ਸਪੋਰਟਸ ਡੈਸਕ- ਵਿਰਾਟ ਕੋਹਲੀ ਆਪਣੇ ਸ਼ਾਨਦਾਰ ਟੈਸਟ ਕਰੀਅਰ ਤੋਂ ਸੰਨਿਆਸ ਲੈਣ ਤੋਂ ਬਾਅਦ ਅੱਜ ਪਹਿਲੀ ਵਾਰ ਮੈਦਾਨ 'ਤੇ ਉੱਤਰਨ ਜਾ ਰਹੇ ਹਨ। ਅੱਜ ਆਈ.ਪੀ.ਐੱਲ. ਦੇ ਮੁਕਾਬਲੇ, ਜੋ ਕਿ ਭਾਰਤ-ਪਾਕਿ ਦਰਮਿਆਨ ਬਣੇ ਹੋਏ ਤਣਾਅ ਕਾਰਨ ਮੁਲਤਵੀ ਕਰ ਦਿੱਤੇ ਗਏ ਸੀ, ਦੁਬਾਰਾ ਸ਼ੁਰੂ ਹੋਣ ਜਾ ਰਹੇ ਹਨ। ਅੱਜ ਕੋਹਲੀ ਦੀ ਰਾਇਲ ਚੈਲੰਜਰਜ਼ ਬੰਗਲੁਰੂ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ। ਮੀਂਹ ਕਾਰਨ ਟਾਸ 'ਚ ਦੇਰੀ ਹੋਈ ਹੈ।
ਇਸ ਦੌਰਾਨ ਵਿਰਾਟ ਦੇ ਸਨਮਾਨ ਲਈ ਅੱਜ ਮੈਚ ਤੋਂ ਪਹਿਲਾਂ ਇਕ ਸ਼ਾਨਦਾਰ ਜਸ਼ਨ ਖ਼ਤਰੇ ਵਿੱਚ ਪੈ ਸਕਦਾ ਹੈ। ਭਾਰੀ ਮੀਂਹ ਕਾਰਨ ਐੱਮ. ਚਿੰਨਾਸਵਾਮੀ ਸਟੇਡੀਅਮ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (ਆਰ.ਸੀ.ਬੀ.) ਅਤੇ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਵਿਚਕਾਰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2025 ਦਾ ਮੈਚ ਰੱਦ ਹੋਣ ਦਾ ਖ਼ਤਰਾ ਹੈ।
ਸੁਹਲ ਵਿੱਚ ਸਾਲ ਦੇ ਪਹਿਲੇ ਵਿਸ਼ਵ ਕੱਪ ਲਈ ਤਿਆਰ ਭਾਰਤੀ ਜੂਨੀਅਰ ਨਿਸ਼ਾਨੇਬਾਜ਼
NEXT STORY