ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਵਿਸਫੋਟਕ ਬੱਲੇਬਾਜ਼ ਅਤੇ ਸਚਿਨ ਤੇਂਦੁਲਕਰ ਦੇ ਬਚਪਨ ਦੇ ਦੋਸਤ ਵਿਨੋਦ ਕਾਂਬਲੀ ਦੀ ਇੱਕ ਤਾਜ਼ਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੇ ਉਨ੍ਹਾਂ ਦੇ ਫੈਨਜ਼ ਨੂੰ ਚਿੰਤਾ 'ਚ ਡੋਬ ਦਿੱਤਾ ਹੈ। ਵੀਡੀਓ 'ਚ ਕਾਂਬਲੀ ਇੱਕ ਬਿਰਧ ਆਸ਼ਰਮ 'ਚ ਰਹਿ ਰਹੇ ਹਨ ਅਤੇ ਆਪਣੇ ਸਿਹਤ ਤੇ ਆਰਥਿਕ ਹਾਲਾਤਾਂ ਕਾਰਨ ਕਾਫ਼ੀ ਇਮੋਸ਼ਨਲ ਨਜ਼ਰ ਆ ਰਹੇ ਹਨ।
ਵੀਡੀਓ 'ਚ ਕਾਂਬਲੀ ਨੇ ਕਿਹਾ, "ਮੈਂ ਇਸ ਸਮੇਂ 'ਨਿਦਾਨ' ਬਿਰਧ ਆਸ਼ਰਮ ਵਿੱਚ ਹਾਂ। ਇੱਥੇ ਮਿਲਣ ਵਾਲੀਆਂ ਸਾਰੀਆਂ ਸੁਵਿਧਾਵਾਂ ਬਹੁਤ ਵਧੀਆ ਹਨ। ਸਾਫ਼-ਸਫ਼ਾਈ ਅਤੇ ਬਾਕੀ ਦੇ ਪ੍ਰਬੰਧ ਵੀ ਸ਼ਾਨਦਾਰ ਹਨ। ਮੈਨੂੰ ਇੱਥੇ ਰਹਿੰਦਿਆਂ ਕਦੇ ਅਹਿਸਾਸ ਨਹੀਂ ਹੋਇਆ ਕਿ ਮੈਂ ਆਪਣੇ ਘਰ ਤੋਂ ਦੂਰ ਹਾਂ, ਸਗੋਂ ਮੈਨੂੰ ਇੰਝ ਲੱਗਦਾ ਹੈ ਕਿ ਮੈਂ ਆਪਣੇ ਘਰ 'ਚ ਹੀ ਹਾਂ। ਇੱਥੋਂ ਦੇ ਲੋਕਾਂ ਤੋਂ ਮੈਨੂੰ ਬਹੁਤ ਮਾਣ-ਸਤਿਕਾਰ ਮਿਲ ਰਿਹਾ ਹੈ।"
52 ਸਾਲਾ ਕਾਂਬਲੀ ਪਿਛਲੇ ਕੁਝ ਸਮੇਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ। ਕੁਝ ਦਿਨ ਪਹਿਲਾਂ ਵੀ ਉਨ੍ਹਾਂ ਦੀ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਉਹ ਲਾਠੀ ਦੇ ਸਹਾਰੇ ਬੜੀ ਮੁਸ਼ਕਲ ਨਾਲ ਤੁਰਦੇ ਨਜ਼ਰ ਆਏ ਸਨ। ਸਿਹਤ ਦੇ ਨਾਲ-ਨਾਲ ਉਹ ਆਰਥਿਕ ਤੰਗੀ ਦਾ ਵੀ ਸਾਹਮਣਾ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਉਹ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਤੋਂ ਨੌਕਰੀ ਦੀ ਮੰਗ ਕਰਦੇ ਵੀ ਦੇਖੇ ਗਏ ਸਨ, ਜਿਸ ਤੋਂ ਉਨ੍ਹਾਂ ਦੀ ਆਰਥਿਕ ਤੰਗੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
Video of Vinod Kambli at elderly care home in Thane goes viral on social media amid continued health battles pic.twitter.com/tiRnaoy6v8
— Cricket Hub (@Anurag9793) September 26, 2026
ਇਹ ਵੀ ਪੜ੍ਹੋ- ਜੰਗ ਵਿਚਾਲੇ ਇਰਾਨ 'ਚ ਆ ਗਏ Alien ! ਪੂਰੀ ਦੁਨੀਆ 'ਚ ਵਾਇਰਲ ਹੋਈ ਵੀਡੀਓ
