ਭੁਵਨੇਸ਼ਵਰ : ਭਾਰਤੀ ਹਾਕੀ ਟੀਮ ਆਪਣੇ ਆਸਟਰੇਲੀਆ ਦੌਰੇ ਤੋਂ ਭਾਰਤ ਪਰਤੀ ਹੈ ਅਤੇ ਜਲਦੀ ਹੀ ਐੱਫ. ਆਈ. ਐੱਚ. ਸੀਰੀਜ਼ ਫਾਈਨਲਜ਼ ਟੂਰਨਾਮੈਂਟ ਦੀਆਂ ਤਿਆਰੀਆਂ ਦਾ ਆਗਾਜ਼ ਕਰਨ ਲਈ ਇੱਥੇ ਰਾਸ਼ਟਰੀ ਕੈਂਪ ਵਿਚ ਹੋਰ 14 ਖਿਡਾਰੀਆਂ ਦੇ ਨਾਲ ਜੁੜੇਗੀ। ਇੱਥੇ ਟੂਰਨਾਮੈਂਟ 6 ਤੋਂ 15 ਜੂਨ ਤੱਕ ਖੇਡਿਆ ਜਾਵੇਗਾ। ਹਾਕੀ ਇੰਡੀਆ ਨੇ ਸੀਨੀਅਰ ਪੁਰਸ਼ ਰਾਸ਼ਟਰੀ ਕੈਂਪ ਲਈ 32 ਸੰਭਾਵਿਤ ਖਿਡਾਰੀਆਂ ਦਾ ਐਲਾਨ ਕੀਤਾ ਸੀ ਜਿਸ ਵਿਚੋਂ 18 ਖਿਡਾਰੀ ਹਾਲ ਹੀ 'ਚ ਆਸਟਰੇਲੀਆ ਦੇ ਦੌਰੇ ਤੋਂ ਹੋ ਕੇ ਵਤਨ ਪਰਤੇ ਹਨ ਅਤੇ ਜਲਦੀ ਹੀ 14 ਹੋਰ ਖਿਡਾਰੀਆਂ ਦੇ ਨਾਲ ਰਾਸ਼ਟਰੀ ਕੈਂਪ ਨਾਲ ਜੁੜਨਗੇ। ਹਾਲ ਹੀ 'ਚ ਹੋਏ ਭਾਰਤ ਦੇ ਆਸਟਰੇਲੀਆ ਦੌਰੇ 'ਤੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਇਹ ਦੌਰਾ ਉਨ੍ਹਾਂ ਲਈ ਟੀਮ ਦੇ ਖਿਡਾਰੀਆਂ ਨੂੰ ਚੰਗੀ ਤਰ੍ਹਾਂ ਸਮਝਣ ਦਾ ਮੌਕਾ ਸੀ।''
ਉਸ ਨੇ ਕਿਹਾ, ''ਦੌਰੇ ਤੋਂ ਪਤਾ ਚੱਲਿਆ ਹੈ ਕਿ ਭਾਰਤ ਵਿਸ਼ਵ ਦੀ ਨੰਬਰ 2 ਟੀਮ ਆਸਟਰੇਲੀਆ ਅੱਗੇ ਕਿੱੱਥੇ ਖੜੀ ਹੈ। ਭੁਵਨੇਸ਼ਵਰ ਵਿਚ ਹੋਏ ਵਿਸ਼ਵ ਕੱਪ ਦੇ ਬਾਅਦ ਤੋਂ ਖਿਡਾਰੀ ਐੱਫ. ਆਈ. ਐੱਚ. ਪ੍ਰੋ ਲੀਗ ਦੌਰਾਨ ਕਈ ਵਿਸ਼ਵ ਪੱਧਰੀ ਵਿਰੋਧੀ ਖਿਡਾਰੀਆਂ ਖਿਲਾਫ ਲਗਾਤਾਰ ਅੰਤਰਾਲ 'ਚ ਖੇਡੇ ਹਨ। ਗ੍ਰਾਹਮ ਨੇ ਕਿਹਾ ਕਿ ਭਾਰਤੀ ਟੀਮ ਦਾ ਇਹ ਦੌਰਾ ਐੱਫ. ਆਈ. ਐੱਚ. ਪੁਰਸ਼ ਸੀਰੀਜ਼ ਕਾਰਨ ਆਪਣੀਆਂ ਤਿਆਰੀਆਂ ਪਰਖਣ ਲਈ ਬੇਹੱਦ ਮਹੱਤਵਪੂਰਨ ਮੌਕਾ ਸੀ। ਦੌਰੇ ਦੇ ਚਲਦੇ ਮੈਨੂੰ ਪਤਾ ਚੱਲਿਆ ਕਿ ਖਿਡਾਰੀ ਵਿਸ਼ਵ ਕੱਪ ਦੀ ਬਿਹਤਰੀਨ ਟੀਮਾਂ ਦੇ ਦਬਾਅ ਦੇ ਅੱਗੇ ਕਿਵੇਂ ਖੇਡਦੇ ਹਨ।''
ਇਥਿਯੋਪਿਆ ਦੇ ਬੇਲਿਹੁ ਨੇ ਜਿੱਤੀ ਵਿਸ਼ਵ 10 ਕਿ: ਮੀ ਦੀ ਦੋੜ
NEXT STORY