ਨਵੀਂ ਦਿੱਲੀ— ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਦੇ ਸੀਜਨ ਲਈ ਟਾਟਾ ਸਟੀਲ ਮਾਲਿਕਾਨਾ ਹੱਕ ਵਾਲੀ ਜਮਸ਼ੇਦਪੁਰ ਫ੍ਰੈਂਚਾਇਜੀ ਨੇ ਸਟੀਫਨ ਜੇਮਸ ਉਰਫ ਸਟੀਵ ਕੋਪੇਲ ਨੂੰ ਮੁੱਖ ਕੋਚ ਲਈ ਨਿਯੁਕਤ ਕੀਤਾ ਹੈ। ਪਿਛਲੇ ਮਹੀਨੇ ਟਾਟਾ ਸਟੀਲ ਦੇ ਆਈ.ਐੱਸ.ਐੱਲ. ਦੀ ਜਮਸ਼ੇਦਪੁਰ ਫ੍ਰੈਂਚਾਇਜੀ ਦੀ ਸਫਲਤਾਪੂਰਕ ਬੋਲੀ ਲਗਾਈ ਸੀ। ਸਟੀਵ ਕੋਪੇਲ ਨਾ ਨਾਲ ਚਰਚਿਤ ਸਟੀਫਨ ਜੇਮਸ ਕੋਪੇਲ ਕੇਰਲਾ ਬਲਾਸਟਰਸ ਨਾਲ ਸਫਲ ਕਾਰਜਕਾਲ ਤੋਂ ਬਾਅਦ ਇਸ ਫ੍ਰੈਂਚਾਇਜੀ ਨਾਲ ਜੁੜੇ ਹਨ। ਮੈਨਚੇਸਟਰ ਯੂਨਾਈਟੇਡ ਲਈ ਖੇਡ ਚੁਕੇ ਹਨ। ਮੈਨਚੇਸਟਰ ਯੂਨਾਈਟੇਡ ਦੀ ਟੀਮ ਲਈ ਖੇਡਦੇ ਹੋਏ ਉਨ੍ਹਾਂ ਨੇ 395 ਮੈਚਾਂ 'ਚ 70 ਗੋਲ ਕੀਤੇ ਅਤੇ 1977 ਤੋਂ 1983 ਤੱਕ ਉਨ੍ਹਾਂ ਨੇ ਇੰਗਲੈਂਡ ਟੀਮ ਦੀ ਵੀ ਨੁਮਾਇੰਦਗੀ ਕੀਤੀ ਹੈ।
ਫ੍ਰੈਂਚਾਇਜੀ ਨੇ ਸਾਬਕਾ ਭਾਰਤੀ ਫੁੱਟਬਾਲ ਖਿਡਾਰੀ ਈਸ਼ਫਾਕ ਅਹਿਮਦ ਨੂੰ ਫ੍ਰੈਂਚਾਇਜੀ ਦਾ ਕੋਚ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ। ਈਸ਼ਫਾਕ ਅਹਿਮਦ ਵੀ ਪਿਛਲੇ 2 ਸਾਲ ਤੋਂ ਕੇਰਲਾ ਬਲਾਸਟਰਸ ਨਾਲ ਬਤੌਰ ਸਹਾਇਕ ਕੋਚ ਕੰਮ ਕਰ ਰਹੇ ਸਨ ਅਤੇ ਫ੍ਰੈਂਚਾਇਜੀ ਨੂੰ ਖਿਡਾਰੀਆਂ ਦੀ ਚੋਣ 'ਚ ਮਦਦ ਕੀਤੀ ਸੀ।
ਪੰਜਾਬੀ ਯੂਨੀਵਰਸਿਟੀ ਦੇ 2 ਤੀਰਅੰਦਾਜ਼ਾਂ ਦੀ ਵਿਸ਼ਵ ਕੱਪ ਲਈ ਹੋਈ ਭਾਰਤੀ ਟੀਮ 'ਚ ਚੋਣ
NEXT STORY