ਸਪੋਰਟਸ ਡੈਸਕ : ਚੈਂਪੀਅਨਜ਼ ਟਰਾਫ਼ੀ ਦਾ ਸ਼ਡਿਊਲ ਆ ਚੁੱਕਿਆ ਹੈ ਤੇ ਵੱਖ-ਵੱਖ ਦੇਸ਼ਾਂ ਵੱਲੋਂ ਆਪੋ-ਆਪਣੀਆਂ ਟੀਮਾਂ ਦੇ ਐਲਾਨ ਕੀਤਾ ਜਾ ਰਿਹਾ ਹੈ। ਇਸ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਬੰਗਲਾਦੇਸ਼ ਦੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਬੰਗਲਾਦੇਸ਼ ਨੂੰ ਚੈਂਪੀਅਨਜ਼ ਟਰਾਫੀ ਵਿੱਚ ਤਜਰਬੇਕਾਰ ਖਿਡਾਰੀ ਸ਼ਾਕਿਬ ਅਲ ਹਸਨ ਦਾ ਸ਼ਾਇਦ ਸਾਥ ਨਾ ਮਿਲੇ ਕਿਉਂਕਿ ਉਹ ਆਪਣੇ ਗੇਂਦਬਾਜ਼ੀ ਐਕਸ਼ਨ ਦੇ ਸਮੀਖਿਆ ਟੈਸਟ ਵਿੱਚ ਅਸਫਲ ਰਿਹਾ ਹੈ। ਸ਼ਾਕਿਬ ਉਦੋਂ ਸੁਰਖੀਆਂ ਵਿੱਚ ਆਇਆ ਜਦੋਂ ਇੰਗਲੈਂਡ ਵਿੱਚ ਇੱਕ ਕਾਉਂਟੀ ਮੈਚ ਦੌਰਾਨ ਉਸਦੇ ਗੇਂਦਬਾਜ਼ੀ ਐਕਸ਼ਨ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ, ਜਿਸ ਕਾਰਨ ਉਸਨੂੰ ਪਾਬੰਦੀ ਦਾ ਸਾਹਮਣਾ ਵੀ ਕਰਨਾ ਪਿਆ। ਇਹ ਮਾਮਲਾ ਇੰਗਲੈਂਡ ਤੋਂ ਬਾਹਰ ਗਿਆ ਅਤੇ ਆਈਸੀਸੀ ਤੱਕ ਪਹੁੰਚਿਆ, ਜਿੱਥੇ ਸ਼ਾਕਿਬ ਅਲ ਹਸਨ ਦੇ ਗੇਂਦਬਾਜ਼ੀ ਐਕਸ਼ਨ ਦੀ ਜਾਂਚ ਗਲੋਬਲ ਕ੍ਰਿਕਟ ਨਿਯਮਾਂ ਤਹਿਤ ਕੀਤੀ ਗਈ।
ਇਹ ਵੀ ਪੜ੍ਹੋ : ਧੋਨੀ ਨਹੀਂ ਸਗੋਂ ਇਸ ਖਿਡਾਰੀ ਨੇ ਖ਼ਤਮ ਕੀਤਾ ਯੁਵਰਾਜ ਸਿੰਘ ਦਾ ਕਰੀਅਰ! ਹੋ ਗਿਆ ਵੱਡਾ ਖ਼ੁਲਾਸਾ
ਸ਼ਾਕਿਬ ਦਾ ਪਹਿਲਾ ਟੈਸਟ ਲੌਫਬਰੋ ਯੂਨੀਵਰਸਿਟੀ ਵਿੱਚ ਹੋਇਆ ਸੀ, ਜੋ ਕਿ ਬੰਗਲਾਦੇਸ਼ੀ ਕ੍ਰਿਕਟਰ ਦੀਆਂ ਉਮੀਦਾਂ ਦੇ ਅਨੁਸਾਰ ਨਹੀਂ ਆਇਆ। ਆਪਣੇ ਆਪ ਨੂੰ ਭਰੋਸਾ ਦਿਵਾਉਣ ਲਈ, ਸ਼ਾਕਿਬ ਨੇ ਚੇਨਈ ਵਿੱਚ ਇੱਕ ਹੋਰ ਟੈਸਟ ਕਰਵਾਇਆ, ਜਿਸ ਦੇ ਨਤੀਜਿਆਂ 'ਤੇ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਨੇੜਿਓਂ ਨਜ਼ਰ ਰੱਖੀ। ਬਦਕਿਸਮਤੀ ਨਾਲ, ਇਸ ਵਾਰ ਵੀ ਨਤੀਜਾ ਸ਼ਾਕਿਬ ਦੇ ਹੱਕ ਵਿੱਚ ਨਹੀਂ ਆਇਆ। ਅਜਿਹੀ ਸਥਿਤੀ ਵਿੱਚ, ਬੀਸੀਬੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸ਼ਾਕਿਬ ਦੇ ਗੇਂਦਬਾਜ਼ੀ ਐਕਸ਼ਨ 'ਤੇ ਪਾਬੰਦੀ ਰਹੇਗੀ, ਪਰ ਉਹ ਇੱਕ ਬੱਲੇਬਾਜ਼ ਦੇ ਤੌਰ 'ਤੇ ਟੀਮ ਵਿੱਚ ਖੇਡ ਸਕਦਾ ਹੈ।
