ਸਪੋਰਟਸ ਡੈਸਕ— ਭਾਰਤੀ ਮਹਿਲਾ ਹਾਕੀ ਟੀਮ ਦੀ ਮਿਡਫ਼ੀਲਡਰ ਮੋਨਿਕਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਹੁਣ ਆਪਣੇ ਅਭਿਆਸ ਸੈਸ਼ਨਾਂ ਦੇ ਉਦੇਸ਼ ਨੂੰ ਸਮਝਣ ਲੱਗੀ ਤੇ ਟੀਮ ’ਚ ਜਾਗਰੂਕਤਾ ਪਹਿਲੇ ਨਾਲੋਂ ਬਿਹਤਰ ਹੈ ਜਦਕਿ ਪਹਿਲਾਂ ਉਹ ਸਿਰਫ਼ ਕੋਚ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੀ ਸੀ। ਪਹਿਲਾਂ ਅਸੀਂ ਅੱਖਾਂ ਮੀਚ ਕੇ ਉਹ ਹੀ ਕਰਦੇ ਸੀ ਜੋ ਕੋਚ ਕਹਿੰਦਾ ਸੀ। ਰੀਓ ਓਲੰਪਿਕ 2016 ’ਚ ਖੇਡਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੀ ਮੋਨਿਕ ਨੇ ਕਿਹਾ ਕਿ ਸ਼ਨੀਵਾਰ ਨੂੰ ਸਵੇਰੇ ਦਾ ਸੈਸ਼ਨ ਸਭ ਤੋਂ ਸਖ਼ਤ ਹੁੰਦਾ ਹੈ।
ਮੋਨਿਕਾ ਨੇ ਹਾਕੀ ਇੰਡੀਆ ਦੇ ਬਿਆਨ ’ਚ ਕਿਹਾ, ‘‘ਇਹ ਬੇਹੱਦ ਸਖ਼ਤ ਸੈਸ਼ਨ ਹੁੰਦਾ ਹੈ ਜਿਸ ’ਚ ਮੈਚ ਦੇ ਹਾਲਾਤ ਨੂੰ ਧਿਆਨ ’ਚ ਰੱਖ ਕੇ ਸਖ਼ਤ ਅਭਿਆਸ ਕੀਤਾ ਜਾਂਦਾ ਹੈ।’’ ਉਨ੍ਹਾਂ ਕਿਹਾ, ‘‘ਹਰੇਕ ਸੈਸ਼ਨ ’ਚ ਤੇਜ਼ੀ ਜਾਂ ਦਮਖ਼ਮ ’ਤੇ ਧਿਆਨ ਦਿੱਤਾ ਜਾਂਦਾ ਹੈ। ਸਾਡੇ ਹਫ਼ਤੇ ’ਚ ਅਜਿਹੇ ਦੋ ਜਾਂ ਤਿੰਨ ਸੈਸ਼ਨ ਹੁੰਦੇ ਹਨ। ਇਨ੍ਹਾਂ ਦਿਨਾਂ ’ਚ ਅਸਲ ’ਚ ਸਾਡੇ ਫ਼ਿੱਟਨੈਸ ਪੱਧਰ ਦੀ ਪ੍ਰੀਖਿਆ ਹੁੰਦੀ ਹੈ।’’ ਮੋਨਿਕਾ ਨੇ ਕਿਹਾ ਕਿ ਟੀਮ ਹੁਣ ਹਰੇਕ ਸੈਸ਼ਨ ਦੇ ਮਹੱਤਵ ਨੂੰ ਸਮਝਦੀ ਹੈ। ਮੋਨਿਕਾ ਨੇ ਕਿਹਾ,‘‘ਹੁਣ ਸਾਡਾ ਧਿਆਨ ਆਪਣੇ ਮਜ਼ਬੂਤ ਪੱਖਾਂ ’ਚ ਸੁਧਾਰ ਕਰਨ ਤੇ ਕਮਜ਼ੋਰ ਪੱਖਾਂ ’ਤੇ ਕੰਮ ਕਰਨ ’ਤੇ ਹੈ। ਸਾਡੀ ਟੀਚਾ ਸਹੀ ਸਮੇਂ ’ਤੇ ਆਪਣੀ ਤਜਰਬੇ ਦੇ ਸਿਖਰ ’ਤੇ ਪਹੁੰਚਣ ਦਾ ਹੈ।
WTC ਫਾਈਨਲ ’ਤੇ ਬੋਲੇ ਵਿਲੀਅਮਸਨ : ਭਾਰਤ ਖ਼ਿਲਾਫ਼ ਖੇਡਣਾ ‘ਵੱਡੀ ਚੁਣੌਤੀ’
NEXT STORY