ਨਵੀਂ ਦਿੱਲੀ : ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਸਟਾਰਕ ਨੇ ਟੈਸਟ ਕ੍ਰਿਕਟ ਵਿੱਚ ਆਪਣੀਆਂ 450 ਵਿਕਟਾਂ ਪੂਰੀਆਂ ਕਰ ਲਈਆਂ ਹਨ। ਇਸ ਵਿਸ਼ੇਸ਼ ਉਪਲਬਧੀ ਦੇ ਨਾਲ ਹੀ ਉਹ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ 450 ਵਿਕਟਾਂ ਦਾ ਅੰਕੜਾ ਛੋਹਣ ਵਾਲੇ ਦੁਨੀਆ ਦੇ ਪਹਿਲੇ ਖੱਬੇ ਹੱਥ ਦੇ ਗੇਂਦਬਾਜ਼ ਬਣ ਗਏ ਹਨ।
ਦੱਖਣੀ ਅਫ਼ਰੀਕਾ ਦੇ ਗਕੇਬਰਹਾ ਸਥਿਤ ਸੈਂਟ ਜਾਰਜ ਪਾਰਕ ਵਿੱਚ ਖੇਡੇ ਜਾ ਰਹੇ ਮੁਕਾਬਲੇ ਦੇ ਤੀਜੇ ਦਿਨ ਸਟਾਰਕ ਨੇ ਵਿਆਨ ਮੁਲਡਰ ਨੂੰ ਮੈਟ ਰੇਨਸ਼ਾ ਦੇ ਹੱਥੋਂ ਕੈਚ ਕਰਵਾ ਕੇ ਆਪਣੀ ਟੈਸਟ ਕ੍ਰਿਕਟ ਦੀ 450ਵੀਂ ਵਿਕਟ ਝਟਕੀ। ਟੈਸਟ ਇਤਿਹਾਸ ਵਿੱਚ 450 ਵਿਕਟਾਂ ਲੈਣ ਵਾਲੇ ਸਟਾਰਕ ਦੁਨੀਆ ਦੇ 10ਵੇਂ ਅਤੇ ਆਸਟ੍ਰੇਲੀਆ ਦੇ ਚੌਥੇ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਆਸਟ੍ਰੇਲੀਆ ਲਈ ਸ਼ੇਨ ਵਾਰਨ, ਗਲੇਨ ਮੈਕਗ੍ਰਾ ਅਤੇ ਨਾਥਨ ਲਿਓਨ ਇਹ ਰਿਕਾਰਡ ਬਣਾ ਚੁੱਕੇ ਹਨ।
ਸਟਾਰਕ ਨੇ ਸਭ ਤੋਂ ਘੱਟ ਗੇਂਦਾਂ ਸੁੱਟ ਕੇ 450 ਵਿਕਟਾਂ ਪੂਰੀਆਂ ਕਰਨ ਦੇ ਮਾਮਲੇ ਵਿੱਚ ਆਸਟ੍ਰੇਲੀਆ ਦੇ ਮਹਾਨ ਗੇਂਦਬਾਜ਼ ਗਲੇਨ ਮੈਕਗ੍ਰਾ ਦਾ ਰਿਕਾਰਡ ਤੋੜ ਦਿੱਤਾ ਹੈ। ਮੈਕਗ੍ਰਾ ਨੇ 23,474 ਗੇਂਦਾਂ ਵਿੱਚ 450 ਵਿਕਟਾਂ ਪੂਰੀਆਂ ਕੀਤੀਆਂ ਸਨ, ਜਦਕਿ ਸਟਾਰਕ ਨੇ ਮਹਿਜ਼ 20,577 ਗੇਂਦਾਂ ਵਿੱਚ ਹੀ ਇਹ ਜਾਦੂਈ ਅੰਕੜਾ ਛੂਹ ਲਿਆ। ਹਾਲਾਂਕਿ ਮੈਚਾਂ ਦੇ ਹਿਸਾਬ ਨਾਲ ਮੈਕਗ੍ਰਾ ਨੇ 100 ਮੈਚਾਂ ਵਿੱਚ ਇਹ ਕਾਰਨਾਮਾ ਕੀਤਾ ਸੀ, ਜਦਕਿ ਸਟਾਰਕ ਨੇ ਆਪਣੇ 109ਵੇਂ ਟੈਸਟ ਮੈਚ ਵਿੱਚ ਇਹ ਮੁਕਾਮ ਹਾਸਲ ਕੀਤਾ ਹੈ। ਟੈਸਟ ਕ੍ਰਿਕਟ ਵਿੱਚ ਸਭ ਤੋਂ ਤੇਜ਼ 450 ਵਿਕਟਾਂ ਲੈਣ ਦਾ ਓਵਰਆਲ ਵਿਸ਼ਵ ਰਿਕਾਰਡ ਸ਼੍ਰੀਲੰਕਾ ਦੇ ਮੁਥੱਈਆ ਮੁਰਲੀਧਰਨ (80 ਮੈਚ) ਦੇ ਨਾਂ ਹੈ।
ਖੱਬੇ ਹੱਥ ਦੇ ਗੇਂਦਬਾਜ਼ਾਂ ਵਿੱਚ ਸਭ ਤੋਂ ਅੱਗੇ
ਟੈਸਟ ਕ੍ਰਿਕਟ ਵਿੱਚ ਖੱਬੇ ਹੱਥ ਦੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਸਟਾਰਕ ਹੁਣ ਸਭ ਤੋਂ ਉੱਪਰ ਪਹੁੰਚ ਗਏ ਹਨ:
- ਮਿਚੇਲ ਸਟਾਰਕ (ਆਸਟ੍ਰੇਲੀਆ): 450 ਵਿਕਟਾਂ (109 ਮੈਚ)
- ਰੰਗਨਾ ਹੇਰਾਥ (ਸ਼੍ਰੀਲੰਕਾ): 433 ਵਿਕਟਾਂ (93 ਮੈਚ)
- ਵਸੀਮ ਅਕਰਮ (ਪਾਕਿਸਤਾਨ): 414 ਵਿਕਟਾਂ (104 ਮੈਚ)
- ਡੈਨੀਅਲ ਵਿਟੋਰੀ (ਨਿਊਜ਼ੀਲੈਂਡ): 362 ਵਿਕਟਾਂ (113 ਮੈਚ)
ਕ੍ਰਿਸ਼ਨਾ-ਸਿਵਾਰਾਜਨ ਨੇ SH6 ਬੈਡਮਿੰਟਨ 'ਚ ਜਿੱਤਿਆ ਚਾਂਦੀ ਦਾ ਤਗਮਾ, SL4 'ਚ 3 ਤਗਮੇ ਪੱਕੇ
NEXT STORY