ਬਚਪਨ ਤੋਂ ਸਚਿਨ ਤੇਂਦੁਲਕਰ ਦੇ ਦੋਸਤ ਰਹੇ ਕਾਂਬਲੀ ਨੇ ਸਕੂਲ ਸਮੇਂ ਇਕ ਮੈਚ 'ਚ ਸਚਿਨ ਨਾਲ ਮਿਲ ਕੇ 664 ਦੌੜਾਂ ਦੀ ਅਜੇਤੂ ਪਾਰਟਨਰਸ਼ਿਪ ਕੀਤੀ ਸੀ, ਜਿਨ੍ਹਾਂ 'ਚੋਂ ਕਾਂਬਲੀ ਨੇ ਇਕੱਲਿਆਂ ਹੀ 349 ਦੌੜਾਂ ਬਣਾਈਆਂ ਸੀ। ਇਸ ਮਗਰੋਂ ਕਾਂਬਲੀ ਨੇ ਗੇਂਦਬਾਜ਼ੀ ਦੌਰਾਨ ਵੀ 37 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸੀ, ਜਿਸ ਮਗਰੋਂ ਕਾਂਬਲੀ ਦੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਹੋਈ।
ਹਾਲਾਂਕਿ ਇੱਕ ਸਮੇਂ ਬੇਹੱਦ ਟੈਲੇਂਟਿਡ ਬੱਲੇਬਾਜ਼ ਮੰਨੇ ਜਾਣ ਵਾਲੇ ਕਾਂਬਲੀ ਦਾ ਅੰਤਰਰਾਸ਼ਟਰੀ ਕਰੀਅਰ ਜ਼ਿਆਦਾ ਲੰਮਾ ਨਹੀਂ ਚੱਲ ਸਕਿਆ। ਉਹ ਟੈਸਟ ਕ੍ਰਿਕਟ 'ਚ ਸਭ ਤੋਂ ਵੱਧ ਐਵਰੇਜ (54) ਵਾਲੇ ਭਾਰਤੀ ਬੱਲੇਬਾਜ਼ ਹਨ, ਪਰ ਉਨ੍ਹਾਂ ਦੇ ਟੈਸਟ ਕਰੀਅਰ ਦਾ ਅੰਤ ਸਿਰਫ਼ 23 ਸਾਲ ਦੀ ਉਮਰ 'ਚ ਹੋ ਗਿਆ। ਇਸ ਤੋਂ ਬਾਅਦ ਉਹ ਵਨਡੇ ਕ੍ਰਿਕਟ 'ਤੇ ਫੋਕਸ ਕਰਨ ਲੱਗ ਪਏ, ਪਰ ਉਨ੍ਹਾਂ ਨੇ ਆਪਣਾ ਆਖ਼ਰੀ ਵਨਡੇ ਵੀ ਸਿਰਫ਼ 28 ਸਾਲ ਦੀ ਉਮਰ 'ਚ ਖੇਡਿਆ।
ਉਹ ਆਪਣੇ ਜਨਮਦਿਨ ਵਾਲੇ ਦਿਨ ਵਨਡੇ 'ਚ ਸੈਂਚੁਰੀ ਲਗਾਉਣ ਵਾਲਾ ਵੀ ਪਹਿਲਾ ਬੱਲੇਬਾਜ਼ ਬਣੇ ਸੀ। ਇਸ ਤੋਂ ਇਲਾਵਾ ਉਹ ਟੈਸਟ 'ਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਹਨ। ਉਨ੍ਹਾਂ ਨੇ ਇਹ ਕਾਰਨਾਮਾ ਸਿਰਫ਼ 14 ਪਾਰੀਆਂ 'ਚ ਕੀਤਾ ਸੀ।
ਇਸੇ ਦੌਰਾਨ ਉਨ੍ਹਾਂ ਦੀ ਇਸ ਹਾਲ 'ਚ ਆਈ ਵੀਡੀਓ ਨੂੰ ਦੇਖ ਕੇ ਉਨ੍ਹਾਂ ਨੂੰ ਚਾਹੁਣ ਵਾਲੇ ਕਾਫ਼ੀ ਚਿੰਤਾ 'ਚ ਹਨ। ਇਕ ਸ਼ਾਨਦਾਰ ਕਰੀਅਰ ਦੇ ਅੰਤ ਤੋਂ ਬਾਅਦ ਆਪਣੀ ਜ਼ਿੰਦਗੀ ਇਸ ਤਰ੍ਹਾਂ ਜਿਊਣਾ ਕਈ ਤਰ੍ਹਾਂ ਦੇ ਸਵਾਲ ਖੜ੍ਹਾ ਕਰਦਾ ਹੈ ਕਿ ਆਖ਼ਿਰ ਇੰਨੇ ਵੱਡੇ ਖਿਡਾਰੀ ਨੂੰ ਇਕ ਬਿਰਧ ਆਸ਼ਰਮ 'ਚ ਰਹਿਣ ਲਈ ਕਿਉਂ ਮਜਬੂਰ ਹੋਣਾ ਪਿਆ ਹੈ।
ਇਹ ਵੀ ਪੜ੍ਹੋ- 'ਜਵਾਕਾਂ ਦਾ ਕੀ ਕਸੂਰ ਸੀ..?' UNGA 'ਚ ਮਿਨਾਬ ਸਕੂਲ ਦੀ ਤਸਵੀਰ ਲੈ ਕੇ ਪਹੁੰਚੇ ਰਾਸ਼ਟਰਪਤੀ ਪੇਜ਼ੇਸ਼ਕੀਅਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
44 ਸਾਲ ਬਾਅਦ ਮੈਰਾਥਨ 'ਚ ਭਾਰਤ ਨੂੰ ਮਿਲਿਆ ਤਗਮਾ, ਸਾਵਨ ਬਰਵਾਲ ਨੇ ਜਿੱਤਿਆ ਸਿਲਵਰ
NEXT STORY