ਹਾਂਗਜ਼ੂ : ਸੁਤੀਰਥਾ ਮੁਖਰਜੀ ਅਤੇ ਅਹਿਕਾ ਮੁਖਰਜੀ ਦੀ ਜੋੜੀ ਨੂੰ ਏਸ਼ੀਆਈ ਖੇਡਾਂ ਦੇ ਟੇਬਲ ਟੈਨਿਸ ਮਹਿਲਾ ਡਬਲਜ਼ ਦੇ ਸੈਮੀਫਾਈਨਲ ਵਿੱਚ ਸੋਮਵਾਰ ਨੂੰ ਕੋਰੀਆ ਤੋਂ ਸਖ਼ਤ ਮੁਕਾਬਲੇ ਵਿੱਚ 3-4 ਨਾਲ ਹਾਰ ਕੇ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਨਿੱਜੀ ਐਮਰਜੈਂਸੀ ਕਾਰਨ ਮੁੰਬਈ ਲਈ ਰਵਾਨਾ ਹੋਏ : ਰਿਪੋਰਟ
ਸੁਤੀਰਥਾ ਅਤੇ ਅਹਿਕਾ ਨੇ 2-3 ਤੋਂ ਪਛੜਨ ਦੇ ਬਾਅਦ ਵਾਪਸੀ ਕੀਤੀ ਪਰ ਕੋਰੀਆ ਦੀ ਸੁਗਿਯੋਂਗ ਪਾਕ ਅਤੇ ਸੁਯੋਗ ਚਾ ਨੇ ਫੈਸਲਾਕੁੰਨ ਗੇਮ ਜਿੱਤ ਲਈ। ਉਨ੍ਹਾਂ ਨੇ ਇਕ ਘੰਟੇ ਤੱਕ ਚੱਲੇ ਮੈਚ ਨੂੰ 7-11, 11-8, 7-11, 11-8, 11-9, 5-11, 11-2 ਨਾਲ ਜਿੱਤ ਲਿਆ।
ਇਹ ਵੀ ਪੜ੍ਹੋ : ਭਾਰਤੀ ਪੁਰਸ਼ ਹਾਕੀ ਟੀਮ ਦੀ ਬੰਗਲਾਦੇਸ਼ 'ਤੇ 12-0 ਦੀ ਧਮਾਕੇਦਾਰ ਜਿੱਤ, ਸੈਮੀਫਾਈਨਲ 'ਚ ਬਣਾਈ ਥਾਂ
ਇਸ ਤੋਂ ਪਹਿਲਾਂ ਭਾਰਤੀ ਜੋੜੀ ਨੇ ਕੁਆਰਟਰ ਫਾਈਨਲ ਵਿੱਚ ਵਿਸ਼ਵ ਚੈਂਪੀਅਨ ਚੇਨ ਮੇਂਗ ਅਤੇ ਚੀਨ ਦੇ ਯੀਦੀ ਵਾਂਗ ਨੂੰ ਹਰਾਇਆ ਸੀ। ਇਸ ਨਾਲ ਟੇਬਲ ਟੈਨਿਸ 'ਚ ਭਾਰਤ ਦੀ ਚੁਣੌਤੀ ਹੁਣ ਖਤਮ ਹੋ ਗਈ ਹੈ। ਇਸ ਵਾਰ ਭਾਰਤ ਨੇ ਟੇਬਲ ਟੈਨਿਸ ਵਿਚ ਇਹ ਇਕਲੌਤਾ ਤਮਗਾ ਜਿੱਤਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਭਾਰਤੀ ਪੁਰਸ਼ ਹਾਕੀ ਟੀਮ ਦੀ ਬੰਗਲਾਦੇਸ਼ 'ਤੇ 12-0 ਦੀ ਧਮਾਕੇਦਾਰ ਜਿੱਤ, ਸੈਮੀਫਾਈਨਲ 'ਚ ਬਣਾਈ ਥਾਂ
NEXT STORY