ਨਵੀਂ ਦਿੱਲੀ : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੇ ਜਾ ਰਹੇ 5 ਮੈਚਾਂ ਦੀ ਵਨ ਡੇ ਸੀਰੀਜ਼ ਦੇ ਦੂਜੇ ਮੈਚ ਲਈ ਦੋਵਾਂ ਟੀਮਾਂ ਵਿਸ਼ਾਖਾਪੱਟਨਮ ਰਵਾਨਾ ਹੋ ਗਈ ਹੈ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੂਜਾ ਵਨ ਡੇ ਮੈਚ 24 ਅਕਤੂਬਰ ਨੂੰ ਵਿਸ਼ਾਖਾਪੱਟਨਮ ਦੇ ਵਾਈ. ਐੱਸ. ਰਾਜਸ਼ੇਖਰ ਰੈੱਡੀ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਵੇਗਾ। ਗੁਹਾਟੀ ਤੋਂ ਰਵਾਨਾ ਹੋਣ ਤੋਂ ਬਾਅਦ ਭਾਰਤੀ ਟੀਮ ਦੇ ਖਿਡਾਰੀਆਂ ਨੇ ਆਪਣੀ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ।
ਇਸ ਤੋਂ ਪਹਿਲਾਂ ਐਤਵਾਰ ਨੂੰ ਗੁਹਾਟੀ ਵਿਚ ਖੇਡੇ ਗਏ ਪਹਿਲੇ ਵਨ ਡੇ ਮੈਚ ਵਿਚ ਰੋਹਿਤ ਨੇ ਅਜੇਤੂ152 ਦੌੜਾਂ ਅਤੇ ਕਪਤਾਨ ਵਿਰਾਟ ਕੋਹਲੀ ਦੀ 140 ਦੌੜਾਂ ਦੀ ਪਾਰੀ ਨਾਲ ਭਾਰਤ ਨੇ ਵੈਸਟਇੰਡੀਜ਼ ਵਲੋਂ ਦਿੱਤੇ ਗਏ 323 ਦੌੜਾਂ ਦੀ ਵੱਡੇ ਟੀਚੇ ਨੂੰ 2 ਵਿਕਟਾਂ ਗੁਆ ਕੇ ਆਸਾਨੀ ਨਾਲ ਹਾਸਲ ਕਰ ਲਿਆ। ਇਸ ਜਿੱਤ ਦੇ ਨਾਲ ਭਾਰਤ ਨੇ 5 ਵਨ ਡੇ ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਬੜ੍ਹਤ ਬਣਾ ਲਈ। ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ਿਮਰੋਨ ਹੇਟਮਾਇਰ ਦੇ ਸੈਂਕੜੇ (106 ਦੌੜਾਂ) ਦੀ ਬਦੌਲਤ 8 ਵਿਕਟਾਂ 'ਤੇ 322 ਦੌੜਾਂ ਬਣਾ ਲਈਆਂ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੇ ਰੋਹਿਤ ਅਤੇ ਵਿਰਾਟ ਨੇ ਇਸ ਟੀਚੇ ਨੂੰ ਆਸਾਨ ਕਰ ਦਿੱਤਾ ਅਤੇ 42.1 ਓਵਰਾਂ ਵਿਚ ਟੀਚਾ ਹਾਸਲ ਕਰ ਜਿੱਤ ਭਾਰਤ ਦੀ ਝੋਲੀ ਵਿਚ ਪਾ ਦਿੱਤੀ।
ਕੋਹਲੀ ਨੇ ਕੀਤੀ ਰੋਹਿਤ ਦੀ ਤਾਰੀਫ
ਮੈਚ ਜਿੱਤਣ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਉਪ-ਕਪਤਾਨ ਰੋਹਿਤ ਸ਼ਰਮਾ ਦੀ ਬੱਲੇਬਾਜ਼ੀ ਦੀ ਰੱਜ ਕੇ ਤਾਰੀਫ ਕੀਤੀ। ਵਿਰਾਟ ਨੇ ਕਿਹਾ, ''ਮੁੰਬਈ ਦਾ ਇਹ ਬੱਲੇਬਾਜ਼ ਜਦੋਂ ਲੈਅ ਵਿਚ ਹੁੰਦਾ ਹੈ ਤਾਂ ਕਿਸੇ ਵੀ ਟੀਚੇ ਦਾ ਪਿੱਛਾ ਕਰਨਾ ਆਸਾਨ ਹੋ ਜਾਂਦਾ ਹੈ। ਕੋਹਲੀ ਨੇ ਕਿਹਾ ਕਿ ਰੋਹਿਤ ਨੂੰ ਅਜਿਹੀ ਬੱਲੇਬਾਜ਼ੀ ਕਰਦਿਆਂ ਦੇਖ ਕੇ ਕਾਫੀ ਚੰਗਾ ਲਗਦਾ ਹੈ। ਵਿੰਡੀਜ਼ ਟੀਮ ਨੇ ਵੱਡਾ ਸਕੋਰ ਬਣਾਇਆ ਸੀ। ਸਾਨੂੰ ਪਤਾ ਸੀ ਕਿ ਇਸ ਟੀਚੇ ਨੂੰ ਵੱਡੀ ਸਾਂਝੇਦਾਰੀ ਕਰ ਕੇ ਹੀ ਹਾਸਲ ਕੀਤਾ ਜਾ ਸਕਦਾ ਹੈ।
ਲੰਬੇ ਸਮੇਂ ਤੋਂ ਹੱਥ ਦੀ ਸੱਟ ਨਾਲ ਜੂਝ ਰਹੇ ਹਨ ਫੈਡਰਰ
NEXT STORY