ਮੁੰਬਈ (ਏਜੰਸੀ) : ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਨੇ ਚੱਲ ਰਹੇ IPL 2026 ਦੇ ਸੀਜ਼ਨ ਦੌਰਾਨ ਟੀਮ ਦਾ ਸਮਰਥਨ ਕਰਦੇ ਹੋਏ ਪੰਜਾਬ ਕਿੰਗਜ਼ ਦੀ ਸਹਿ-ਮਾਲਕਣ ਅਤੇ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਪ੍ਰੀਤੀ ਜ਼ਿੰਟਾ ਨਾਲ ਮੁਲਾਕਾਤ ਬਾਰੇ ਖੁੱਲ ਕੇ ਗੱਲ ਕੀਤੀ। ਸੋਨਮ ਬਾਜਵਾ ਨੂੰ ਅਕਸਰ ਪੰਜਾਬ ਕਿੰਗਜ਼ ਦੀ ਟੀਮ ਦਾ ਸਮਰਥਨ ਕਰਦੇ ਸਟੇਡੀਅਮ ਵਿੱਚ ਦੇਖਿਆ ਜਾਂਦਾ ਹੈ ਅਤੇ ਹਾਲ ਹੀ ਵਿਚ ਉਸ ਨੇ ਮੈਚ ਦੌਰਾਨ ਪ੍ਰੀਤੀ ਜ਼ਿੰਟਾ ਨਾਲ ਮੁਲਾਕਾਤ ਵੀ ਕੀਤੀ ਸੀ। ਇਸ ਮੁਲਾਕਾਤ ਨੇ ਉਸ 'ਤੇ ਡੂੰਘੀ ਛਾਪ ਛੱਡੀ ਹੈ।
ਇਸ ਇਵੈਂਟ ਦੌਰਾਨ ਸੋਨਮ ਬਾਜਵਾ ਨੇ ਪ੍ਰੀਤੀ ਜ਼ਿੰਟਾ ਦੀ ਸ਼ਖ਼ਸੀਅਤ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਅਤੇ ਪ੍ਰੇਰਨਾਦਾਇਕ ਔਰਤਾਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਹ ਪ੍ਰੀਤੀ ਨੂੰ ਉਨ੍ਹਾਂ ਦੀ ਪਹਿਲੀ ਫਿਲਮ ਤੋਂ ਹੀ ਫਾਲੋ ਕਰ ਰਹੀ ਹੈ ਅਤੇ ਉਨ੍ਹਾਂ ਦੇ ਅਦਾਕਾਰੀ ਤੋਂ ਲੈ ਕੇ ਇੱਕ ਸਫਲ ਉੱਦਮੀ ਬਣਨ ਤੱਕ ਦਾ ਸਫਰ ਦੇਖਿਆ। ਸੋਨਮ ਅਨੁਸਾਰ, ਪ੍ਰੀਤੀ ਜ਼ਿੰਟਾ ਦਾ ਇੱਕ ਆਈਪੀਐਲ ਟੀਮ ਦੀ ਅਗਵਾਈ ਕਰਨਾ ਬੇਹੱਦ ਪ੍ਰੇਰਨਾਦਾਇਕ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਸੋਨਮ ਨੇ ਕਿਹਾ ਕਿ ਪ੍ਰੀਤੀ ਨੇ ਆਪਣੇ ਸਫਲ ਅਦਾਕਾਰੀ ਕਰੀਅਰ ਤੋਂ ਬਾਅਦ ਬਿਲਕੁਲ ਸਹੀ ਸਮੇਂ 'ਤੇ ਆਈਪੀਐਲ ਟੀਮ ਵਿੱਚ ਨਿਵੇਸ਼ ਕੀਤਾ। ਉਨ੍ਹਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, "ਪੰਜਾਬ ਕਿੰਗਜ਼ ਕਾਫੀ ਵਧੀਆ ਕਰ ਰਹੀ ਹੈ"। ਇਸ ਲਈ ਮੈਂ ਉਨ੍ਹਾਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ। ਦੱਸ ਦੇਈਏ ਕਿ ਇਸ ਦੌਰਾਨ, ਪੰਜਾਬ ਕਿੰਗਜ਼ ਨੂੰ ਹਾਲ ਹੀ ਵਿੱਚ ਮੁੰਬਈ ਇੰਡੀਅਨਜ਼ ਤੋਂ ਛੇ ਵਿਕਟਾਂ ਨਾਲ ਹਾਰਨ ਤੋਂ ਬਾਅਦ ਲਗਾਤਾਰ ਪੰਜਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਈਪੀਐਲ 2026 ਸੀਜ਼ਨ ਦੀ ਛੇ ਲਗਾਤਾਰ ਜਿੱਤਾਂ ਨਾਲ ਸ਼ਾਨਦਾਰ ਸ਼ੁਰੂਆਤ ਕਰਨ ਤੋਂ ਬਾਅਦ, ਟੀਮ ਹੁਣ 12 ਮੈਚਾਂ ਵਿੱਚੋਂ 13 ਅੰਕਾਂ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ 'ਤੇ ਹੈ। ਪੰਜਾਬ ਕਿੰਗਜ਼ ਨੂੰ ਪਲੇਆਫ ਵਿੱਚ ਪਹੁੰਚਣ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕਰਨ ਲਈ ਆਪਣੇ ਬਾਕੀ ਦੋ ਮੈਚ ਜਿੱਤਣੇ ਪੈਣਗੇ
ਰਵੀ ਸ਼ਾਸਤਰੀ ਨੇ ਦੱਸਿਆ CSK ਦੀ ਪਲੇਆਫ 'ਚ ਵਾਪਸੀ ਦਾ ਰਾਹ; ਗੇਂਦਬਾਜ਼ਾਂ ਨੂੰ ਦਿੱਤੀ ਖ਼ਾਸ ਨਸੀਹਤ
NEXT STORY