ਬੁਕਾਰੇਸਟ– ਭਾਰਤ ਦੇ ਆਰ. ਪ੍ਰਗਿਆਨਨੰਦਾ ਨੇ ਅਲੀਰੇਜਾ ਫਿਰੋਜ਼ਾ ਤੇ ਮੈਕਸਿਮ ਵਾਚਿਯੇਰ ਲਾਗ੍ਰੇਵ ਤੋਂ ਰੋਮਾਂਚਕ ਟਾਈਬ੍ਰੇਕ ਪਲੇਅ ਆਫ ਮੁਕਾਬਲਾ ਜਿੱਤ ਕੇ ਸੁਪਰਬੇਟ ਸ਼ਤਰੰਜ ਕਲਾਸਿਕ ਟੂਰਨਾਮੈਂਟ ਆਪਣੇ ਨਾਂ ਕੀਤਾ। ਜਿੱਤ ਤੋਂ ਬਾਅਦ ਪ੍ਰਗਿਆਨਨੰਦਾ ਨੇ ਕਿਹਾ,‘‘ਅਵਿਸ਼ਵਾਸਯੋਗ ਤਜਰਬਾ। ਹਾਲ ਹੀ ਵਿਚ ਮੈਂ ਬੁਕਾਰੇਸਟ ਵਿਚ ਸੁਪਰਬੇਟ ਸ਼ਤਰੰਜ ਕਲਾਸਿਕ ਟੂਰਨਾਮੈਂਟ ਜਿੱਤਿਆ। ਮੇਰੀ ਟੀਮ ਤੇ ਸਹਿਯੋਗੀਆਂ ਨੂੰ ਲਗਾਤਾਰ ਹੌਸਲਾ-ਅਫਜ਼ਾਈ ਕਰਨ ਲਈ ਧੰਨਵਾਦ।’’
ਪ੍ਰਗਿਆਨਨੰਦਾ, ਵਾਚਿਯੇਰ ਲਾਗ੍ਰੇਵ ਤੇ ਫਿਰੋਜ਼ਾ 9 ਦੌਰ ਤੋਂ ਬਾਅਦ 5.5 ਅੰਕ ਲੈ ਕੇ ਬਰਾਬਰੀ ’ਤੇ ਸਨ, ਜਿਸ ਨਾਲ ਜੇਤੂ ਦਾ ਫੈਸਲਾ ਤਿਕੋਣੇ ਟਾਈਬ੍ਰੇਕਰ ਨਾਲ ਹੋਇਆ। ਟਾਈਬ੍ਰੇਕਰ ਵਿਚ ਪਹਿਲੀਆਂ ਦੋ ਬਾਜ਼ੀਆਂ ਡਰਾਅ ਰਹਿਣ ਤੋਂ ਬਾਅਦ ਪ੍ਰਗਿਆਨਨੰਦਾ ਨੇ ਤੀਜੀ ਬਾਜ਼ੀ ਤੇ ਖਿਤਾਬ ਜਿੱਤਿਆ। ਭਾਰਤ ਦਾ ਵਿਸ਼ਵ ਚੈਂਪੀਅਨ ਡੀ. ਗੁਕੇਸ਼ 4 ਅੰਕਾਂ ਨਾਲ 9ਵੇਂ ਸਥਾਨ ’ਤੇ ਰਿਹਾ। ਹੁਣ ਗ੍ਰੈਂਡ ਸ਼ਤਰੰਜ ਟੂਰ ਦਾ ਅਗਲਾ ਟੂਰਨਾਮੈਂਟ ਸੁਪਰ ਯੂਨਾਈਟਿਡ ਰੈਪਿਡ ਤੇ ਬਲਿਟਜ਼ 1 ਜੁਲਾਈ ਤੋਂ ਕ੍ਰੋਏਸ਼ੀਆ ਵਿਚ ਖੇਡਿਆ ਜਾਵੇਗਾ।
ਸਟੇਡੀਅਮ 'ਚ ਪ੍ਰਸ਼ੰਸਕਾਂ ਨੇ ਪਾਈਆਂ ਚਿੱਟੀਆਂ ਜਰਸੀਆਂ, ਕੋਹਲੀ ਨੂੰ ਸੰਨਿਆਸ ਪਿੱਛੋਂ ਮਿਲਿਆ ਇੰਨਾ ਪਿਆਰ
NEXT STORY