ਸਪੋਰਟਸ ਡੈਸਕ- ਵਿਸ਼ਵ ਦੇ ਨੰਬਰ 7 ਟੈਨਿਸ ਖਿਡਾਰੀ ਐਂਡ੍ਰੀ ਰੂਬਲੇਵ ਦਾ ਮੰਨਣਾ ਹੈ ਕਿ ਰਾਫੇਲ ਨਡਾਲ ਖੇਡ ਦੇ ਇਤਿਹਾਸ 'ਚ ਮਾਨਸਿਕ ਤੌਰ 'ਤੇ ਸਭ ਤੋਂ ਮਜ਼ਬੂਤ ਐਥਲੀਟ ਹਨ। ਨਡਾਲ ਦੀ 2022 ਆਸਟਰੇਲੀਅਨ ਓਪਨ ਫਾਈਨਲ ਜਿੱਤ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਖੇਡ ਜ਼ਿੰਦਗੀ 'ਚ ਖ਼ਾਸ ਮਹੱਤਵ ਰਖੇਗੀ। ਨਡਾਲ ਨੇ ਸੈੱਟ 'ਚ 0-2 ਨਾਲ ਪਿੱਛੜਣ ਦੇ ਬਾਅਦ ਵਾਪਸੀ ਕਰਦੇ ਹੋਏ ਮੇਦਵੇਦੇਵ ਨੂੰ ਫਾਈਨਲ 'ਚ ਹਰਾਇਆ ਸੀ। ਇਹ ਨਡਾਲ ਦਾ 21ਵਾਂ ਗ੍ਰੈਂਡ ਸਲੈਮ ਖ਼ਿਤਾਬ ਸੀ। ਇਹ ਇਕਮਾਤਰ ਮੌਕਾ ਹੈ ਜਦੋਂ ਨਡਾਲ ਨੇ ਪਹਿਲੇ ਦੋ ਸੈੱਟ ਹਾਰ ਕੇ ਕੋਈ ਮੇਜਰ ਖ਼ਿਤਾਬ ਜਿੱਤਿਆ।
ਨਡਾਲ ਤੇ ਰੂਬਲੇਵ ਅਜੇ 2022 ਇੰਡੀਅਨ ਵੇਲਸ ਮਾਸਟਸ 'ਚ ਐਕਸ਼ਨ 'ਚ ਹਨ, ਜਿੱਥੇ ਉਹ ਫਾਈਨਲ 'ਚ ਮਿਲ ਸਕਦੇ ਹਨ। ਰੂਬਲੇਵ ਨੇ ਨਡਾਲ 'ਤੇ ਗੱਲ ਕਰਦੇ ਹੋਏ ਕਿਹਾ ਕਿ ਖੇਡ ਦੇ ਇਤਿਹਾਸ 'ਚ ਕੋਈ ਵੀ ਐਥਲੀਟ ਰਾਫਾ ਜਿੰਨਾ ਮਾਨਸਿਕ ਤੌਰ 'ਤੇ ਮਜ਼ਬੂਤ ਨਹੀਂ ਹੈ। ਇਕ ਨਿੱਜੀ ਖੇਡ 'ਚ ਤੁਸੀਂ ਮਾਨਸਿਕ ਤੌਰ 'ਤੇ ਬਹੁਤ ਸੰਘਰਸ਼ ਕਰ ਸਕਦੇ ਹੋ। ਜੇਕਰ ਤੁਸੀਂ ਮੈਚ ਦੀ ਸਵੇਰੇ ਕਿਸੇ ਕਰੀਬੀ ਨਾਲ ਲੜਦੇ ਹੋ, ਤਾਂ ਤੁਸੀਂ ਪਰੇਸ਼ਾਨ ਹੁੰਦੇ ਹੋ, ਪਰ ਤੁਹਾਨੂੰ ਉਦੋਂ ਵੀ ਖੇਡਣ ਦੀ ਲੋੜ ਹੁੰਦੀ ਹੈ। ਰਾਫਾ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਰਟ ਦੇ ਬਾਹਰ ਕੀ ਹੋ ਰਿਹਾ ਹੈ।
ਵੈਸਟਇੰਡੀਜ਼-ਇੰਗਲੈਂਡ ਦੇ ਦੂਜੇ ਟੈਸਟ 'ਚ ਦਰਸ਼ਕਾਂ ਨੂੰ ਪੂਰੀ ਸਮਰੱਥਾ ਨਾਲ ਆਉਣ ਦੀ ਇਜਾਜ਼ਤ
NEXT STORY