ਮੁੰਬਈ– ਭਾਰਤ ਦੇ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਦੀ ਓਡਿਸ਼ਾ ਵਿਰੁੱਧ ਬੁੱਧਵਾਰ ਤੋਂ ਇੱਥੇ ਹੋਣ ਵਾਲੇ ਰਣਜੀ ਟਰਾਫੀ ਗਰੁੱਪ-ਏ ਮੁਕਾਬਲੇ ਲਈ ਸਾਬਕਾ ਚੈਂਪੀਅਨ ਮੁੰਬਈ ਦੀ 16 ਮੈਂਬਰੀ ਟੀਮ ਵਿਚ ਵਾਪਸੀ ਹੋਈ ਹੈ। ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਨੂੰ ਹਾਲਾਂਕਿ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ। ਅਈਅਰ ਨਿੱਜੀ ਕਾਰਨਾਂ ਕਾਰਨ ਤ੍ਰਿਪੁਰਾ ਵਿਰੁੱਧ ਮੁੰਬਈ ਦੇ ਪਿਛਲੇ ਮੈਚ ਵਿਚ ਨਹੀਂ ਖੇਡਿਆ ਸੀ, ਜਿਹੜਾ ਡਰਾਅ ਰਿਹਾ ਸੀ।
ਤ੍ਰਿਪੁਰਾ ਵਿਰੁੱਧ ਮੁਕਾਬਲੇ ਲਈ ਅਗਰਤਲਾ ਰਵਾਨਾ ਹੋਣ ਤੋਂ ਪਹਿਲਾਂ ਟੀਮ ਵਿਚੋਂ ਬਾਹਰ ਕੀਤੇ ਗਏ ਗਏ ਪ੍ਰਿਥਵੀ ਨੂੰ ਇਕ ਵਾਰ ਫਿਰ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ। ਸੈਸ਼ਨ ਦੀ ਸ਼ੁਰੂਆਤ ਵਿਚ ਮੁੰਬਈ ਟੀਮ ਦਾ ਹਿੱਸਾ ਹੋਣ ਤੋਂ ਇਲਾਵਾ ਈਰਾਨੀ ਕੱਪ ਖਿਤਾਬ ਜਿੱਤਣ ਵਾਲੀ ਟੀਮ ਵਿਚ ਵੀ ਸ਼ਾਮਲ ਪ੍ਰਿਥਵੀ ਨੂੰ ਫਿਟਨੈੱਸ ਤੇ ਅਨੁਸ਼ਾਸਨ ਸਬੰਧੀ ਮੁਦਿਆਂ ਕਾਰਨ ਬਾਹਰ ਰੱਖਿਆ ਗਿਆ ਸੀ।
IPL 2025 ਨਿਲਾਮੀ ਦੀਆਂ ਤਾਰੀਖ਼ਾਂ ਦਾ ਐਲਾਨ, 24 ਤੇ 25 ਨਵੰਬਰ ਨੂੰ ਸਾਊਦੀ 'ਚ ਹੋਵੇਗੀ ਖਿਡਾਰੀਆਂ ਦੀ ਨਿਲਾਮੀ
NEXT STORY