ਸਪੋਰਟਸ ਡੈਸਕ : ਥਾਈਲੈਂਡ ਦੇ ਨਰਾਥੀਵਾਤ ਸੂਬੇ ਦੇ ਸ਼ਾਂਤੀਪਾਪ ਸਟੇਡੀਅਮ 'ਚ 'ਗੋਲੋਕ ਕੱਪ' ਖੇਤਰੀ ਟੂਰਨਾਮੈਂਟ ਦੌਰਾਨ ਇੱਕ ਦੁਖਦਾਈ ਹਾਦਸਾ ਵਾਪਰਿਆ ਹੈ, ਜਿੱਥੇ ਫੁੱਟਬਾਲ ਮੈਚ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ 24 ਸਾਲਾ ਖਿਡਾਰੀ ਸਫਵਾਨ ਆਵਾਏ ਦੀ ਮੌਤ ਹੋ ਗਈ, ਜਦੋਂ ਕਿ 12 ਹੋਰ ਖਿਡਾਰੀ ਗੰਭੀਰ ਰੂਪ 'ਚ ਝੁਲਸ ਗਏ।
ਜਾਣਕਾਰੀ ਅਨੁਸਾਰ, ਮੈਚ ਦੌਰਾਨ ਅਚਾਨਕ ਮੌਨਸੂਨ ਦੀ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਸੀ, ਜਿਸ 'ਚ ਖਿਡਾਰੀ ਫਸ ਗਏ। ਸਾਹਮਣੇ ਆਈ ਵੀਡੀਓ ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਖਿਡਾਰੀ ਮੈਦਾਨ 'ਚ ਦੌੜ ਰਹੇ ਸਨ, ਤਾਂ ਉਨ੍ਹਾਂ ਦੇ ਬਿਲਕੁਲ ਨੇੜੇ ਜ਼ਮੀਨ 'ਤੇ ਅਸਮਾਨੀ ਬਿਜਲੀ ਆ ਡਿੱਗੀ। ਬਿਜਲੀ ਡਿੱਗਦਿਆਂ ਹੀ ਧੂੰਏਂ ਦੇ ਗੁਬਾਰ ਦੇ ਨਾਲ ਅੱਗ ਦੀਆਂ ਲਪਟਾਂ ਨਜ਼ਰ ਆਈਆਂ।
ਬਿਜਲੀ ਦੀ ਲਪੇਟ 'ਚ ਆਉਣ ਨਾਲ ਸਫਵਾਨ ਆਵਾਏ ਤੁਰੰਤ ਮੈਦਾਨ 'ਚ ਹੀ ਡਿੱਗ ਪਿਆ। ਹਾਦਸੇ ਤੋਂ ਬਾਅਦ ਦਰਸ਼ਕਾਂ ਨੇ ਉਸ ਨੂੰ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਨੇ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਅਤੇ ਹਸਪਤਾਲ ਪਹੁੰਚਾਇਆ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।
ਪੁਲਸ ਮੁਖੀ ਥੁਨ ਸਿਰੀਖੁੰਤ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ, "ਜਿਵੇਂ ਹੀ ਐਮਰਜੈਂਸੀ ਮੈਡੀਕਲ ਟੀਮ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਗੰਭੀਰ ਸੱਟਾਂ ਕਾਰਨ ਪੀੜਤ ਨੇ ਦਮ ਤੋੜ ਦਿੱਤਾ।" ਪੁਲਸ ਨੇ ਇਹ ਵੀ ਦੱਸਿਆ ਕਿ ਇਸ ਹਾਦਸੇ 'ਚ 12 ਹੋਰ ਲੋਕ ਬਿਜਲੀ ਨਾਲ ਝੁਲਸ ਗਏ ਹਨ, ਜਿਨ੍ਹਾਂ 'ਚ 22 ਸਾਲਾ ਮਲੇਸ਼ੀਅਨ ਫੁੱਟਬਾਲਰ ਅਲਿਫ ਇਜ਼ਾਹਾਨ ਜ਼ੁਲਕਿਫਲੀ ਵੀ ਸ਼ਾਮਲ ਹੈ।
ਮ੍ਰਿਤਕ ਖਿਡਾਰੀ ਸਫਵਾਨ ਆਵਾਏ ਨੇ ਹਾਲ ਹੀ 'ਚ 'ਥਾਈ ਲੀਗ 3 ਸਾਊਥਰਨ ਰੀਜਨ' 'ਚ ਖੇਡਣ ਵਾਲੇ ਕਲੱਬ 'ਐਫਸੀ ਯਾਲਾ' ਨਾਲ ਸਮਝੌਤਾ ਕੀਤਾ ਸੀ। ਕਲੱਬ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਭਾਵੁਕ ਪੋਸਟ ਸ਼ੇਅਰ ਕਰਦਿਆਂ ਲਿਖਿਆ, "ਬੇਸ਼ੱਕ ਅਸੀਂ ਅੱਲਾਹ ਦੇ ਹਾਂ ਅਤੇ ਉਸੇ ਵੱਲ ਵਾਪਸ ਜਾਣਾ ਹੈ। ਐਫਸੀ ਯਾਲਾ ਦੇ ਨਵੇਂ ਖਿਡਾਰੀ ਸਫਵਾਨ ਆਵਾਏ ਦੇ ਪਰਿਵਾਰ ਨਾਲ ਸਾਡੀ ਡੂੰਘੀ ਹਮਦਰਦੀ ਹੈ।"
ਭਾਰਤੀ ਜਲ ਸੈਨਾ ਨੇ ਡੁਰੰਡ ਕੱਪ ਵਿੱਚ ਨੇਰੋਕਾ ਨੂੰ 2-0 ਨਾਲ ਹਰਾਇਆ
NEXT STORY