ਨਵੀਂ ਦਿੱਲੀ— ਬੰਗਲਾਦੇਸ਼ ਖਿਲਾਫ ਰਾਜਕੋਟ 'ਚ ਹੋਣ ਵਾਲੇ ਦੂਜੇ ਟੀ-20 ਮੁਕਾਬਲੇ ਨੂੰ ਲੈ ਕੇ ਰੋਹਿਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਬੱਲੇਬਾਜ਼ੀ ਲਾਈਨ-ਅਪ 'ਚ ਕੋਈ ਪਰੇਸ਼ਾਨੀ ਨਹੀਂ ਦਿਸਦੀ। ਹਾਲਾਂਕਿ ਉਨ੍ਹਾਂ ਨੇ ਤੇਜ਼ ਗੇਂਦਬਾਜ਼ਾਂ ਦੇ ਸੰਯੋਜਨ 'ਚ ਬਦਲਾਅ ਦਾ ਸੰਕੇਤ ਦਿੱਤਾ। ਭਾਰਤ ਨੇ ਪਹਿਲੇ ਮੈਚ 'ਚ 148 ਦੌੜਾਂ ਬਣਾਈਆਂ ਸਨ ਅਤੇ 19ਵੇਂ ਓਵਰ 'ਚ ਤੇਜ਼ ਗੇਂਦਬਾਜ਼ ਖਲੀਲ ਅਹਿਮਦ 'ਤੇ ਮੁਸ਼ਫਿਕਰ ਰਹੀਮ ਵੱਲੋਂ ਲਾਈਆਂ ਗਈਆਂ ਚਾਰ ਬਾਊਂਡਰੀਆਂ ਨੇ ਮੈਚ ਦਾ ਰੁਖ਼ ਬਦਲ ਦਿੱਤਾ ਸੀ। ਇਸ ਤੋਂ ਬਾਅਦ ਟੀਮ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉਠੇ ਸਨ।

ਬੱਲੇਬਾਜ਼ੀ 'ਚ ਬਦਲਾਅ ਨੂੰ ਲੈ ਕੇ ਰੋਹਿਤ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੀ ਬੱਲੇਬਾਜ਼ੀ ਠੀਕ ਹੈ। ਇਸ ਲਈ ਮੈਨੂੰ ਨਹੀਂ ਲਗਦਾ ਸਾਨੂੰ ਆਪਣੀ ਬੱਲੇਬਾਜ਼ੀ 'ਚ ਕੁਝ ਬਦਲਾਅ ਕਰਨ ਦੀ ਜ਼ਰੂਰਤ ਹੈ। ਅਸੀਂ ਪਿੱਚ ਦਾ ਆਕਲਨ ਕਰਾਂਗੇ ਅਤੇ ਉਸੇ ਆਧਾਰ 'ਤੇ ਅਸੀਂ ਦੇਖਾਂਗੇ ਕਿ ਬਤੌਰ ਟੀਮ ਅਸੀਂ ਕੀ ਕਰ ਸਕਦੇ ਹਾਂ। ਰੋਹਿਤ ਨੇ ਕਿਸੇ ਬਦਲਾਅ ਦਾ ਜ਼ਿਕਰ ਨਹੀਂ ਕੀਤਾ ਪਰ ਅਜਿਹੀਆਂ ਅਕਟਲਾਂ ਹਨ ਕਿ ਖਲੀਲ ਦੀ ਜਗ੍ਹਾ ਸ਼ਾਰਦੁਲ ਠਾਕੁਰ ਨੂੰ ਮੌਕਾ ਮਿਲੇ। ਰੋਹਿਤ ਨੇ ਕਿਹਾ, ''ਰਾਜਕੋਟ ਦੀ ਪਿੱਚ ਚੰਗੀ ਹੈ। ਸਾਡਾ ਤਰੀਕਾ ਪਿਛਲੇ ਮੈਚ ਦੇ ਮੁਕਾਬਲੇ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਵਿਭਾਗ 'ਚ ਥੋੜ੍ਹਾ ਬਦਲਾਅ ਹੋਵੇਗਾ। ਕਪਤਾਨ ਨੂੰ ਆਪਣੀ ਟੀਮ ਤੋਂ ਇਕਜੁੱਟ ਪ੍ਰਦਰਸ਼ਨ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਬੱਲੇਬਾਜ਼ਾਂ ਨੂੰ ਆਪਣਾ ਕੰਮ ਕਰਨ ਦੀ ਜ਼ਰੂਰਤ ਹੋਵੇਗੀ ਅਤੇ ਗੇਂਦਬਾਜ਼ਾਂ ਨੂੰ ਅਹਿਮ ਵਿਕਟ ਹਾਸਲ ਕਰਨੇ ਹੋਣਗੇ।
ਭਾਰਤੀ ਨਿਸ਼ਾਨੇਬਾਜ਼ਾਂ ਨੇ ਜਿੱਤੇ ਅੱਠ ਤਮਗੇ, ਫਿਰ ਵੀ ਹਾਸਲ ਨਾ ਕਰ ਸਕੇ ਓਲੰਪਿਕ ਕੋਟਾ
NEXT STORY