ਨਿਊਯਾਰਕ- ਭਾਰਤ ਦੇ ਰੋਹਨ ਬੋਪੰਨਾ ਅਤੇ ਉਨ੍ਹਾਂ ਦੀ ਇੰਡੋਨੇਸ਼ੀਆਈ ਜੋੜੀਦਾਰ ਅਲਡਿਲਾ ਸੁਤਜਿਆਦੀ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਦੇ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਬੋਪੰਨਾ ਅਤੇ ਸੁਤਜਿਆਦੀ ਦੀ ਅੱਠਵਾਂ ਦਰਜਾ ਪ੍ਰਾਪਤ ਜੋੜੀ ਨੇ ਇੱਕ ਘੰਟੇ 13 ਮਿੰਟ ਤੱਕ ਚੱਲੇ ਦੂਜੇ ਦੌਰ ਦੇ ਮੈਚ ਵਿੱਚ ਆਸਟ੍ਰੇਲੀਆ ਦੇ ਜੌਹਨ ਪੀਅਰਸ ਅਤੇ ਚੈੱਕ ਗਣਰਾਜ ਦੀ ਕੈਟੇਰੀਨਾ ਸਿਨੀਆਕੋਵਾ ਨੂੰ 0-6, 7-6 (5) 10-7 ਨਾਲ ਹਰਾਇਆ। ਬੋਪੰਨਾ ਅਤੇ ਸੁਤਜਿਆਦੀ ਦਾ ਅਗਲਾ ਮੁਕਾਬਲਾ ਮੈਥਿਊ ਏਬਡੇਨ ਅਤੇ ਬਾਰਬੋਰਾ ਕ੍ਰੇਜਿਕੋਵਾ ਦੀ ਚੌਥਾ ਦਰਜਾ ਪ੍ਰਾਪਤ ਜੋੜੀ ਨਾਲ ਹੋਵੇਗਾ।
ਬੋਪੰਨਾ ਅਤੇ ਉਨ੍ਹਾਂ ਦੇ ਜੋੜੀਦਾਰ ਨੇ ਸ਼ੁਰੂਆਤੀ ਦੌਰ ਵਿੱਚ ਜਰਮਨੀ ਦੇ ਟਿਮ ਪੁਏਟਜ਼ ਅਤੇ ਨੀਦਰਲੈਂਡ ਦੀ ਡੇਮੀ ਸ਼ਿਊਰਸ 'ਤੇ 7-6(7) 7-6(5) ਨਾਲ ਜਿੱਤ ਦਰਜ ਕੀਤੀ ਸੀ। ਬੋਪੰਨਾ ਅਤੇ ਏਬਡੇਨ ਦੀ ਜੋੜੀ ਪਹਿਲਾਂ ਹੀ ਪੁਰਸ਼ ਡਬਲਜ਼ ਦੇ ਤੀਜੇ ਦੌਰ ਵਿੱਚ ਪਹੁੰਚ ਚੁੱਕੀ ਸੀ। ਉਨ੍ਹਾਂ ਨੇ ਦੂਜੇ ਦੌਰ 'ਚ ਸਪੇਨ ਦੇ ਰੋਬਰਟੋ ਕਾਰਬਾਲੇਸ ਬੇਨਾ ਅਤੇ ਅਰਜਨਟੀਨਾ ਦੇ ਫੇਡਰਿਕੋ ਕੋਰੀਆ ਨੂੰ 6-2, 6-4 ਨਾਲ ਹਰਾਇਆ।
ਪੁਰਾਣੀ ਦਿੱਲੀ 6 ਵੈਸਟ ਦਿੱਲੀ ਲਾਇਨਜ਼ ਨੂੰ ਹਰਾ ਕੇ DPL 'ਚ ਤੀਜੇ ਸਥਾਨ 'ਤੇ ਪਹੁੰਚੀ
NEXT STORY