ਅਹਿਮਦਾਬਾਦ— ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਗਿੱਲ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਟੀਮ ਆਈ.ਪੀ.ਐੱਲ. ਦੇ ਪਲੇਆਫ 'ਚ ਜਗ੍ਹਾ ਬਣਾ ਲਵੇਗੀ, ਹਾਲਾਂਕਿ ਚੇਨਈ ਸੁਪਰ ਕਿੰਗਜ਼ ਨੂੰ 35 ਦੌੜਾਂ ਨਾਲ ਹਰਾਉਣ ਦੇ ਬਾਵਜੂਦ ਉਨ੍ਹਾਂ ਲਈ ਰਾਹ ਆਸਾਨ ਨਹੀਂ ਹੈ। ਗੁਜਰਾਤ 12 ਮੈਚਾਂ 'ਚ 10 ਅੰਕਾਂ ਨਾਲ ਅੱਠਵੇਂ ਅਤੇ ਚੇਨਈ 12 ਅੰਕਾਂ ਨਾਲ ਚੌਥੇ ਸਥਾਨ 'ਤੇ ਹੈ।
ਗਿੱਲ ਨੇ ਕਿਹਾ, ‘ਸਾਡੀ ਕੁਆਲੀਫਾਈ ਕਰਨ ਦੀ ਸੰਭਾਵਨਾ 0.1 ਜਾਂ 1 ਫੀਸਦੀ ਹੈ। ਅਸੀਂ ਸਾਰੇ ਮਹਿਸੂਸ ਕਰਦੇ ਹਾਂ ਕਿ ਅਸੀਂ ਅਜੇ ਵੀ ਪਲੇਆਫ ਵਿੱਚ ਜਗ੍ਹਾ ਬਣਾ ਸਕਦੇ ਹਾਂ। ਉਨ੍ਹਾਂ ਨੇ ਕਿਹਾ, 'ਕਿਉਂਕਿ ਮੈਂ ਦੇਖਿਆ ਹੈ ਕਿ ਇਸ ਟੀਮ ਨੇ ਚਮਤਕਾਰ ਕੀਤੇ ਹਨ ਅਤੇ ਅਸੀਂ ਇਸਨੂੰ ਦੁਬਾਰਾ ਕਰ ਸਕਦੇ ਹਾਂ।'
ਚੇਨਈ ਦੇ ਖਿਲਾਫ ਸੈਂਕੜਾ ਲਗਾ ਕੇ ਟੀਮ ਨੂੰ ਤਿੰਨ ਵਿਕਟਾਂ 'ਤੇ 231 ਦੌੜਾਂ ਤੱਕ ਪਹੁੰਚਾਉਣ ਵਾਲੇ ਗਿੱਲ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਟੀਮ ਕੁਝ ਦੌੜਾਂ ਪਿੱਛੇ ਰਹਿ ਗਈ ਸੀ। ਉਨ੍ਹਾਂ ਨੇ ਕਿਹਾ, 'ਮੈਂ ਸੋਚਿਆ ਕਿ ਅਸੀਂ 10-25 ਦੌੜਾਂ ਤੋਂ ਪਿੱਛੇ ਹਾਂ। ਇੱਕ ਸਮੇਂ ਸਕੋਰ 15 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 195 ਦੌੜਾਂ ਸੀ ਅਤੇ 250 ਤੱਕ ਪਹੁੰਚ ਜਾਣਾ ਚਾਹੀਦਾ ਸੀ।
ਦਬਾਅ ਵਿੱਚ ਸ਼ਾਂਤ ਹੋ ਕੇ ਖੇਡਣ ਵਾਲੇ ਸੁਦਰਸ਼ਨ ਨੇ ਜਿੱਤਿਆ ਸਮਿਥ ਅਤੇ ਮੂਡੀ ਦਾ ਦਿਲ
NEXT STORY