ਸਪੋਰਟਸ ਡੈਸਕ— ਕ੍ਰਿਕਟ ਦੇ ਮੈਦਾਨ ਤੋਂ ਦੂਰ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਟੈਨਿਸ 'ਚ ਕਮਾਲ ਕਰ ਰਹੇ ਹਨ ਅਤੇ ਉਨ੍ਹਾਂ ਨੇ ਰਾਂਚੀ ਦੇ ਜੇ. ਐੱਸ. ਸੀ. ਏ. ਸਟੇਡੀਅਮ 'ਚ ਖੇਡੇ ਗਏ ਕੰਟਰੀ ਕ੍ਰਿਕਟ ਕਲੱਬ ਟੈਨਿਸ ਟੂਰਨਾਮੈਂਟ ਦਾ ਪਹਿਲਾ ਮੈਚ ਜਿੱਤ ਲਿਆ ਹੈ। ਇਹ ਮੈਚ ਉਨ੍ਹਾਂ ਨੇ ਸਥਾਨਕ ਟੈਨਿਸ ਖਿਡਾਰੀ ਸੁਮਿਤ ਕੁਮਾਰ ਨਾਲ ਖੇਡਿਆ ਅਤੇ ਵਿਰੋਧੀ ਨੂੰ ਵੱਡੇ ਫਰਕ ਨਾਲ ਹਰਾਇਆ। ਮੈਚ ਤੋਂ ਪਹਿਲਾਂ ਧੋਨੀ ਆਪਣੇ ਸਾਥੀ ਸੁਮਿਤ ਦੇ ਨਾਲ ਪ੍ਰੈਕਟਿਸ ਕਰਦੇ ਹੋਏ ਦਿਖਾਈ ਦਿੱਤੇ ਸਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ।

ਇਸ ਟੈਨਿਸ ਟੂਰਨਾਮੈਂਟ ਦੇ ਪਹਿਲੇ ਮੈਚ 'ਚ ਧੋਨੀ ਅਤੇ ਸੁਮਿਤ ਦੀ ਜੋੜੀ ਨੇ ਮਾਈਕਲ ਅਤੇ ਚੇਲਸ ਨੂੰ ਪੁਰਸ਼ ਡਬਲਜ਼ 'ਚ 6-0, 6-0 ਨਾਲ ਹਰਾ ਕੇ ਜਿੱਤ ਦਰਜ ਕੀਤੀ। ਧੋਨੀ ਨੂੰ ਟੈਨਿਸ ਖੇਡਦਾ ਅਤੇ ਜਿੱਤਦਾ ਦੇਖਣ ਲਈ ਕਾਫੀ ਦਰਸ਼ਕ ਸਟੇਡੀਅਮ 'ਚ ਪਹੁੰਚੇ ਸਨ। ਇਸ ਦੌਰਾਨ ਧੋਨੀ ਦੀ ਟੀ-ਸ਼ਰਟ 'ਤੇ ਬਲੀਦਾਨ ਬੈਚ ਬਣਿਆ ਹੋਇਆ ਸੀ ਜਿਸ ਦੀ ਵਰਤੋਂ ਉਨ੍ਹਾਂ ਨੇ ਆਈ. ਸੀ. ਸੀ. ਵਰਲਡ ਕੱਪ 2019 ਦੇ ਦੌਰਾਨ ਆਪਣੇ ਗਲਵਜ਼ 'ਤੇ ਕੀਤੀ ਸੀ।

ਜ਼ਿਕਰਯੋਗ ਹੈ ਕਿ ਇਹ 38 ਸਾਲਾ ਖਿਡਾਰੀ (ਧੋਨੀ) ਕ੍ਰਿਕਟ ਦੇ ਨਾਲ-ਨਾਲ ਫੁੱਟਬਾਲ, ਬੈਡਮਿੰਟਨ, ਟੈਨਿਸ ਅਤੇ ਗੋਲਫ ਆਦਿ ਖੇਡਣ ਦਾ ਵੀ ਸ਼ੌਕ ਰਖਦਾ ਹੈ। ਧੋਨੀ ਵਰਲਡ ਕੱਪ 2019 ਦੇ ਬਾਅਦ ਤੋਂ ਹੀ ਕ੍ਰਿਕਟ ਤੋਂ ਦੂਰੀ ਬਣਾਏ ਹੋਏ ਹੈ ਅਤੇ ਫਿਲਹਾਲ ਮੈਦਾਨ 'ਚ ਉਸ ਦੀ ਵਾਪਸੀ ਦੀ ਕੋਈ ਖਬਰ ਨਹੀਂ ਹੈ। ਹਾਲਾਂਕਿ ਜੇਕਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵੱਲੋਂ ਧੋਨੀ ਨੂੰ ਇਜਾਜ਼ਤ ਮਿਲ ਜਾਂਦੀ ਹੈ ਤਾਂ ਉਹ ਡੇ-ਨਾਈਟ ਟੈਸਟ ਮੈਚ ਦੇ ਦੌਰਾਨ ਕੁਮੈਂਟੇਟਰ ਦੀ ਭੂਮਿਕਾ 'ਚ ਨਜ਼ਰ ਆ ਸਕਦੇ ਹਨ।
ਸਹਿਵਾਗ ਨੇ ਅਯੁੱਧਿਆ ਵਿਵਾਦ 'ਤੇ ਆਏ ਇਤਿਹਾਸਕ ਫੈਸਲੇ ਤੋਂ ਬਾਅਦ ਕੀਤਾ ਇਹ ਟਵੀਟ
NEXT STORY