ਅਟਲਾਂਟਾ- ਪੇਸ਼ੇਵਰ ਗੋਲਫ ਨਾਲ ਜੁੜੇ ਪੀ. ਜੀ. ਏ. ਟੂਰ ਨੇ 2020-21 ਦੇ ਲਈ ਆਪਣੇ ਸ਼ੈਡਿਊਲ ਦਾ ਐਲਾਨ ਦਿੱਤਾ ਹੈ। ਜਿਸ 'ਚ ਉਹ ਰਿਕਾਰਡ 50 ਟੂਰਨਾਮੈਂਟ ਦਾ ਆਯੋਜਨ ਕਰੇਗਾ। ਇਹ 1962 ਦੇ ਬਾਅਦ ਪਹਿਲਾ ਮੌਕਾ ਹੋਵੇਗਾ ਜਦਕਿ ਪੀ. ਜੀ. ਏ. ਟੂਰ ਇਕ ਸੈਸ਼ਨ 'ਚ 50 ਟੂਰਨਾਮੈਂਟ ਆਯੋਜਿਤ ਕਰੇਗਾ, ਜਿਸ 'ਚ 6 ਮੇਜਰ ਟੂਰਨਾਮੈਂਟ ਵੀ ਸ਼ਾਮਲ ਹੈ। ਪੀ. ਜੀ. ਏ. ਟੂਰ ਦੇ ਕਮਿਸ਼ਨਰ ਜੈ ਮੋਨਾਹਨ ਨੇ ਕਿਹਾ ਕਿ ਇਹ ਖਿਆਲੀ ਸੈਸ਼ਨ ਹੈ। ਜੇਕਰ ਤੁਸੀਂ ਗੋਲਫ ਪ੍ਰੇਮੀ ਹੋ ਤਾਂ ਇਹ ਤੁਹਾਡੇ ਲਈ ਖਿਆਲੀ ਸੈਸ਼ਨ ਹੈ, ਜਿਸ 'ਚ ਓਲੰਪਿਕ ਸਮੇਤ ਕਈ ਮਹੱਤਵਪੂਰਨ ਟੂਰਨਾਮੈਂਟ ਖੇਡੇ ਜਾਣਗੇ। ਕੋਰੋਨਾ ਵਾਇਰਸ ਦੇ ਕਾਰਨ ਪੀ. ਜੀ. ਏ. ਟੂਰ ਤਿੰਨ ਮਹੀਨੇ ਤੱਕ ਬੰਦ ਰਿਹਾ ਸੀ। ਉਸ ਨੇ ਬੁੱਧਵਾਰ ਨੂੰ ਜੋ ਨਵਾਂ ਪ੍ਰੋਗਰਾਮ ਐਲਾਨ ਕੀਤਾ, ਉਸ 'ਚ ਪੰਜ ਮਹੀਨੇ ਦੇ ਅੰਦਰ ਦੋ ਮਾਸਟਰਸ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ ਇਸ 'ਚ 2 ਯੂ. ਐੱਸ. ਓਪਨ ਤੇ ਡੋਮਿਨਿਕ ਗਣਰਾਜ 'ਚ ਹੋਣ ਵਾਲਾ ਇਕ ਟੂਰਨਾਮੈਂਟ ਸ਼ਾਮਲ ਹੈ ਜੋ ਇਕ ਸੈਸ਼ਨ 'ਚ ਦੋ ਵਾਰ ਖੇਡਿਆ ਜਾਵੇਗਾ। ਇਸ ਨਵੇਂ ਸੈਸ਼ਨ ਦੀ ਸ਼ੁਰੂਆਤ 10 ਦਸਬੰਰ ਨੂੰ ਕੈਲੀਫੋਰਨੀਆ ਦੇ ਨਾਪਾ 'ਚ ਹੋਵੇਗੀ ਜਦਕਿ ਇਹ ਅਗਲੇ ਸਾਲ ਚਾਰ ਸਤੰਬਰ ਨੂੰ ਅਟਲਾਂਟਾ 'ਚ ਖਤਮ ਹੋਵੇਗਾ। ਇਸ 50 ਟੂਰਨਾਮੈਂਟ 'ਚ ਟੋਕੀਓ ਓਲੰਪਿਕ ਸ਼ਾਮਲ ਨਹੀਂ ਹੈ ਜੋ ਕੋਰੋਨਾ ਵਾਇਰਸ ਦੇ ਕਾਰਨ ਇਕ ਸਾਲ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਓਲੰਪਿਕ ਖੇਡਾਂ ਦਾ ਆਯੋਜਨ ਬ੍ਰਿਟਿਸ਼ ਓਪਨ ਤੋਂ 2 ਹਫਤੇ ਬਾਅਦ ਤੇ ਵਿਸ਼ਵ ਗੋਲਫ ਚੈਂਪੀਅਨਸ਼ਿਪ ਤੋਂ ਇਕ ਹਫਤੇ ਪਹਿਲਾਂ ਹੋਵੇਗਾ।
ਬਾਰਸੀਲੋਨਾ ਤੇ ਮੇਸੀ ਦੇ ਵਿਚਾਲੇ ਪਹਿਲੀ ਮੀਟਿੰਗ ਤੋਂ ਬਾਅਦ ਨਹੀਂ ਨਿਕਲਿਆ ਨਤੀਜਾ
NEXT STORY