ਆਕਲੈਂਡ : ਨਿਊਜ਼ੀਲੈਂਡ ਖ਼ਿਲਾਫ਼ ਚੱਲ ਰਹੀ ਟੀ-20 ਲੜੀ ਦੌਰਾਨ ਭਾਰਤੀ ਟੀਮ ਲਈ ਰਾਹਤ ਦੀ ਖ਼ਬਰ ਆਈ ਹੈ, ਜਿੱਥੇ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਸੱਟ ਤੋਂ ਉੱਬਰਨ ਤੋਂ ਬਾਅਦ ਅਭਿਆਸ ਸ਼ੁਰੂ ਕਰ ਦਿੱਤਾ ਹੈ। ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੀ-20I ਵਿੱਚ ਫੀਲਡਿੰਗ ਕਰਦਿਆਂ ਈਸ਼ਾਨ ਕਿਸ਼ਨ ਨੂੰ 'ਲੋ ਗ੍ਰੇਡ ਸਟ੍ਰੇਨ' (ਮਾਸਪੇਸ਼ੀਆਂ ਦੀ ਖਿੱਚ) ਦੀ ਸੱਟ ਲੱਗੀ ਸੀ, ਜਿਸ ਕਾਰਨ ਉਹ ਦੂਜੇ ਅਤੇ ਤੀਜੇ ਟੀ-20 ਮੈਚ ਤੋਂ ਬਾਹਰ ਰਹੇ ਸਨ।
ਹੁਣ 30 ਅਕਤੂਬਰ ਨੂੰ ਆਕਲੈਂਡ ਦੇ ਈਡਨ ਪਾਰਕ ਵਿਖੇ ਖੇਡੇ ਜਾਣ ਵਾਲੇ ਚੌਥੇ ਟੀ-20 ਮੈਚ ਤੋਂ ਪਹਿਲਾਂ ਇਸ਼ਾਨ ਕਿਸ਼ਨ ਨੇ ਨੇਟਸ ਵਿੱਚ ਬੱਲੇਬਾਜ਼ੀ ਕਰਦਿਆਂ ਜ਼ੋਰਦਾਰ ਅਭਿਆਸ ਕੀਤਾ ਹੈ। ਉਨ੍ਹਾਂ ਦੀ ਇਸ ਵਾਪਸੀ ਨਾਲ ਟੀਮ ਇੰਡੀਆ ਦੀ ਬੱਲੇਬਾਜ਼ੀ ਨੂੰ ਹੋਰ ਮਜ਼ਬੂਤੀ ਮਿਲੇਗੀ, ਕਿਉਂਕਿ ਕਿਸ਼ਨ 2026 ਵਿੱਚ ਭਾਰਤ ਲਈ 35 ਮੈਚਾਂ ਵਿੱਚ 1159 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ ਹਨ। ਇਸ ਸਾਲ ਉਨ੍ਹਾਂ ਦਾ ਔਸਤ 36.71 ਅਤੇ ਸਟ੍ਰਾਈਕ ਰੇਟ 171.44 ਰਿਹਾ ਹੈ, ਜਿਸ ਵਿੱਚ 1 ਸੈਂਕੜਾ ਅਤੇ 7 ਅਰਧ-ਸੈਂਕੜੇ ਸ਼ਾਮਲ ਹਨ।
ਜੇਕਰ ਇਸ਼ਾਨ ਕਿਸ਼ਨ ਚੌਥੇ ਟੀ-20 ਮੈਚ ਵਿੱਚ ਵਾਪਸੀ ਕਰਦੇ ਹਨ, ਤਾਂ ਪਲੇਇੰਗ-11 ਵਿੱਚੋਂ ਵੈਭਵ ਸੂਰਿਆਵੰਸ਼ੀ ਨੂੰ ਬਾਹਰ ਬੈਠਣਾ ਪੈ ਸਕਦਾ ਹੈ, ਜਿਨ੍ਹਾਂ ਨੂੰ ਕਿਸ਼ਨ ਦੀ ਗੈਰ-ਮੌਜੂਦਗੀ ਵਿੱਚ ਖੇਡਣ ਦਾ ਮੌਕਾ ਮਿਲਿਆ ਸੀ। ਭਾਰਤੀ ਟੀਮ ਪਹਿਲਾਂ ਹੀ ਲੜੀ 'ਤੇ ਕਬਜ਼ਾ ਕਰ ਚੁੱਕੀ ਹੈ, ਇਸ ਲਈ ਟੀਮ ਮੈਨੇਜਮੈਂਟ ਵਰਕਲੋਡ ਨੂੰ ਦੇਖਦਿਆਂ ਅਭਿਸ਼ੇਕ ਸ਼ਰਮਾ ਜਾਂ ਸੰਜੂ ਸੈਮਸਨ ਵਿੱਚੋਂ ਕਿਸੇ ਇੱਕ ਨੂੰ ਆਰਾਮ ਦੇਣ ਬਾਰੇ ਵੀ ਵਿਚਾਰ ਕਰ ਸਕਦੀ ਹੈ।
ਹਾਈਲੋ ਓਪਨ: ਈਸ਼ਾਰਾਨੀ, ਮਾਲਵਿਕਾ ਅਤੇ ਉੱਨਤੀ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚੀਆਂ
NEXT STORY