ਮੁੰਬਈ– ਈਸ਼ਪ੍ਰੀਤ ਚੱਢਾ ਨੇ 9 ਘੰਟੇ ਤੱਕ ਚੱਲੇ ਮੈਰਾਥਨ ਫਾਈਨਲ ਵਿਚ ਤਜਰਬੇਕਾਰ ਕਿਊ ਖਿਡਾਰੀ ਪੰਕਜ ਅਡਵਾਨੀ ਨੂੰ 10-7 ਨਾਲ ਹਰਾ ਕੇ ਐੱਨ. ਐੱਸ. ਸੀ. ਆਈ. ਬਾਲਕਲਾਈਨ ਸਨੂਕਰ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਚੱਢਾ ਨੇ ‘ਬੈਸਟ-ਆਫ-19’ ਫ੍ਰੇਮ ਦੇ ਫਾਈਨਲ ਵਿਚ 62-45, 4-77, 59-35, 7-65, 68-12, 57-66, 19-60, 90 (90)-0, 33-70, 0-97 (97), 99 (94)-16, 75 (67)-35, 75-27, 68-31, 83 (68)-10, 6-122 (122), 73-72 ਨਾਲ ਜਿੱਤ ਹਾਸਲ ਕੀਤੀ।
ਅਡਵਾਨੀ ਨੇ ਇਕ ਸਮੇਂ 4-3 ਦੀ ਬੜ੍ਹਤ ਬਣਾ ਲਈ ਸੀ ਪਰ ਚੱਢਾ ਨੇ ਆਪਣੇ ਵਿਰੋਧੀ ਨੂੰ ਪਿੱਛੇ ਛੱਡ ਦਿੱਤਾ। ਅਡਵਾਨੀ ਨੇ ਫਾਈਨਲ ਵਿਚ ਇਕਲੌਤੀ ਸੈਂਕੜੇ ਬ੍ਰੇਕ 16ਵੇਂ ਫ੍ਰੇਮ ਵਿਚ 122 ਬਣਾ ਕੇ ਹਾਸਲ ਕੀਤੀ ਪਰ ਚੱਢਾ ਨੇ 17ਵੇਂ ਫ੍ਰੇਮ ਵਿਚ ਫਾਈਨਲ ਖਤਮ ਕਰ ਦਿੱਤਾ। ਚੱਢਾ ਪਿਛਲੇ ਸਾਲ ਦੇ ਫਾਈਨਲ ਵਿਚ ਅਡਵਾਨੀ ਹੱਥੋਂ 8-10 ਨਾਲ ਹਾਰ ਗਿਆ ਸੀ ਤੇ ਮਾਰਚ ਵਿਚ ਸੀ. ਸੀ. ਆਈ. ਸਨੂਕਰ ਕਲਾਸਿਕ ਵਿਚ ਵੀ ਉਸ ਤੋਂ 6-8 ਨਾਲ ਹਾਰ ਗਿਆ ਸੀ।
ਜਿਸਮ ਫਰੋਸ਼ੀ ਮਾਮਲੇ 'ਚ ਫਸਿਆ ਅਮਰੀਕਾ ਦਾ Olympic ਗੋਲਡ ਮੈਡਲ ਜੇਤੂ, ਪੁਲਸ ਨੇ ਕੀਤਾ ਗ੍ਰਿਫ਼ਤਾਰ
NEXT STORY