helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, JUL 30, 2026
'ਐਂਟੀ ਪੇਪਰ ਲੀਕ ਬਿੱਲ' ਰਾਜ ਸਭਾ 'ਚ ਵੀ ਪਾਸ,...
ਪੰਜਾਬ 'ਚ ਲੱਗੇਗਾ 8 ਘੰਟਿਆਂ ਦਾ POWER CUT! ਬੰਦ...
ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਸ਼ਹਿਰਾਂ ਲਈ ਸ਼ੁਰੂ...
ਪੰਜਾਬ 'ਚ ਰੂਹ ਕੰਬਾਊ ਹਾਦਸਾ: ਨੌਜਵਾਨ ਦੀ ਦਰਦਨਾਕ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਕਦੀ ਹਾਰ ਨਾਲ ਮੰਨਣ ਦੇ ਜਜ਼ਬੇ, ਸਖਤ ਮੁਕਾਬਲੇਬਾਜ਼ੀ ਅਤੇ ਸਟੀਕਤਾ ਕਾਰਨ ਕੋਬੇ ਬ੍ਰਾਇੰਟ ਐੱਨ. ਬੀ. ਏ. ਦੇ ਧਾਕੜ ਬਣੇ ਅਤੇ ਉਹ ਆਪਣੇ ਪਿੱਛੇ ਅਜਿਹੀ ਵਿਰਾਸਤ ਛੱਡ ਗਏ ਜਿਸ ਨੇ ਨੈਸ਼ਨਲ ਬਾਸਕਟਬਾਲ ਲੀਗ ਦੀ ਨਵੀਂ ਪੀੜ੍ਹੀ ਅਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕੀਤਾ। ਬ੍ਰਾਇੰਟ ਦੀ ਐਤਵਾਰ ਨੂੰ 41 ਸਾਲ ਦੀ ਉਮਰ 'ਚ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ। ਇਸ ਦੌਰਾਨ ਉਨ੍ਹਾਂ ਦੀ ਧੀ ਗੀਆਨਾ ਮਾਰੀਆ ਦੀ ਵੀ ਇਸ ਹਾਦਸੇ 'ਚ ਮੌਤ ਹੋ ਗਈ। ਟੀਮ ਨੂੰ ਦਿਵਾਏ ਪੰਜ ਐੱਨ. ਬੀ. ਏ. ਖ਼ਿਤਾਬ ਜਤਾਉਣ ਵਾਲੇ ਕੋਬੀ ਬ੍ਰਾਇੰਟ ਨੂੰ ਬਾਸਕਟਬਾਲ ਦਾ ਜਾਦੂਗਰ ਕਿਹਾ ਜਾਂਦਾ ਹੈ। ਉਨ੍ਹਾਂ ਨੇ ਰਿਕਾਰਡ ਕਮਾਈ ਦੇ ਨਾਲ ਬਾਸਕਟਬਾਲ ਤੋਂ ਸੰਨਿਆਸ ਲਿਆ ਸੀ। ਆਪਣੇ ਕਰੀਅਰ ਦੇ ਦੌਰਾਨ ਉਨ੍ਹਾਂ ਨੇ 2200 ਕਰੋੜ ਰੁਪਏ ਸਿਰਫ ਤਨਖਾਹ ਅਤੇ 2500 ਕਰੋੜ ਰੁਪਏ ਵਿਗਿਆਪਨ ਤੋਂ ਕਮਾਏ ਸਨ। ਉਹ ਲਾਸ ਏਂਜਲਸ ਲੇਕਰਸ ਦੇ ਨਾਲ 20 ਸਾਲ ਤਕ ਜੁੜੇ ਰਹੇ ਅਤੇ ਇਸ ਦੌਰਾਨ ਉਨ੍ਹਾਂ ਦੀ ਟੀਮ ਨੇ ਪੰਜ ਐੱਨ. ਬੀ. ਏ. ਖਿਤਾਬ ਜਿੱਤੇ। ਸਭ ਤੋਂ ਘੱਟ ਉਮਰ 'ਚ ਤਿੰਨ ਖਿਤਾਬ ਜਿੱਤਣ ਵਾਲੇ ਖਿਡਾਰੀ ਬ੍ਰਾਇੰਟ ਦਾ ਜਨਮ 23 ਅਗਸਤ 1978 'ਚ ਫਿਲਾਡੇਲਫੀਆ 'ਚ ਜਨਮ ਹੋਇਆ ਸੀ। ਉਨ੍ਹਾਂ ਨੇ ਸ਼ਾਕਿਲ ਓ ਨੀਲ ਨਾਲ ਮਿਲਕੇ ਲੇਕਰਸ ਨੂੰ 2000, 2001 ਅਤੇ 2002 'ਚ ਖਿਤਾਬ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ ਸੀ। ਉਹ 23 ਸਾਲ ਦੀ ਉਮਰ 'ਚ ਤਿੰਨ ਖਿਤਾਬ ਜਿੱਤਣ ਵਾਲੇ ਸਭ ਤੋਂ ਯੁਵਾ ਖਿਡਾਰੀ ਬਣੇ ਸਨ। 2006 'ਚ ਟੋਰੰਟੋ ਰੈਪਟਰਸ ਖਿਲਾਫ ਕੀਤਾ ਸੀ ਯਾਦਗਾਰ ਪ੍ਰਦਰਸ਼ਨ ਬ੍ਰਾਇੰਟ ਨੇ ਕਈ ਵਾਰ ਸ਼ਾਨਦਾਰ ਪ੍ਰਦਰਸ਼ਨ ਕੀਤੇ ਪਰ 22 ਜਨਵਰੀ 2006 ਨੂੰ ਟੋਰੰਟੋ ਰੈਪਟਰਸ ਖਿਲਾਫ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਕਦੀ ਨਹੀਂ ਭੁਲਾਇਆ ਜਾ ਸਕਦਾ। ਇਸ ਦੌਰਾਨ ਉਨ੍ਹਾਂ 81 ਅੰਕ ਬਣਾਏ। ਇਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਅੰਕ ਸਿਰਫ ਵਿਲਟ ਚੈਂਬਰਲੇਨ ਨੇ ਸਾਲ 1962 'ਚ ਬਣਾਏ ਸਨ। ਇੰਨਾ ਹੀ ਨਹੀਂ 2016 'ਚ 37 ਸਾਲ ਦੀ ਉਮਰ 'ਚ ਐੱਨ. ਬੀ. ਨੇ ਦੇ ਆਪਣੇ ਆਖ਼ਰੀ ਮੈਚ 'ਚ ਵੀ ਉਨ੍ਹਾਂ ਨੇ 60 ਅੰਕ ਬਣਾਏ ਸਨ। ਸ਼ਾਰਟ ਫਿਲਮ ਲਈ ਮਿਲਿਆ ਸੀ ਆਸਕਰ ਕੋਬੀ ਬ੍ਰਾਇੰਟ ਨੇ ਬਾਸਕਟਬਾਲ ਤੋਂ ਸੰਨਿਆਸ ਲੈਣ ਦੇ ਬਾਅਦ ਮੀਡੀਆ 'ਚ ਕਦਮ ਰੱਖਿਆ। ਉਨ੍ਹਾਂ ਨੇ 2018 'ਚ ਇਕ ਸ਼ਾਰਟ ਫਿਲਮ ਲਿਖੀ ਜਿਸ ਦਾ ਨਾਂ ਡੀਅਰ ਬਾਸਕਟਬਾਲ ਰਖਿਆ ਗਿਆ ਸੀ। ਇਸ ਫਿਲਮ ਨੂੰ ਡਾਇਰੈਕਟਰ ਗਲੇਨ ਕੀਨ ਨੇ ਬਣਾਇਆ ਸੀ ਅਤੇ ਇਸ ਦੌਰਾਨ ਇਹ ਬੇਹੱਦ ਪ੍ਰਸਿੱਧ ਵੀ ਰਹੇ। ਇਸ ਲੋਕਪ੍ਰਿਯਤਾ ਦਾ ਅਤੇ ਫਿਲਮ 'ਚ ਕੀਤੇ ਗਏ ਕੰਮ ਦਾ ਇਸ ਗੱਲ ਨਾਲ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਸ਼ਾਰਟ ਫਿਲਮ ਨੂੰ ਆਸਕਰ ਪੁਰਸਕਾਰ ਵੀ ਮਿਲਿਆ ਸੀ। ਕੋਬੀ ਬ੍ਰਾਇੰਟ ਨਾਲ ਜੁੜੀਆਂ ਖਾਸ ਗੱਲਾਂ * ਬ੍ਰਾਇੰਟ 18 ਵਾਰ ਆਲ ਸਟਾਰ ਲਈ ਨਾਮਜ਼ਦ ਹੋਏ ਸਨ। * ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਖੇਡਦੇ ਹੋਏ ਉਨ੍ਹਾਂ ਨੇ ਪੰਜ ਚੈਂਪੀਅਨਸ਼ਿਪ ਆਪਣੇ ਨਾਂ ਕੀਤੀਆਂ ਸਨ। * ਬ੍ਰਾਇੰਟ ਦੀ ਅਗਵਾਈ 'ਚ ਅਮਰੀਕਾ ਦੀ ਓਲੰਪਿਕ ਟੀਮ ਨੇ 2008 ਬੀਜਿੰਗ ਓਲੰਪਿਕ ਅਤੇ 2012 ਲੰਡਨ ਓਲੰਪਿਕ ਸੋਨ ਤਮਗੇ ਜਿੱਤੇ ਸਨ। * ਸਾਲ 2016 ਦੀ ਅਗਵਾਈ ਦੇ ਤੀਜੇ ਸਭ ਤੋਂ ਵੱਡੇ ਆਲ ਟਾਈਮ ਸਕੋਰਰ ਦੇ ਤੌਰ 'ਤੇ ਉਹ ਰਿਟਾਇਰ ਹੋਏ।
IPL 2020 'ਚ ਹੋਣ ਜਾ ਰਹੇ ਹਨ ਵੱਡੇ ਬਦਲਾਅ, ਜਾਣੋ ਪੂਰੀ ਖਬਰ
Stories You May Like
ਪਾਕਿਸਤਾਨ : ਅਦਾਲਤ ਨੇ ਇਮਰਾਨ ਖਾਨ ਦੀ ਭੈਣ ਨੂੰ ਦਿੱਤੀ ਜ਼ਮਾਨਤ
ਫਰਾਂਸ ਤੋਂ ਬ੍ਰਿਟੇਨ ਜਾਣ ਦੀ ਕੋਸ਼ਿਸ਼ 'ਚ ਚਾਰ ਪ੍ਰਵਾਸੀਆਂ ਦੀ ਮੌਤ
ਪਾਕਿਸਤਾਨ 'ਚ ਅਗਵਾ ਕੀਤੇ ਛੇ ਮਜ਼ਦੂਰਾਂ ਦੀਆਂ ਮਿਲੀਆਂ ਲਾਸ਼ਾਂ
ਰਾਜੇਸ਼ ਖੰਨਾ ਦੇ ਪੁਰਾਣੇ ਬੰਗਲੇ ‘ਆਸ਼ੀਰਵਾਦ’ ਨੂੰ ‘ਭੂਤੀਆ’ ਕਹਿਣ ’ਤੇ ਹਾਈ ਕੋਰਟ...
