ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਕੈਬਨਿਟ ਨੇ ਮੌਜੂਦਾ ਰਾਜਨੀਤਕ ਤਣਾਅ ਕਾਰਨ ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਆਗਾਮੀ ਕ੍ਰਿਕਟ ਸੀਰੀਜ਼ ਦੇ ਸਿੱਧਾ ਪ੍ਰਸਾਰਨ ਲਈ ਭਾਰਤੀ ਕੰਪਨੀ ਨਾਲ ਕਰਾਰ ਦੇ ਪ੍ਰਸਤਾਵ ਨੂੰ ਮੰਗਲਵਾਰ ਨੂੰ ਠੁਕਰਾ ਦਿੱਤਾ। ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕੈਬਨਿਟ ਦੀ ਬੈਠਕ ਦੇ ਬਾਅਦ ਮੀਡੀਆ ਨੂੰ ਦੱਸਿਆ ਕਿ ਪਾਕਿਸਤਾਨ ਟੈਲੀਵਿਜ਼ਨ (ਪੀ.ਟੀ.ਵੀ.) ਨੇ ਸਰਕਾਰ ਨੂੰ ਮੈਚਾਂ ਦੇ ਪ੍ਰਸਾਰਨ ਲਈ ਸਟਾਰ ਅਤੇ ਸੋਨੀ ਨਾਲ ਕਰਾਰ ’ਤੇ ਦਸਤਖ਼ਤ ਦੀ ਬੇਨਤੀ ਕੀਤੀ ਸੀ। ਫਵਾਦ ਨੇ ਕਿਹਾ, ‘ਕੈਬਨਿਟ ਨੇ ਇੰਗਲੈਂਡ-ਪਾਕਿਸਤਾਨ ਕ੍ਰਿਕਟ ਸੀਰੀਜ਼ ਪ੍ਰਸਾਰਨ ਲਈ ਸਟਾਰ ਅਤੇ ਸੋਨੀ ਨਾਲ ਕਰਾਰ ਦੇ ਪੀ.ਟੀ.ਵੀ. ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ।’ ਫਵਾਦ ਨੇ ਕਿਹਾ ਕਿ ਇਮਰਾਨ ਖਾਨ ਸਰਕਾਰ ਪਹਿਲਾਂ ਹੀ ਸਪਸ਼ਟ ਕਰ ਚੁੱਕੀ ਹੈ ਕਿ ਭਾਰਤ ਨਾਲ ਰਿਸ਼ਤੇ 5 ਅਗਸਤ 2019 ਦੀ ਕਾਰਵਾਈ ਨੂੰ ਪਲਟਣ ’ਤੇ ਨਿਰਭਰ ਕਰਨਗੇ। ਉਹ ਜੰਮੂ ਕਸ਼ਮੀਰ ਵਿਚ ਧਾਰਾ 370 ਨੂੰ ਹਟਾਏ ਜਾਣ ਦੇ ਸੰਦਰਭ ਵਿਚ ਗੱਲ ਕਰ ਰਹੇ ਸਨ।
ਇਹ ਵੀ ਪੜ੍ਹੋ: ਆਸਟ੍ਰੇਲੀਅਨ ਕ੍ਰਿਕਟਰ ਗਲੇਨ ਮੈਕਸਵੈੱਲ ਜਲਦ ਬਣੇਗਾ ‘ਭਾਰਤ ਦਾ ਜਵਾਈ’, ਇਸ ਭਾਰਤੀ ਕੁੜੀ ਨਾਲ ਹੈ ਰਿਸ਼ਤਾ
ਉਨ੍ਹਾਂ ਕਿਹਾ, ‘ਜਦੋਂ ਤੱਕ ਉਸ ਕਾਰਵਾਈ ਨੂੰ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਭਾਰਤ ਨਾਲ ਸਾਡੇ ਰਿਸ਼ਤੇ ਸਾਧਾਰਨ ਨਹੀਂ ਹੋ ਸਕਦੇ।’ ਫਵਾਦ ਨੇ ਕਿਹਾ ਕਿ ਸਟਾਰ ਅਤੇ ਸੋਨੀ ਦਾ ਦੱਖਣੀ ਏਸ਼ੀਆ ਦੀ ਸਾਰੀ ਕ੍ਰਿਕਟ ਸਮੱਗਰੀ ’ਤੇ ਏਕਾਧਿਕਾਰ ਹੈ ਅਤੇ ਭਾਰਤੀ ਕੰਪਨੀ ਨਾਲ ਕਰਾਰ ਨਾ ਹੋਣ ਦੀ ਸਥਿਤੀ ਵਿਚ ਪਾਕਿਸਤਾਨ ਵਿਚ ਸੀਰੀਜ਼ ਦਾ ਪ੍ਰਸਾਰਨ ਨਹੀਂ ਕੀਤਾ ਜਾਏਗਾ। ਉਨ੍ਹਾਂ ਨੇ ਹਾਲਾਂਕਿ ਕਿਹਾ ਕਿ ਸਰਕਾਰ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਅਤੇ ਹੋਰ ਵਿਦੇਸ਼ੀ ਕੰਪਨੀਆਂ ਤੋਂ ਪ੍ਰਸਾਰਨ ਅਧਿਕਾਰ ਹਾਸਲ ਕਰਕੇ ਰਸਤਾ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਦੇ ਫ਼ੈਸਲੇ ਨਾਲ ਪੀ.ਟੀ.ਵੀ. ਅਤੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪਏਗਾ। ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਕ੍ਰਿਕਟ ਸੀਰੀਜ਼ 8 ਜੁਲਾਈ ਤੋਂ ਸ਼ੁਰੂ ਹੋਣੀ ਹੈ।
ਇਹ ਵੀ ਪੜ੍ਹੋ: ਰੌਬਿਨਸਨ ਨੂੰ ਕ੍ਰਿਕਟ ਤੋਂ ਮੁਅੱਤਲ ਕਰਨ ਦੇ ਖੇਡ ਮੰਤਰੀ ਦੇ ਇਤਰਾਜ਼ ’ਤੇ ਬ੍ਰਿਟੇਨ ਦੇ PM ਦਾ ਸਮਰਥਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਭਾਰਤੀਆਂ ਖ਼ਿਲਾਫ਼ ਕਥਿਤ ਨਸਲੀ ਟਿੱਪਣੀਆਂ ਲਈ ਜਾਂਚ ਦੇ ਦਾਇਰੇ ’ਚ ਆਏ ਬਟਲਰ ਅਤੇ ਮੋਰਗਨ
NEXT STORY