ਸਪੋਰਸਟ ਡੈਸਕ— ਸ਼ਾਕਿਬ ਅਲ ਹਸਨ ਦੇ ਦਮਦਾਰ ਖੇਡ ਦੀ ਮਦਦ ਨਾਲ ਬੰਗਲਾਦੇਸ਼ ਨੇ ਟੀ20 ਤਿਕੋਣੀ ਸੀਰੀਜ਼ ਦੇ ਆਖਰੀ ਮੈਚ 'ਚ ਸ਼ਨੀਵਾਰ ਨੂੰ ਅਫਗਾਨਿਸਤਾਨ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਇਹ ਬੰਗਲਾਦੇਸ਼ ਦੀ ਅਫਗਾਨਿਸਤਾਨ ਖਿਲਾਫ ਲਗਾਤਾਰ ਪੰਜ ਸਾਲਾਂ 'ਚ ਪਹਿਲੀ ਜਿੱਤ ਹੈ। ਬੰਗਲਾਦੇਸ਼ ਦੀ ਟੀਮ ਇਸ ਤੋਂ ਪਹਿਲਾਂ ਅਫਗਾਨਿਸਤਾਨ ਨੂੰ 2014 ਤੋਂ ਬਾਅਦ ਕਦੇ ਟੀ20 ਮੈਚ 'ਚ ਨਹੀਂ ਹਰਾ ਪਾਈ ਸੀ। ਇਸ ਮੈਚ 'ਚ 70 ਦੌੜਾਂ ਦੀ ਅਜੇਤੂ ਪਾਰੀ ਖੇਡ ਅਤੇ ਇਕ ਵਿਕਟ ਹਾਸਲ ਵਾਲੇ ਬੰਗਲਾਦੇਸ਼ੀ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਮੈਨ ਆਫ ਮੈਚ ਰਹੇ। 32 ਸਾਲ ਦਾ ਇਸ ਸਟਾਰ ਆਲਰਾਊਂਡਰ ਨੇ ਦੋ ਖਾਸ ਰਿਕਾਰਡ ਵੀ ਆਪਣੇ ਨਾਂ ਕਰ ਲਏ।
ਸ਼ਾਕਿਬ ਨੇ ਦਮਦਾਰ ਪ੍ਰਦਰਸ਼ਨ ਨਾਲ ਬਣਾਇਆ ਇਹ ਰਿਕਾਰਡ
ਸ਼ਾਕਿਬ ਟੀ20 ਕ੍ਰਿਕਟ 'ਚ ਤਮੀਮ ਇਕਬਾਲ ਨੂੰ ਪਿੱਛੇ ਛੱਡ ਦੇ ਹੋਏ ਬੰਗਲਾਦੇਸ਼ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ। ਸ਼ਾਕਿਬ ਅਲ ਹਸਨ ਨੇ ਇਸ ਮੈਚ 'ਚ ਮੁਹੰਮਦ ਨਬੀ ਨੂੰ ਆਊਟ ਕਰ ਟੀ20 ਕ੍ਰਿਕਟ 'ਚ ਆਪਣਾ 350ਵਾਂ ਸ਼ਿਕਾਰ ਪੂਰਾ ਕੀਤਾ। ਸ਼ਾਕਿਬ ਹੁਣ ਵਰਲਡ ਕ੍ਰਿਕਟ ਦੇ ਚੌਥੇ ਅਜਿਹੇ ਗੇਂਦਬਾਜ਼ ਬਣ ਗਏ ਹਨ ਜਿਨ੍ਹਾਂ ਨੇ ਕ੍ਰਿਕਟ ਦੇ ਸਾਰਿਆ ਫਾਰਮੈਟਾਂ 'ਚ 350 ਜਾਂ ਉਸ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ।
ਟੀ20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ
ਡਵੇਨ ਬਰਾਵੋ -490
ਲਸਿਥ ਮਲਿੰਗਾ-385
ਸੁਨੀਲ ਨਰੇਨ - 376
ਸ਼ਾਕਿਬ ਅਲ ਹਸਨ-350
ਸ਼ਾਕਿਬ ਅਲ ਹਸਨ ਦਾ ਟੀ20 ਕਰੀਅਰ
ਸ਼ਾਕਿਬ ਅਲ ਹਸਨ ਦੇ ਟੀ 20 ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਲ 301 ਮੈਚ ਖੇਡੇ ਹਨ ਜਿਸ 'ਚ ਉਨ੍ਹਾਂ ਦੇ ਨਾਂ 'ਤੇ 350 ਵਿਕਟਾਂ ਹੋ ਗਈਆਂ ਹਨ। ਉਨ੍ਹਾਂ ਦਾ ਬੈਸਟ ਪ੍ਰਦਰਸ਼ਨ 6 ਦੌੜਾਂ ਦੇ ਕੇ 6 ਵਿਕਟਾਂ ਲੈਣ ਦਾ ਰਿਹਾ ਹੈ। ਉਥੇ ਹੀ ਉਨ੍ਹਾਂ ਨੇ ਹੁਣ ਤੱਕ ਖੇਡੇ 76 ਅੰਤਰਰਾਸ਼ਟਰੀ ਟੀ 20 ਮੈਚ 'ਚ ਕੁਲ 92 ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਦਾ ਬੈਸਟ ਪ੍ਰਦਰਸ਼ਨ ਅੰਤਰਰਾਸ਼ਟਰੀ ਪੱਧਰ 'ਤੇ 20 ਦੌੜਾਂ ਦੇ ਕੇ 5 ਵਿਕਟਾਂ ਰਹੀਆਂ ਹਨ।
ਬਾਰਸੀਲੋਨਾ ਦੀ ਖਰਾਬ ਸ਼ੁਰੂਆਤ, ਗ੍ਰਾਨਾਡਾ ਹੱਥੋਂ 0-2 ਨਾਲ ਹਾਰੀ
NEXT STORY