ਜਕਾਰਤਾ– ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੇ ਜਾਪਾਨ ਦੇ ਕੋਂਤਾ ਸੁਨੇਯਾਮਾ ਨੂੰ ਹਰਾ ਕੇ ਇੰਡੋਨੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਦੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਸੇਨ ਨੇ 40 ਮਿੰਟ ਦੇ ਅੰਦਰ 21-12, 21-17 ਨਾਲ ਜਿੱਤ ਦਰਜ ਕੀਤੀ। ਫ੍ਰੈਂਚ ਓਪਨ ਤੇ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪਹੁੰਚ ਕੇ ਓਲੰਪਿਕ ਕੁਆਲੀਫਿਕੇਸ਼ਨ ਹਾਸਲ ਕਰਨ ਵਾਲੇ ਸੇਨ ਦਾ ਸਾਹਮਣਾ ਹੁਣ ਇੰਡੋਨੇਸ਼ੀਆ ਦੇ ਸੱਤਵਾਂ ਦਰਜਾ ਪ੍ਰਾਪਤ İਥੋਨੀ ਸਿਨਿਸੁਕਾ ਗਿੰਟਿੰਗ ਤੇ ਜਾਪਾਨ ਦੇ ਕੋਂਤਾ ਨਿਸ਼ਿਮੋਤੋ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।
ਭਾਰਤ ਦੇ ਕਿਰਣ ਜਾਰਜ ਨੂੰ ਚੀਨ ਦੇ ਹਾਂਗ ਯਾਂਗ ਵੇਂਗ ਦੇ ਹੱਥੋਂ 21-11, 10-21, 20-22 ਨਾਲ ਹਾਰ ਝੱਲਣੀ ਪਈ। ਮਿਕਸਡ ਡਬਲਜ਼ ਵਿਚ ਭਾਰਤ ਦੇ ਬੀ. ਸੁਮਿਤ ਰੈੱਡੀ ਤੇ ਸਿੱਕੀ ਰੈੱਡੀ ਨੇ ਅਮਰੀਕਾ ਦੇ ਵਿੰਸਨ ਚਿਊ ਤੇ ਜੇਨੀ ਗੇਈ ਨੂੰ 18-21, 21-16, 21-17 ਨਾਲ ਹਰਾਇਆ। ਹੁਣ ਉਸਦਾ ਸਾਹਮਣਾ ਚੋਟੀ ਦਰਜਾ ਪ੍ਰਾਪਤ ਚੀਨ ਦੇ ਸੀ. ਵੇਈ ਝੇਂਗ ਤੇ ਕਿਯੋਂਗ ਹੁਆਂਗ ਤੇ ਇੰਡੋਨੇਸ਼ੀਆ ਦੇ ਰੇਹਾਨ ਨੌਫਾਲ ਕੁਸ਼ਾਰਤਜਾਂਤੋ ਤੇ ਲਿਸਾ ਆਯੂ ਕੁਸੁਮਵਤੀ ਦੇ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਜੋੜੀ ਨਾਲ ਹੋਵੇਗਾ।
ਟੀ-20 ਵਿਸ਼ਵ ਕੱਪ : ਭਾਰਤੀ ਟੀਮ ਦਾ ਪਹਿਲਾ ਮੁਕਾਬਲਾ ਅੱਜ ਆਇਰਲੈਂਡ ਨਾਲ
NEXT STORY