ਹਿਊਸਟਨ (ਏਜੰਸੀ)–ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਵੱਲੋਂ ਡਿਪੋਰਟੇਸ਼ਨ (ਦੇਸ਼ ਨਿਕਾਲੇ) ਅਤੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਪਾਲਣਾ ਲਈ ਕਾਰਵਾਈ ਤੇਜ਼ ਕੀਤੇ ਜਾਣ ਵਿਚਕਾਰ ਵੱਖ-ਵੱਖ ਇਮੀਗ੍ਰੇਸ਼ਨ ਮਾਮਲਿਆਂ ਵਿਚ ਭਾਰਤੀ ਮੂਲ ਦੇ 2 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ, ਜਿਨ੍ਹਾਂ ਵਿਚੋਂ ਇਕ ਵਿਅਕਤੀ ਜੈਜ਼ ਗਿਟਾਰਵਾਦਕ ਹੈ, ਜਦਕਿ ਦੂਜੀ ਗ੍ਰੀਨ ਕਾਰਡ ਹੋਲਡਰ ਬਜ਼ੁਰਗ ਔਰਤ ਹੈ।
ਨਵੀਂ ਦਿੱਲੀ ਵਿਚ ਜਨਮੇ ਜੈਜ਼ ਗਿਟਾਰਵਾਦਕ ਅਤੇ ਅਧਿਆਪਕ ਪ੍ਰਿਤੇਸ਼ ਵਾਲੀਆ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ ਲਾਸ ਏਂਜਲਸ ਪਰਤਣ ਤੋਂ ਬਾਅਦ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਨੇ ਹਿਰਾਸਤ ਵਿਚ ਲਿਆ। ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਪੋਸਟ ਕੀਤੇ ਗਏ ਇਕ ਲਿਖਤੀ ਬਿਆਨ ਦੇ ਅਨੁਸਾਰ ਉਨ੍ਹਾਂ ਨੂੰ ਅਡੇਲਾਂਟੋ ਆਈ. ਸੀ. ਈ. ਪ੍ਰੋਸੈਸਿੰਗ ਸੈਂਟਰ ਲਿਜਾਇਆ ਗਿਆ। ਉਹ 14 ਦਿਨ ਹਿਰਾਸਤ ਵਿਚ ਰਹਿਣ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਹੋਏ ਹਨ।
ਦੂਜਾ ਮਾਮਲਾ ਵੇਂਕਟਾ ਵਾਸਮਸੈੱਟੀ ਦਾ ਹੈ, ਜੋ ਸਥਾਈ ਨਿਵਾਸੀ ਹੈ ਅਤੇ 2013 ਤੋਂ ਅਮਰੀਕੀ ਗ੍ਰੀਨ ਕਾਰਡ ਧਾਰਕ ਹੈ। ਉਸ ਨੂੰ 11 ਅਗਸਤ ਨੂੰ ਉੱਤਰੀ ਕੈਰੋਲੀਨਾ ਵਿਚ ਨਿਰਧਾਰਤ ਜਾਂਚ ਲਈ ਪਹੁੰਚਣ ’ਤੇ ਆਈ. ਸੀ. ਈ. ਨੇ ਹਿਰਾਸਤ ਵਿਚ ਲੈ ਲਿਆ। ਵਾਸਮਸੈੱਟੀ 27 ਸਾਲਾਂ ਤੋਂ ਅਮਰੀਕਾ ’ਚ ਰਹਿ ਰਹੀ ਹਨ ਅਤੇ ਉੱਤਰੀ ਕੈਰੋਲੀਨਾ ’ਚ ਦਿਵਿਆਂਗ ਵਿਦਿਆਰਥੀਆਂ ਨਾਲ ਕੰਮ ਕਰਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰਾਸ਼ਟਰਪਤੀ ਦੇ ਅਧਿਕਾਰੀਆਂ ਦੇ ਘਰ 'ਤੇ ਪੈ ਗਈ Raid ! ਯੂਕਰੇਨ 'ਚ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਦੀ ਵੱਡੀ ਕਾਰਵਾਈ
NEXT STORY