ਸਪੋਰਟਸ ਡੈਸਕ- ਇਕ ਪਾਸੇ ਜਿੱਥੇ ਭਾਰਤੀ ਕ੍ਰਿਕਟ ਟੀਮ ਦੇ ਥੰਮ੍ਹ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਆਖ਼ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਹੀ ਸਾਥੀ ਰਵਿੰਦਰ ਜਡੇਜਾ ਨੇ ਅਜਿਹਾ ਕਾਰਨਾਮਾ ਕਰ ਦਿਖਾਇਆ ਹੈ ਕਿ ਕੋਈ ਹੋਰ ਖਿਡਾਰੀ ਉਨ੍ਹਾਂ ਦੇ ਨੇੜੇ-ਤੇੜੇ ਵੀ ਨਹੀਂ ਦਿਖਦਾ।

ਭਾਰਤੀ ਕ੍ਰਿਕਟ ਟੀਮ ਦੇ ਧਾਕੜ ਆਲ ਰਾਊਂਡਰ ਰਵਿੰਦਰ ਜਡੇਜਾ ਦੁਨੀਆ ਦੇ ਸਭ ਤੋਂ ਵਧੀਆ ਆਲਰਾਊਂਡਰ ਤੇ ਫੀਲਡਰ ਮੰਨੇ ਜਾਂਦੇ ਹਨ। ਇਸੇ ਦੌਰਾਨ ਉਹ ਦੱਖਣੀ ਅਫਰੀਕਾ ਦੇ ਧਾਕੜ ਜੈਕ ਕੈਲਿਸ ਤੇ ਭਾਰਤੀ ਵਿਸ਼ਵ ਚੈਂਪੀਅਨ ਕਪਤਾਨ ਕਪਿਲ ਦੇਵ ਨੂੰ ਪਛਾੜ ਕੇ ਟੈਸਟ ਕ੍ਰਿਕਟ 'ਚ ਸਭ ਤੋਂ ਲੰਬੇ ਸਮੇਂ ਤੱਕ ਨੰਬਰ-1 'ਤੇ ਰਹਿਣ ਵਾਲਾ ਆਲਰਾਊਂਡਰ ਬਣ ਗਿਆ ਹੈ। ਉਹ 1,151 ਦਿਨਾਂ ਤੋਂ ਲਗਾਤਾਰ ਨੰਬਰ-1 ਟੈਸਟ ਆਲਰਾਊਂਡਰ ਬਣਿਆ ਹੋਇਆ ਹੈ।

ਰਵਿੰਦਰ ਜਡੇਜਾ ਇਸ ਸਮੇਂ 400 ਰੇਟਿੰਗ ਪੁਆਇੰਟ ਨਾਲ ਟੈਸਟ ਆਲਰਾਊਂਡਰਜ਼ ਦੀ ਸੂਚੀ 'ਚ ਟਾਪ 'ਤੇ ਬਣਿਆ ਹੋਇਆ ਹੈ। ਉਹ ਦੂਜੇ ਨੰਬਰ 'ਤੇ ਮੌਜੂਦ ਬੰਗਲਾਦੇਸ਼ ਦੇ ਮਹਿਦੀ ਹਸਨ ਮਿਰਾਜ ਨਾਲੋਂ 73 ਅੰਕ ਅੱਗੇ ਹੈ। ਮਿਰਾਜ ਦੇ ਇਸ ਸਮੇਂ 327 ਅੰਕ ਹਨ ਤੇ ਉਹ ਸੂਚੀ 'ਚ ਦੂਜੇ ਸਥਾਨ 'ਤੇ ਹੈ, ਜਦਕਿ ਦੱਖਣੀ ਅਫਰੀਕਾ ਦਾ ਮਾਰਕੋ ਯਾਨਸਨ (294) ਤੀਜੇ, ਆਸਟ੍ਰੇਲੀਆ ਦਾ ਪੈਟ ਕਮਿੰਸ (271) ਚੌਥੇ ਤੇ ਬੰਗਲਾਦੇਸ਼ ਦਾ ਸ਼ਾਕਿਬ ਅਲ ਹਸਨ (253) ਪੰਜਵੇਂ ਸਥਾਨ 'ਤੇ ਕਾਬਜ਼ ਹੈ।

ਜ਼ਿਕਰਯੋਗ ਹੈ ਕਿ ਰਵਿੰਦਰ ਜਡੇਜਾ ਇਸ ਸਮੇਂ 36 ਸਾਲ ਦਾ ਹੈ ਤੇ ਉਸ ਦੇ ਸਾਥੀ ਖਿਡਾਰੀ ਰੋਹਿਤ ਸ਼ਰਮਾ, ਆਰ. ਅਸ਼ਵਿਨ ਤੇ ਵਿਰਾਟ ਕੋਹਲੀ ਕ੍ਰਿਕਟ ਦੇ ਇਸ ਸਭ ਤੋਂ ਲੰਬੇ ਫਾਰਮੈਟ ਨੂੰ ਅਲਵਿਦਾ ਆਖ਼ ਗਏ ਹਨ। ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਜਡੇਜਾ ਵੀ ਛੇਤੀ ਹੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲੈਣਗੇ। ਪਰ ਉਨ੍ਹਾਂ ਦੀ ਫਿਟਨੈੱਸ ਤੇ ਮੌਜੂਦਾ ਪ੍ਰਦਰਸ਼ਨ ਨੂੰ ਦੇਖ ਕੇ ਕ੍ਰਿਕਟ ਪ੍ਰਸ਼ੰਸਕ ਚਾਹੁੰਦੇ ਹਨ ਕਿ ਉਹ ਕੁਝ ਸਮਾਂ ਹੋਰ ਆਪਣੀ ਖੇਡ ਜਾਰੀ ਰੱਖੇ।

ਇਹ ਵੀ ਪੜ੍ਹੋ- 'ਜਾਨ ਤੋਂ ਜ਼ਰੂਰੀ ਕੁਝ ਨਹੀਂ...', PBKS ਦੇ ਸਾਬਕਾ ਧਾਕੜ ਨੇ ਵਿਦੇਸ਼ੀ ਖਿਡਾਰੀਆਂ ਨੂੰ IPL ਨਾ ਖੇਡਣ ਦੀ ਦਿੱਤੀ ਸਲਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇੰਗਲੈਂਡ ਵਿਰੁੱਧ ਵਨਡੇ ਤੇ T20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਇਸ ਧਾਕੜ ਖਿਡਾਰੀ ਦੀ ਹੋਈ ਵਾਪਸੀ
NEXT STORY