ਢਾਕਾ (ਏਜੰਸੀ)- ਬੰਗਲਾਦੇਸ਼ ਦੇ ਵਿਕਟਕੀਪਰ ਬੱਲੇਬਾਜ਼ ਨੁਰੂਲ ਹਸਨ ਤੇ ਆਲਰਾਊਂਡਰ ਸੈਫ ਹਸਨ ਦੀ ਏਸ਼ੀਆ ਕੱਪ ਟੀਮ ਵਿਚ ਵਾਪਸੀ ਹੋਈ ਹੈ। ਬੰਗਲਾਦੇਸ਼ ਨੇ ਯੂ. ਏ. ਈ. ਵਿਚ ਹੋਣ ਵਾਲੇ ਟੂਰਨਾਮੈਂਟ ਲਈ 16 ਮੈਂਬਰੀ ਦਲ ਦਾ ਐਲਾਨ ਕੀਤਾ, ਜਿਹੜਾ 30 ਅਗਸਤ ਤੋਂ ਨੀਦਰਲੈਂਡ ਵਿਰੁੱਧ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿਚ ਵੀ ਹਿੱਸਾ ਲਵੇਗਾ। ਹਾਲਾਂਕਿ ਇਸ ਦਲ ਵਿਚ ਆਲਰਾਊਂਡਰ ਮੇਹਦੀ ਹਸਨ ਮਿਰਾਜ ਤੇ ਮੁਹੰਮਦ ਨਈਮ ਨੂੰ ਜਗ੍ਹਾ ਨਹੀਂ ਮਿਲੀ ