ਸਪੋਰਟਸ ਡੈਸਕ— ਈਰਾਨ ਨੇ ਆਸਟਰੇਲੀਆ ਨੂੰ ਲਗਾਤਾਰ ਸੈੱਟਾਂ 'ਚ 25-14,25-17,25-21 ਨਾਲ ਹਰਾ ਕੇ ਪੁਰਸ਼ ਏਸ਼ੀਆ ਵਾਲੀਬਾਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਈਰਾਨ ਨੇ ਤੀਜੀ ਵਾਰ ਇਹ ਖਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਜਾਪਾਨ ਨੇ ਦੱਖਣੀ ਕੋਰੀਆ ਨੂੰ 25 -23,25-17,23-25, 25-22 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।
ਤਾਇਪੇ ਨੇ ਚੀਨ ਨੂੰ ਪੰਜਵੇਂ-ਛੇਵੇਂ ਸਥਾਨ ਦੇ ਪਲੇਆਫ 'ਚ 25-16, 23-25, 25-20,25-16 ਨਾਲ ਹਰਾ ਕੇ ਪੰਜਵਾਂ ਸਥਾਨ ਹਾਸਲ ਕੀਤਾ ਜਦ ਕਿ ਸੱਤਵੇਂ-ਅਠਵੇਂ ਸਥਾਨ ਦੇ ਪਲੇਆਫ ਮੁਕਾਬਲੇ 'ਚ ਪਾਕਿਸਤਾਨ ਨੇ ਭਾਰਤ ਨੂੰ 3-2 ਨਾਲ ਹਰਾ ਦਿੱਤਾ। ਪਾਕਿਸਤਾਨ ਨੇ ਭਾਰਤ ਨੂੰ ਸਖਤ ਮੁਕਾਬਲੇ 'ਚ 25-23, 25-21, 20-25,19-25,15-9 ਨਾਲ ਹਰਾ ਕੇ ਸੱਤਵਾਂ ਸਥਾਨ ਹਾਸਲ ਕੀਤਾ।
WC ਤੋਂ ਬਾਅਦ ਕ੍ਰਿਕਟ ਦੇ ਮੈਦਾਨ 'ਤੇ ਧੋਨੀ ਦੀ ਵਾਪਸੀ ਨੂੰ ਲੈ ਕੇ ਆਈ ਵੱਡੀ ਖ਼ਬਰ
NEXT STORY