ਜਲੰਧਰ — ਖੇਡ ਜਗਤ ਦੀ ਪ੍ਰਸਿੱਧ ਸੈਲੀਬ੍ਰਿਟੀਜ਼ ਨਾਲ ਜੁੜੀ ਹਰ ਚੀਜ਼ ਲੋਕ ਜਾਣਨਾ ਚਾਹੁੰਦੇ ਹਨ। ਇਸੇ ਚਾਹਤ ਨੇ ਪ੍ਰਸਿੱਧ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਦੀ ਗਰਲਫ੍ਰੈਂਡ ਜੌਰਜਿਨਾ ਰੋਡ੍ਰਿਗੁਏਜ ਦੀ ਇਕ ਪਸੰਦ ਨੂੰ ਵਾਇਰਲ ਕਰ ਦਿੱਤਾ ਹੈ। ਦਰਸਅਲ ਜੌਰਜਿਨਾ ਨੇ ਬੀਤੇ ਦਿਨੀਂ ਘਰ ਲਈ ਇਕ ਪਾਲਤੂ ਬਿੱਲੀ ਖਰੀਦੀ ਸੀ। ਇਸਦੀ ਇਕ ਫੋਟੋ ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਪਾਈ ਸੀ। ਸਿਫੰਕਸ ਮੋਗੀ ਪ੍ਰਜਾਤੀ ਦੀ ਇਸ ਬਿੱਲੀ ਦੇ ਸਰੀਰ 'ਤੇ ਵਾਲ ਨਹੀਂ ਹੁੰਦੇ ਤੇ ਦੇਖਣ ਵਿਚ ਇਹ ਕਾਫੀ ਡਰਾਉਣੀ ਹੁੰਦੀ ਹੈ। ਬਾਜ਼ਾਰ ਵਿਚ ਇਸਦੀ ਕੀਮਤ 2600 ਪੌਂਡ (2 ਲੱਖ 47 ਹਜ਼ਾਰ ਰੁਪਏ) ਦੱਸੀ ਜਾਂਦੀ ਹੈ। ਫੁੱਟਬਾਲ ਪ੍ਰਸ਼ੰਸਕ ਜੌਰਜਿਨਾ ਦੀ ਪਸੰਦ 'ਤੇ ਸਵਾਲ ਉਠਾ ਰਹੇ ਹਨ। ਕਈਆਂ ਨੇ ਤਾਂ ਲਿਖਿਆ ਹੈ ਕਿ ਤੁਹਾਡੇ 'ਤੇ ਚਾਰ ਬੱਚੇ ਸੰਭਾਲਣ ਦੀ ਜ਼ਿੰਮੇਵਾਰੀ ਹੈ। ਇਨ੍ਹਾਂ ਵਿਚੋਂ 3 ਬੱਚੇ ਤਾਂ ਅਜੇ ਬਹੁਤੇ ਹੀ ਛੋਟੇ ਹਨ। ਤੁਸੀਂ ਅਜਿਹਾ ਪਾਲਤੂ ਜਾਨਵਰ ਘਰ ਵਿਚ ਲਿਆਏ ਹੋ, ਜਿਸ ਨੂੰ ਦੇਖ ਕੇ ਕੋਈ ਵੀ ਬੱਚਾ ਡਰ ਸਕਦਾ ਹੈ। ਆਖਿਰ ਤੁਹਾਨੂੰ ਇਹ ਭਿਆਨਕ ਬਿੱਲੀ ਪਾਲਣ ਦਾ ਆਈਡੀਆ ਕਿਸਨੇ ਦਿੱਤਾ।

ਉਥੇ ਹੀ ਕੁਝ ਕੁ ਫੈਨਸ ਨੇ ਕੁਮੈਂਟ ਕੀਤੇ ਹਨ ਕਿ ਇਹ ਜੌਰਜੀਨਾ ਦੀ ਆਪਣੀ ਪਸੰਦ ਹੈ। 23 ਸਾਲ ਦੀ ਜੌਰਜਿਨਾ ਪੇਸ਼ੇ ਤੋਂ ਕੀਨ ਡਾਂਸਰ ਹੈ। ਰੋਨਾਲਡੋ ਨਾਲ ਉਸਦੀ ਪਹਿਲੀ ਮੁਲਾਕਾਤ ਮੈਡ੍ਰਿਡ ਵਿਚ ਡੇਲਚੇ ਐਂਡ ਗਬਾਨਾ ਦੇ ਵੀ. ਆਈ. ਪੀ. ਇਲਾਕੇ ਵਿਚ ਹੋਈ ਸੀ। ਇਸ ਤੋਂ ਬਾਅਦ ਉਹ ਲਗਾਤਾਰ ਇਕ-ਦੂਜੇ ਨਾਲ ਦੇਖੇ ਜਾਣ ਲੱਗੇ। ਜੌਰਜਿਨਾ ਰੋਨਾਲਡੋ ਦਾ ਹਰ ਮੈਚ ਦੇਖਣ ਜਾਂਦੀ ਸੀ। ਇਸ ਤੋਂ ਬਾਅਦ ਜੌਰਜਿਨਾ ਰੋਨਾਲਡੋ ਦੇ ਪਰਿਵਾਰ ਨਾਲ ਫੀਫਾ ਐਵਾਰਡ ਵਰਗੇ ਵੱਡੇ ਸਮਾਰੋਹਾਂ ਵਿਚ ਦੇਖੀ ਜਾਣ ਲੱਗੀ। ਜੌਰਜਿਨਾ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ।
ਵਿਸ਼ਵਨਾਥਨ ਆਨੰਦ ਨੇ ਖੇਡੇ 3 ਮੈਚ ਡਰਾਅ
NEXT STORY