ਸਪੋਰਟਸ ਡੈਸਕ— ਵਿਸ਼ਵ ਦੀ ਨੰਬਰ ਦੋ ਤਾਈ ਜੁ ਯਿੰਗ ਨੇ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਨੂੰ ਹਰਾਇਆ ਜਿਸ ਨਾਲ ਬੈਂਗਲੁਰੂ ਰੈਪਟਰਸ ਨੇ ਪ੍ਰੀਮੀਅਰ ਬੈਡਮਿੰਟਨ ਲੀਗ 'ਚ ਸ਼ੁੱਕਰਵਾਰ ਨੂੰ ਹੈਦਰਾਬਾਦ ਹੰਟਰਸ 'ਤੇ ਜਿੱਤ ਦਰਜ ਕੀਤੀ। ਮੌਜੂਦਾ ਚੈਂਪੀਅਨ ਰੈਪਟਰਸ ਦੀ ਤਿੰਨ ਹਾਰ ਦੇ ਬਾਅਦ ਇਹ ਇਸ ਸੈਸ਼ਨ ਦੀ ਪਹਿਲੀ ਜਿੱਤ ਹੈ। ਸਾਰਿਆਂ ਦੀਆਂ ਨਜ਼ਰਾਂ ਤਾਈ ਜੁ ਯਿੰਗ ਅਤੇ ਸਿੰਧੂ ਦੇ ਮੈਚ 'ਤੇ ਲੱਗੀਆਂ ਸਨ। ਸਿੰਧੂ ਨੇ ਪਹਿਲਾ ਗੇਮ ਜਿੱਤਿਆ ਪਰ ਉਹ ਆਪਣੀ ਲੈਅ ਬਰਕਰਾਰ ਨਹੀਂ ਰਖ ਸਕੀ ਅਤੇ ਤਾਈ ਜੁ ਨੇ ਆਖ਼ਰ 'ਚ ਇਹ ਮੈਚ 11-15, 15-13, 15-9 ਨਾਲ ਆਪਣੇ ਨਾਂ ਕੀਤਾ।
ਬੋਪੰਨਾ ਨੂੰ ਮਹਾਰਾਸ਼ਟਰ ਓਪਨ ਦੇ ਡਬਲਜ਼ ਲਈ ਵਾਈਲਡ ਕਾਰਡ ਨਾਲ ਦਿੱਤਾ ਗਿਆ ਪ੍ਰਵੇਸ਼
NEXT STORY