ਤੇ ਦੌੜਾਂ ਬਣਾਈਆਂ। ਦੋਹਾਂ ਨੇ ਇਕ-ਇਕ ਛੱਕਾ ਵੀ ਜੜਿਆ। 3. ਰਵਿੰਦਰ ਜਡੇਜਾ ਦੀ ਕਿਫਾਇਤੀ ਗੇਂਦਬਾਜ਼ੀ ਜਿਸ ਸਮੇਂ ਕੇਨ ਵਿਲੀਅਮਸਨ ਲਗਭਗ ਸਾਰੇ ਗੇਂਦਬਾਜ਼ਾਂ ਦਾ ਕੁੱਟਾਪਾ ਚਾੜ ਰਹੇ ਸਨ। ਇਸੇ ਵਿਚਾਲੇ ਰਵਿੰਦਰ ਜਡੇਜਾ ਨੇ ਆਪਣੇ ਦੋ ਅਹਿਮ ਓਵਰ 'ਚ ਕੀਵੀ ਟੀਮ ਦੇ ਰਨਰੇਟ ਨੂੰ ਘੱਟ ਕੀਤਾ ਜਿਸ ਨਾਲ ਮੁਕਾਬਲਾ ਆਖਰੀ ਓਵਰ ਤਕ ਪਹੁੰਚਿਆ। ਜਡੇਜਾ ਨੇ ਨੌਵੇਂ ਓਵਰ 'ਚ ਸਿਰਫ 5 ਦੌੜਾਂ ਦਿੱਤੀਆਂ। 4. ਸ਼ੰਮੀ ਦੇ ਡੈਥ ਓਵਰ ਨੇ ਬਦਲਿਆ ਖੇਡ ਮੈਚ 'ਚ ਭਾਰਤ ਦੀ ਹਾਰ ਟਾਲਣ ਦਾ ਵੱਡਾ ਕਾਰਨ ਰਹੇ ਮੁਹੰਮਦ ਸ਼ੰਮੀ। ਸ਼ੰਮੀ ਨੇ ਪਾਰੀ ਦਾ ਆਖਰੀ ਓਵਰ ਕੀਤਾ। ਜਿਸ 'ਚ ਕੀਵੀ ਟੀਮ ਨੂੰ ਜਿੱਤ ਲਈ 9 ਦੌੜਾਂ ਚਾਹੀਦੀਆਂ ਸਨ। ਕ੍ਰੀਜ਼ 'ਤੇ ਰਾਸ ਟੇਲਰ ਅਤੇ ਕਪਤਾਨ ਕੇਨ ਵਿਲੀਅਮਸਨ ਮੌਜੂਦ ਸਨ ਜਿਨ੍ਹਾਂ ਨੇ ਪੂਰੇ ਮੈਚ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਓਵਰ ਦੀ ਪਹਿਲੀ ਗੇਂਦ 'ਤੇ ਰਾਸ ਟੇਲਰ ਨੇ ਡੀਪ ਮਿਡ ਵਿਕਟ 'ਤੇ ਛੱਕਾ ਜੜਿਆ, ਜਿਸ ਤੋਂ ਬਾਅਦ ਨਿਊਜ਼ੀਲੈਂਡ ਨੂੰ ਪੰਜ ਗੇਂਦਾਂ 'ਚ ਤਿੰਨ ਦੌੜਾਂ ਚਾਹੀਦੀਆਂ ਸਨ ਅਤੇ ਟੇਲਰ ਅਤੇ ਵਿਲੀਅਮਸਨ ਦੇ ਰਹਿੰਦੇ ਕਾਫੀ ਸੌਖਾ ਲਗ ਰਿਹਾ ਸੀ। ਓਵਰ ਦੀ ਦੂਜੀ ਗੇਂਦ 'ਤੇ ਸਿੰਗਲ ਰਨ ਆਇਆ। ਹਾਲਾਂਕਿ ਤੀਜੀ ਗੇਂਦ 'ਤੇ ਪੂਰਾ ਮੈਚ ਪਲਟ ਦਿੱਤਾ ਜਿਸ 'ਤੇ ਵਿਲੀਅਮਸਨ ਨੇ ਕੇ. ਐੱਲ. ਰਾਹੁਲ ਨੂੰ ਕੈਚ ਫੜਾ ਦਿੱਤਾ। ਇਸ ਤੋਂ ਬਾਅਦ ਕ੍ਰੀਜ਼ 'ਤੇ ਸਟੀਫਰਟ ਗੇਂਦ 'ਤੇ ਦੌੜ ਨਹੀਂ ਬਣਾ ਸਕੇ। ਪਰ ਪੰਜਵੀਂ ਗੇਂਦ 'ਤੇ ਉਨ੍ਹਾਂ ਨੇ ਸਿੰਗਲ ਲੈ ਕੇ ਨਾ ਸਿਰਫ ਸਕੋਰ ਬਰਾਬਰ ਕੀਤਾ ਸਗੋਂ ਟੇਲਰ ਨੂੰ ਸਟ੍ਰਾਈਕ ਵੀ ਦਿੱਤੀ। ਪਾਰੀ ਦੀ ਆਖ਼ਰੀ ਗੇਂਦ 'ਤੇ ਜਿੱਤ ਲਈ ਨਿਊਜ਼ੀਲੈਂਡ ਨੂੰ ਸਿਰਫ ਇਕ ਦੌੜ ਚਾਹੀਦੀ ਸੀ। ਪਰ ਟੇਲਰ ਸ਼ੰਮੀ ਦੀ ਗੇਂਦ 'ਤੇ ਚਮਕਾ ਖਾ ਗਏ। ਇਸ ਦੇ ਨਾਲ ਹੀ ਸ਼ੰਮੀ ਨੇ ਕੀਵੀ ਟੀਮ ਦੇ ਹੱਥੋਂ ਜਿੱਤ ਖੋਹ ਕੇ ਮੈਚ ਨੂੰ ਸੁਪਰਓਵਰ 'ਚ ਪਹੁੰਚਾਇਆ। 5. ਰੋਹਿਤ-ਰਾਹਲ ਦੀ ਸੁਪਰ ਓਵਰ 'ਚ ਸ਼ਾਨਦਾਰ ਬੱਲੇਬਾਜ਼ੀ ਭਾਰਤ ਨੂੰ ਜਿੱਤ ਲਈ ਸੁਪਰਓਵਰ 'ਚ 18 ਦੌੜਾਂ ਬਣਾਉਣੀਆਂ ਸਨ ਜਦਕਿ ਰੋਹਿਤ-ਰਾਹੁਲ ਨੇ 20 ਦੌੜਾਂ ਬਣਾਈਆਂ। ਕਪਤਾਨ ਕੋਹਲੀ ਨੇ ਰੋਹਿਤ ਸ਼ਰਮਾ ਅਤੇ ਕੇ. ਐੱਲ. ਰਾਹੁਲ ਨੂੰ ਬੱਲੇਬਾਜ਼ੀ ਕਰਨ ਲਈ ਭੇਜਿਆ। ਨਿਊਜ਼ੀਲੈਂਡ ਵੱਲੋਂ ਟਿਮ ਸਾਊਦੀ ਗੇਂਦਬਾਜ਼ੀ ਕਰ ਰਹੇ ਸਨ। ਪਹਿਲੀ ਗੇਂਦ 'ਤੇ ਦੋਹਾਂ ਵਿਚਾਲੇ ਤਾਲਮੇਲ ਦੀ ਕਮੀ ਦਿਸੀ ਅਤੇ ਰੋਹਿਤ ਰਨਆਊਟ ਹੁੰਦੇ-ਹੁੰਦੇ ਬਚੇ। ਅਗਲੀ ਗੇਂਦ 'ਤੇ ਸਿਰਫ ਸਿੰਗਲ ਦੌੜ ਆਈ। ਕ੍ਰੀਜ਼ 'ਤੇ ਆਏ ਕੇ. ਐੱਲ. ਰਾਹੁਲ ਨੇ ਤੀਜੀ ਗੇਂਦ 'ਤੇ ਚੌਕਾ ਲਾਇਆ। ਇਸ ਨਾਲ ਦੌੜਾਂ ਦਾ ਫਰਕ ਘੱਟ ਹੋਇਆ ਅਤੇ ਚੌਥੀ ਗੇਂਦ 'ਤੇ ਸਿੰਗਲ ਦੇ ਨਾਲ ਰੋਹਿਤ ਸ਼ਰਮਾ ਸਟ੍ਰਾਈਕ 'ਤੇ ਆਏ। ਅਗਲੀਆਂ ਦੋ ਗੇਂਦਾਂ 'ਤੇ ਦੋ ਛੱਕੇ ਲਗਾ ਕੇ ਰੋਹਿਤ ਨੇ ਜਿੱਤ ਭਾਰਤ ਦੀ ਝੋਲੀ 'ਚ ਪਾ ਦਿੱਤੀ।
ਰਾਮਕੁਮਾਰ ਨੂੰ ਟਾਟਾ ਓਪਨ ਟੈਨਿਸ 'ਚ ਮਿਲਿਆ ਵਾਈਲਡ ਕਾਰਡ
Stories You May Like
ਦੀਪਿਕਾ ਕੱਕੜ 'ਤੇ ਦਿਸਣ ਲੱਗੇ ਕੈਂਸਰ ਦੇ ਸਾਈਡ ਇਫੈਕਟ, ਝੜਨ ਲੱਗੇ ਵਾਲ
Delhi BMW Accident: ਗ੍ਰਿਫ਼ਤਾਰ ਔਰਤ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਹੋ ਸਕਦੀ ਹੈ...
