ਸਪੋਰਟਸ ਡੈਸਕ- ਲਖਨਊ ਸੁਪਰ ਜਾਇੰਟਸ ਦੇ ਗੇਂਦਬਾਜ਼ਾਂ ਨੇ ਆਪਣੇ ਘੱਟ ਸਕੋਰ ਦਾ ਸਫਲਤਾਪੂਰਵਕ ਬਚਾਅ ਕਰਦੇ ਹੋਏ ਆਪਣੀ ਟੀਮ ਨੂੰ ਪੰਜਾਬ ਕਿੰਗਜ਼ ਵਿਰੁੱਧ ਆਈ. ਪੀ.ਐੱਲ. ਮੈਚ ਵਿਚ ਇੱਥੇ 20 ਦੌੜਾਂ ਨਾਲ ਸ਼ਾਹੀ ਜਿੱਤ ਦਿਵਾਈ। ਲਖਨਊ ਨੇ ਵਿਚਾਲੇ ਦੇ ਓਵਰਾਂ ਵਿਚ 13 ਦੌੜਾਂ ਦੇ ਅੰਦਰ 5 ਵਿਕਟਾਂ ਗੁਆਈਆਂ, ਜਿਸ ਨਾਲ ਕਵਿੰਟਨ ਡੀ ਕੌਕ (46) ਤੇ ਦੀਪਕ ਹੁੱਡਾ (34) ਵਿਚਾਲੇ ਦੂਜੀ ਵਿਕਟ ਲਈ 85 ਦੌੜਾਂ ਦੀ ਸਾਂਝੇਦਾਰੀ ਨਾਲ ਸਜਿਆ ਮੰਚ ਬਿਖਰ ਗਿਆ ਪਰ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਉਪਯੋਗੀ ਯੋਗਦਾਨ ਨਾਲ ਟੀਮ ਆਖਿਰ ਵਿਚ 8 ਵਿਕਟਾਂ ’ਤੇ 153 ਦੌੜਾਂ ਬਣਾਉਣ ਵਿਚ ਸਫਲ ਰਹੀ।
ਲਖਨਊ ਦੇ ਗੇਂਦਬਾਜ਼ਾਂ ਨੇ ਹਾਲਾਂਕਿ ਪੰਜਾਬ ਲਈ ਇਹ ਸਕੋਰ ਪਹਾੜ ਵਰਗਾ ਬਣਾ ਦਿੱਤਾ। ਉਸ ਨੇ ਲਗਾਤਾਰ ਫਰਕ ਵਿਚ ਵਿਕਟਾਂ ਗੁਆਈਆਂ ਤੇ ਆਖਿਰ ਵਿਚ ਉਸਦੀ ਟੀਮ 8 ਵਿਕਟਾਂ ’ਤੇ 133 ਦੌੜਾਂ ਤਕ ਹੀ ਪਹੁੰਚ ਸਕੀ। ਉਸ ਵਲੋਂ ਜਾਨੀ ਬੇਅਰਸਟੋ ਨੇ ਸਭ ਤੋਂ ਵੱਧ 32 ਦੌੜਾਂ ਬਣਾਈਆਂ। ਪਿੱਚ ਤੋਂ ਤੇਜ਼ ਗੇਂਦਬਾਜ਼ਾਂ ਨੂੰ ਵਾਧੂ ਉਛਾਲ ਮਿਲ ਰਹੀ ਸੀ। ਲਖਨਊ ਦੇ ਗੇਂਦਬਾਜ਼ਾਂ ਨੇ ਵੀ ਇਸਦਾ ਫਾਇਦਾ ਚੁੱਕਿਆ। ਉਸ ਵਲੋਂ ਤੇਜ਼ ਗੇਂਦਬਾਜ਼ ਮੋਹਸਿਨ ਖਾਨ ਨੇ 24 ਦੌੜਾਂ ਦੇ ਕੇ 3 ਵਿਕਟਾਂ ਤੇ ਦੁਸ਼ਮੰਤ ਚਾਮੀਰਾ ਨੇ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਖੱਬੇ ਹੱਥ ਦੇ ਸਪਿਨਰ ਕਰੁਣਾਲ ਪੰਡਯਾ ਨੇ 11 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਲਖਨਊ ਦੀ ਇਹ 9 ਮੈਚਾਂ ਵਿਚ ਛੇਵੀਂ ਜਿੱਤ ਹੈ, ਜਿਸ ਨਾਲ ਉਹ 12 ਅੰਕ ਲੈ ਕੇ ਅੰਕ ਸੂਚੀ ਵਿਚ ਤੀਜੇ ਨੰਬਰ ’ਤੇ ਪਹੁੰਚ ਗਈ ਹੈ। ਪੰਜਾਬ ਦੀ 9 ਮੈਚਾਂ ਵਿਚ ਇਹ ਪੰਜਵੀਂ ਹਾਰ ਹੈ।