ਯੂਕਰੇਨ 'ਤੇ ਰੂਸ ਦਾ ਵੱਡਾ ਹਮਲਾ; ਸੱਤ ਮੌਤਾਂ, ਕਈ ਜ਼ਖਮੀ
ਘਰ ਅੰਦਰ ਸੌਂ ਰਹੇ ਸਨ ਪਿਓ-ਪੁੱਤ, ਅਚਾਨਕ ਅੰਦਰ ਆ ਵੜਿਆ ਟਰੱਕ, ਮਿਰਜ਼ਾਪੁਰ 'ਚ...
ਪਾਕਿਸਤਾਨ 'ਚ ਇਕ ਮੁਹਿੰਮ ਦੌਰਾਨ ਨੌਂ ਸੁਰੱਖਿਆ ਕਰਮਚਾਰੀ, 15 ਅੱਤਵਾਦੀ ਢੇਰ
ਇਮਰਾਨ ਖਾਨ 33 ਮਹੀਨਿਆਂ ਤੋਂ ਇਕਾਂਤਵਾਸ 'ਚ ਕੈਦ, ਸੰਯੁਕਤ ਰਾਸ਼ਟਰ ਮਾਹਰ ਨੇ ਕੀਤੀ...
ਪਾਕਿਸਤਾਨ: ਅਗਵਾਕਾਰ ਨੂੰ ਦੇ'ਤੀ ਈਸਾਈ ਕੁੜੀ ਦੀ ਕਸਟਡੀ, ਮਾਪਿਆਂ ਨੇ ਲਾਈ ਇਨਸਾਫ...
ਨੇਪਾਲ ਦੇ ਸਰਹੱਦੀ ਇਲਾਕਿਆਂ ਵਿੱਚ ਚੌਥੇ ਦਿਨ ਵੀ ਕਰਫਿਊ ਜਾਰੀ
ਨੇਤਨਯਾਹੂ ਨੇ ਅਮਰੀਕੀ ਫੌਜੀ ਸਹਾਇਤਾ 16 ਬਿਲੀਅਨ ਡਾਲਰ ਤੱਕ ਵਧਾਉਣ ਦਾ ਰੱਖਿਆ...
ਥਿਏਟਰ 'ਚ ਫਿਲਮ ਵੇਖ ਰਹੀ ਸੀ ਮਸ਼ਹੂਰ ਅਦਾਕਾਰਾ, ਖਾਤੇ 'ਚੋਂ ਅਚਾਨਕ ਉੱਡ ਗਏ 2.44...
ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਸੜਕ ਹਾਦਸੇ 'ਚ ਮਸ਼ਹੂਰ ਗਾਇਕ ਦੀ ਮੌਤ,...
ਲਾਪਤਾ Actor ਰਾਜ ਕਿਰਨ ਨੂੰ ਲੱਭਣ ਵਾਲੇ ਨੂੰ ਮਿਲੇਗਾ 4.78 ਲੱਖ ਰੁਪਏ ਦਾ ਇਨਾਮ !...
ਮੁੱਧੇ ਮੂੰਹ ਡਿੱਗੀ ਚਾਂਦੀ, 6 ਮਹੀਨਿਆਂ 'ਚ ਕੀਮਤ ਹੋਈ ਅੱਧੀ; ਜਾਣੋ ਨਵੇਂ ਰੇਟ
ਅਮਰੀਕੀ ਫੌਜਾਂ 'ਤੇ ਈਰਾਨ ਦੇ ਮਿਜ਼ਾਈਲ ਹਮਲਾ ਕੀਤੇ ਨਾਕਾਮ
ਭਾਰਤੀ ਮੂਲ ਦੇ ਵਿਅਕਤੀ 'ਤੇ ਆਪਣੇ ਪੁੱਤਰਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਲਈ...
ਈਰਾਨ ਤੋਂ ਦਾਗੀਆਂ ਪੰਜ ਮਿਜ਼ਾਈਲਾਂ ਕੀਤੀਆਂ ਢੇਰ : ਜਾਰਡਨ ਦਾ ਦਾਅਵਾ
Subscribe Now!