ਇਹ ਵੀ ਪੜ੍ਹੋ : ਕ੍ਰਿਕਟ ਦੇ ਮੈਦਾਨ 'ਚ ਪਿਆ ਭੜਥੂ! ਖਿਡਾਰੀ ਨੇ ਲਗਾਤਾਰ ਜੜੇ 2 ਛੱਕੇ, ਤੀਜੇ ਦੀ ਕੋਸ਼ਿਸ਼ 'ਚ ਗੁਆ ਬੈਠਾ ਜਾਨ
ਬੀਸੀਬੀ ਦਾ ਅਧਿਕਾਰਤ ਬਿਆਨ
ਸ਼ਾਕਿਬ ਅਲ ਹਸਨ ਦੀ ਅਸਫਲਤਾ 'ਤੇ, ਬੀਸੀਬੀ ਨੇ ਬਿਆਨ ਵਿੱਚ ਲਿਖਿਆ, "ਲੌਫਬਰੋ ਯੂਨੀਵਰਸਿਟੀ ਦੇ ਟੈਸਟਿੰਗ ਸੈਂਟਰ ਵਿੱਚ ਗੇਂਦਬਾਜ਼ੀ ਐਕਸ਼ਨ ਦੀ ਜਾਂਚ ਤੋਂ ਬਾਅਦ ਲਗਾਈ ਗਈ ਪਾਬੰਦੀ ਫਿਲਹਾਲ ਜਾਰੀ ਰਹੇਗੀ। ਗੇਂਦਬਾਜ਼ੀ 'ਤੇ ਪਾਬੰਦੀ ਤਾਂ ਹੀ ਹਟਾਈ ਜਾਵੇਗੀ ਜੇਕਰ ਉਸਦਾ ਐਕਸ਼ਨ ਸਹੀ ਪਾਇਆ ਜਾਂਦਾ ਹੈ।" ਇਸ ਸਮੇਂ, ਸ਼ਾਕਿਬ ਗੇਂਦਬਾਜ਼ੀ ਨਹੀਂ ਕਰ ਸਕੇਗਾ, ਪਰ ਉਹ ਘਰੇਲੂ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇੱਕ ਬੱਲੇਬਾਜ਼ ਵਜੋਂ ਖੇਡ ਸਕਦਾ ਹੈ।"
ਇਹ ਵੀ ਪੜ੍ਹੋ : Champions Trophy 'ਚ ਪਿਆ ਨਵਾਂ ਚੱਕਰ! ਭਾਰਤ-ਪਾਕਿ ਤੋਂ ਬਾਅਦ ਹੁਣ ਇਸ ਟੀਮ ਦਾ ਪਿਆ ਰੇੜਕਾ
ਚੈਂਪੀਅਨਜ਼ ਟਰਾਫੀ 2025 ਨੇੜੇ ਆ ਰਹੀ ਹੈ, ਅਜਿਹੀ ਸਥਿਤੀ ਵਿੱਚ ਬੰਗਲਾਦੇਸ਼ ਦੀ ਟੀਮ ਨੂੰ ਉਮੀਦ ਸੀ ਕਿ ਸ਼ਾਕਿਬ ਜ਼ਰੂਰ ਟੀਮ ਵਿੱਚ ਸ਼ਾਮਲ ਹੋਵੇਗਾ। ਬੀਸੀਬੀ ਮੁਖੀ ਫਾਰੂਕ ਅਹਿਮਦ ਅਤੇ ਬੰਗਲਾਦੇਸ਼ ਟੀਮ ਦੇ ਕਪਤਾਨ ਨਜ਼ਮੁਲ ਸ਼ਾਂਤੋ ਨੇ ਕਿਹਾ ਕਿ ਜੇਕਰ ਸ਼ਾਕਿਬ ਟੈਸਟ ਪਾਸ ਕਰ ਲੈਂਦਾ ਹੈ, ਤਾਂ ਉਸਨੂੰ ਯਕੀਨੀ ਤੌਰ 'ਤੇ ਟੀਮ ਵਿੱਚ ਜਗ੍ਹਾ ਮਿਲੇਗੀ। ਪਰ ਗੇਂਦਬਾਜ਼ੀ ਐਕਸ਼ਨ ਵਿੱਚ ਫੇਲ ਹੋਣ ਦੇ ਕਾਰਨ, ਚੈਂਪੀਅਨਜ਼ ਟਰਾਫੀ ਟੀਮ ਵਿੱਚ ਉਸਦੀ ਜਗ੍ਹਾ ਖ਼ਤਰੇ ਵਿੱਚ ਹੈ। ਸ਼ਾਕਿਬ ਨੇ ਪਿਛਲੇ ਸਾਲ ਭਾਰਤ ਖਿਲਾਫ ਟੈਸਟ ਸੀਰੀਜ਼ ਤੋਂ ਬਾਅਦ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੀਲੰਕਾ ਨੇ ਨਿਊਜ਼ੀਲੈਂਡ ਨੂੰ ਤੀਜੇ ਵਨ ਡੇ ’ਚ 140 ਦੌੜਾਂ ਨਾਲ ਹਰਾਇਆ
NEXT STORY