ਇਸ ਤੋਂ ਪਹਿਲਾਂ ਪੰਜਾਬ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਬਾਡਾ ਨੇ 38 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਲੈੱਗ ਸਪਿਨਰ ਰਾਹੁਲ ਚਾਹਰ (30 ਦੌੜਾਂ ’ਤੇ 2 ਵਿਕਟਾਂ) ਤੇ ਤੇਜ਼ ਗੇਂਦਬਾਜ਼ ਸੰਦੀਪ ਸ਼ਰਮਾ (18 ਦੌੜਾਂ ’ਤੇ 1 ਵਿਕਟ) ਨੇ ਉਸਦਾ ਚੰਗਾ ਸਾਥ ਦਿੱਤਾ। ਅਰਸ਼ਦੀਪ ਸਿੰਘ ਤੇ ਰਿਸ਼ੀ ਧਵਨ ਨੇ ਵੀ ਕਸੀ ਹੋਈ ਗੇਂਦਬਾਜ਼ੀ ਕੀਤੀ।
ਇਹ ਵੀ ਪੜ੍ਹੋ : ਪਟਿਆਲਾ ਹਿੰਸਾ 'ਤੇ CM ਮਾਨ ਨੇ ਲਿਆ ਐਕਸ਼ਨ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ
ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਦੇ ਹੋਏ ਕਸੀ ਹੋਈ ਗੇਂਦਬਾਜ਼ੀ ਕੀਤੀ। ਰਬਾਡਾ ਨੇ ਚੰਗੀ ਫਾਰਮ ਵਿਚ ਚੱਲ ਰਹੇ ਕੇ. ਐੱਲ. ਰਾਹੁਲ (6) ਨੂੰ ਵਿਕਟਕੀਪਰ ਜਿਤੇਸ਼ ਸ਼ਰਮਾ ਦੇ ਹੱਥੋਂ ਕੈਚ ਆਊਟ ਕਰਵਾ ਕੇ ਪੰਜਾਬ ਨੂੰ ਵੱਡੀ ਸਫਲਤਾ ਦਿਵਾਈ ਪਰ ਡੀ ਕੌਕ ਨੇ ਦੱਖਣੀ ਅਫਰੀਕਾ ਦੇ ਇਸ ਸਾਥੀ ’ਤੇ ਹਾਵੀ ਹੋਣ ਦੀ ਰਣਨੀਤੀ ਅਪਣਾਈ ਤੇ ਉਸਦੇ ਅਗਲੇ ਓਵਰ ਵਿਚ ਲਗਾਤਾਰ ਦੋ ਛੱਕੇ ਲਾਏ, ਜਿਸ ਨਾਲ ਲਖਨਊ ਪਾਵਰ ਪਲੇਅ ਵਿਚ 39 ਦੌੜਾਂ ਬਣਾਉਣ ਵਿਚ ਸਫਲ ਹੋਈ। ਹੁੱਡਾ ਨੇ ਰਿਸ਼ੀ ਧਵਨ ਤੇ ਲਿਆਮ ਲਿਵਿੰਗਸਟੋਨ ’ਤੇ ਛੱਕੇ ਲਾ ਕੇ ਚੋਟੀਕ੍ਰਮ ਵਿਚ ਭੇਜਣ ਦੇ ਟੀਮ ਮੈਨੇਜਮੈਂਟ ਦੇ ਫੈਸਲੇ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਦਕਿ ਡੀ ਕੌਕ ਨੇ ਇਸ ਵਿਚਾਲੇ ਕੁਝ ਕਰਾਰੀਆਂ ਸ਼ਾਟਾਂ ਲਾਈਆਂ। ਉਹ ਹਾਲਾਂਕਿ ਅਰਧ ਸੈਂਕੜਾ ਪੂਰਾ ਨਹੀਂ ਕਰ ਸਕਿਆ।
