ਸਪੋਰਟਸ ਡੈਸਕ— ਭਾਰਤੀ ਬੀਬੀਆਂ ਦੀ ਕ੍ਰਿਕਟ ਟੀਮ ਦੀ ਧਮਾਕੇਦਾਰ ਬੱਲੇਬਾਜ਼ ਸ਼ੈਫ਼ਾਲੀ ਵਰਮਾ ਨੇ ਟੈਸਟ ’ਚ ਸ਼ਾਨਦਾਰ ਡੈਬਿਊ ਕੀਤਾ ਤੇ ਪਹਿਲੇ ਹੀ ਮੈਚ ’ਚ 96 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਸ਼ੈਫ਼ਾਲੀ ਡੈਬਿਊ ਟੈਸਟ ’ਚ ਛੱਕੇ ਲਗਾਉਣ ਵਾਲੀ ਵੀ ਪਹਿਲੀ ਭਾਰਤੀ ਬੀਬੀ ਬਣ ਗਈ ਹੈ। ਬੀ. ਸੀ. ਸੀ. ਆਈ. ਵੱਲੋਂ ਜਾਰੀ ਇਕ ਵੀਡੀਓ ’ਚ ਸ਼ੈਫ਼ਾਲੀ ਨੇ ਦੱਸਿਆ ਕਿ ਉਸਦਾ ਆਪਣੇ ਭਰਾ ਨਾਲ ਛੱਕੇ ਲਾਉਣ ਦਾ ਮੁਕਾਬਲਾ ਹੁੰਦਾ ਸੀ।
ਇਹ ਵੀ ਪੜ੍ਹੋ : ਟੋਕੀਓ ਓਲੰਪਿਕ ਲਈ ਭਾਰਤੀ ਮਹਿਲਾ ਹਾਕੀ ਟੀਮ ’ਚ ਮਿਆਦੀਆਂ ਕਲਾਂ (ਅਜਨਾਲਾ) ਦੀ ਗੁਰਜੀਤ ਕੌਰ ਦੀ ਹੋਈ ਚੋਣ
ਬੀ. ਸੀ. ਸੀ. ਆਈ. ਵੱਲੋਂ ਜਾਰੀ ਬਿਆਨ ’ਚ ਸ਼ੈਫਾਲੀ ਨੇ ਕਿਹਾ, ਜਦੋਂ ਮੈਂ ਤੇ ਮੇਰਾ ਭਰਾ ਕ੍ਰਿਕਟ ਖੇਡਣ ਜਾਂਦੇ ਸੀ ਤਾਂ ਸਾਡੇ ਦਰਮਿਆਨ ਮੁਕਾਬਲਾ ਹੁੰਦਾ ਸੀ ਕਿ ਕੌਣ ਸਭ ਤੋਂ ਜ਼ਿਆਦਾ ਛੱਕੇ ਮਾਰੇਗਾ ਤੇ ਉਸ ਦੇ 10-15 ਰੁਪਏ (ਪਾਪਾ ਤੋਂ) ਮਿਲਣਗੇ। 10-15 ਰੁਪਏ ਲਈ ਮੈਂ ਜ਼ਿਆਦਾ ਸਿਕਸ ਮਾਰਦੀ ਸੀ।
ਜ਼ਿਕਰਯੋਗ ਹੈ ਕਿ ਸ਼ੈਫ਼ਾਲੀ ਨੇ ਆਪਣੀ ਪਾਰੀ ਦੇ ਦੌਰਾਨ 152 ਗੇਂਦਾਂ ਦਾ ਸਾਹਮਣਾ ਕਰਦੇ ਹੋਏ 63.16 ਦੀ ਸਟ੍ਰਾਈਕ ਰੇਟ ਨਾਲ 15 ਚੌਕੇ ਤੇ 2 ਛੱਕੇ ਲਾਉਂਦੇ ਹੋਏ 96 ਦੌੜਾਂ ਬਣਾਈਆਂ। ਇਸ ਦੌਰਾਨ ਉਹ ਚੰਦਰਕਾਂਤਾ ਕੌਲ (1995 ’ਚ ਨਿਊਜ਼ੀਲੈਂਡ ਦੇ ਖ਼ਿਲਾਫ 75 ਦੌੜਾਂ) ਨੂੰ ਪਿੱਛੇ ਛੱਡਦੇ ਹੋਏ ਟੈਸਟ ਡੈਬਿਊ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਪਹਿਲੀ ਭਾਰਤੀ ਬੀਬੀ ਬਣ ਗਈ।
ਇਹ ਵੀ ਪੜ੍ਹੋ : ਗਾਂਗੁਲੀ ਦੀ ਭਾਰਤ ਨੂੰ WTC Final ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦੀ ਸਲਾਹ, ਖ਼ਾਸ ਹੈ ਵਜ੍ਹਾ
ਸੈਫ਼ਾਲੀ ਤੇ ਸ੍ਰਮਿਤੀ ਮੰਧਾਨਾ ਦੀ ਪਾਰੀ ਦੀ ਬਦੌਲਤ ਭਾਰਤ ਨੇ ਦੂਜੇ ਦਿਨ 187/5 ਦਾ ਸਕੋਰ ਬਣਾਇਆ। ਇਸ ਤੋਂ ਪਹਿਲਾਂ ਇੰਗਲੈਂਡ ਨੇ ਪਹਿਲੀ ਇਨਿੰਗ ’ਚ 9 ਵਿਕਟਾਂ ਗੁਆ ਕੇ 396 ਦੌੜਾਂ ਬਣਾਈਆਂ ਸਨ ਜਿਸ ’ਚ ਹੀਥਰ ਨਾਈਟ ਨੇ 95 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs NZ WTC Final : ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਰੱਦ, ਟਾਸ ਵੀ ਨਾ ਹੋ ਸਕਿਆ
NEXT STORY