23 ਸਾਲ ਦੀ ਲਾੜੀ, 15 ਸਾਲ ਦਾ ਲਾੜਾ! ਵਿਆਹ ਮਗਰੋਂ ਚਾੜ੍ਹ 'ਤਾ ਅਜਿਹਾ ਚੰਨ, ਸੁਣ...
ਕਹਿਰ ਓ ਰੱਬਾ: ਪਤਨੀ ਨਾਲ ਵਿਦੇਸ਼ ਗਏ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਅੰਮ੍ਰਿਤਸਰ ’ਚ 48 ਮੰਡੀਆਂ ਨੋਟੀਫਾਈ, ਅੱਜ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਖਰੀਦ
'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦਾ 'ਅਰਮਾਨ' ਬਣਿਆ ਪਿਤਾ, ਪਤਨੀ ਨੇ ਦਿੱਤਾ...
ਸਿਰਫ਼ 3 ਮਹੀਨਿਆਂ 'ਚ ਫੈਟੀ ਲਿਵਰ ਹੋਵੇਗਾ ਕੰਟਰੋਲ! ਡਾਇਟ 'ਚ ਸ਼ਾਮਲ ਕਰੋ ਇਹ 5...
ਜਲੰਧਰ ਵਾਲਿਆਂ ਲਈ ਅਹਿਮ ਖ਼ਬਰ! ਇਸ Main Chowk ਤੋਂ ਲੰਘਣ ਤੋਂ ਪਹਿਲਾਂ ਵਰਤਣ...
ਅੰਮ੍ਰਿਤਸਰ ਦੀ DC ਸਾਹਨੀ ਨੇ ਕੀਤਾ ਵੱਡਾ ਐਲਾਨ
ਹੁਸ਼ਿਆਰਪੁਰ ਤੋਂ ਬਾਅਦ ਜਲੰਧਰ 'ਚ ਪ੍ਰਵਾਸੀ ਨੇ ਕੁੜੀ ਨਾਲ ਕੀਤੀ ਸ਼ਰਮਨਾਕ ਹਰਕਤ,...
ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਸੁਣਾਈ Good News ! ਜਲਦ ਗੂੰਜਣ ਵਾਲੀ ਹੈ ਬੱਚੇ...
ਵਿਦਿਆਰਥੀਆਂ ਦੀ ਜਾਨ ਨਾਲ ਖਿਲਵਾੜ, ਸੇਫ ਸਕੂਲ ਵਾਹਨ ਪਾਲਿਸੀ ਦੀ ਸ਼ਰੇਆਮ ਹੋਰ ਰਹੀ...
ਸਾਦਗੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਹੋਈ ਬੇਹੱਦ ਬੋਲਡ, Latest...
ਕੈਟਰਿੰਗ ’ਚ ਕਈ ਮੈਰਿਜ ਪੈਲੇਸ, ਹੋਟਲ ਤੇ ਰਿਜ਼ੋਰਟ ਕਰ ਰਹੇ GST ਦੀ ਚੋਰੀ!
ਦਫ਼ਤਰਾਂ 'ਚ ਔਰਤਾਂ ਨੂੰ ਕਿਉਂ ਲੱਗਦੀ ਹੈ ਪੁਰਸ਼ਾਂ ਨਾਲੋਂ ਵਧੇਰੇ ਠੰਡ ? ਸਾਹਮਣੇ...
ਦੁਬਈ ਤੋਂ ਡਿਪੋਰਟ ਕੀਤੇ 8 ਨੌਜਵਾਨਾਂ ਨੂੰ ਡਾ. ਓਬਰਾਏ ਨੇ ਘਰੀਂ ਪਹੁੰਚਾਇਆ
ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਸਬੰਧੀ ਪਟਿਆਲਾ ਵਧੀਕ ਜ਼ਿਲ੍ਹਾ...
ਦੁਖਦ ਘਟਨਾ, ਚਾਰ ਧੀਆਂ ਦੇ ਪਿਓ ਦੀ ਹਾਦਸੇ 'ਚ ਮੌਤ, ਮਾਂ ਪਹਿਲਾਂ ਹੀ ਛੁੱਡ ਚੁੱਕੀ...
Subscribe Now!