ਇਸ ਤੋਂ ਬਾਅਦ ਅਚਾਨਕ ਹੀ ਵਿਕਟਾਂ ਦੀ ਪਤਝੜ ਲੱਗ ਗਈ। ਹੁੱਡਾ ਨੂੰ ਜਾਨੀ ਬੇਅਰਸਟੋ ਨੇ ਸਿੱਧੀ ਥ੍ਰੋਅ ’ਤੇ ਰਨ ਆਊਟ ਕੀਤਾ ਜਦਕਿ ਕਰੁਣਾਲ ਪੰਡਯਾ (7) ਤੇ ਆਯੁਸ਼ ਬਦੋਨੀ (4) ਨੇ ਆਉਂਦੇ ਹੀ ਗੇਂਦ ਹਵਾ ਵਿਚ ਲਹਿਰਾ ਕੇ ਪੈਵੇਲੀਅਨ ਦਾ ਰਸਤਾ ਫੜਿਆ। ਮਾਰਕਸ ਸਟੋਇੰਸ (1) ਨੇ ਵੀ ਚਾਹਰ ਨੂੰ ਵਾਪਸ ਕੈਚ ਦੇ ਦਿੱਤਾ। ਸਕੋਰ ਇਕ ਵਿਕਟ ’ਤੇ 98 ਦੌੜਾਂ ਤੋਂ ਜਲਦ ਹੀ 6 ਵਿਕਟਾਂ ’ਤੇ 111 ਦੌੜਾਂ ਹੋ ਗਿਆ। ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਜੈਸਨ ਹੋਲਡ (11), ਦੁਸ਼ਮੰਤ ਚਾਮੀਰਾ (17) ਤੇ ਮੋਹਸਿਨ ਖਾਨ (ਅਜੇਤੂ 13) ਨੇ ਆਖਰੀ ਪਲਾਂ ਵਿਚ ਉਪਯੋਗੀ ਦੌੜਾਂ ਬਣਾਈਆਂ, ਜਿਸ ਨਾਲ ਲਖਨਊ 150 ਦੇ ਪਾਰ ਪਹੁੰਚ ਸਕੀ।
ਪਲੇਇੰਗ 11
ਪੰਜਾਬ ਕਿੰਗਜ਼ : ਮਯੰਕ ਅਗਰਵਾਲ (ਕਪਤਾਨ), ਸ਼ਿਖਰ ਧਵਨ, ਭਾਨੁਕ ਰਾਜਪਕਸ਼ੇ, ਜੌਨੀ ਬੇਅਰਸਟੋ , ਲੀਆਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ (ਵਿਕਟ ਕੀਪਰ), ਰਿਸ਼ੀ ਧਵਨ, ਕਗਿਸੋ ਰਬਾਡਾ, ਰਾਹੁਲ ਚਾਹਰ, ਸੰਦੀਪ ਸ਼ਰਮਾ, ਅਰਸ਼ਦੀਪ ਸਿੰਘ।
ਲਖਨਊ ਸੁਪਰ ਜਾਇੰਟਸ : ਕਵਿੰਟਨ ਡੀਕਾਕ (ਵਿਕਟਕੀਪਰ), ਕੇ. ਐੱਲ. ਰਾਹੁਲ (ਕਪਤਾਨ), ਦੀਪਕ ਹੁੱਡਾ, ਮਾਰਕਸ ਸਟੋਈਨਿਸ, ਜੇਸਨ ਹੋਲਡਰ, ਕਰੁਣਾਲ ਪੰਡਯਾ, ਦੁਸ਼ਮੰਥਾ ਚਮੀਰਾ, ਰਵੀ ਬਿਸ਼ਨੋਈ, ਆਵੇਸ਼ ਖ਼ਾਨ, ਮੋਹਸਿਨ ਖਾਨ।
ਇਹ ਵੀ ਪੜ੍ਹੋ : ਕਹਿਰ ਦੀ ਗਰਮੀ ਦੌਰਾਨ ਸਕੂਲਾਂ ਦੇ ਸਮੇਂ 'ਚ ਕੀਤਾ ਗਿਆ ਬਦਲਾਅ, ਛੁੱਟੀਆਂ ਨੂੰ ਲੈ ਕੇ ਵੀ ਲਿਆ ਇਹ ਫ਼ੈਸਲਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਫਾਈਨਲ 'ਚ ਪੁੱਜੀ ਪੀ.ਵੀ. ਸਿੰਧੂ, ਤਮਗਾ ਕੀਤਾ ਪੱਕਾ
NEXT STORY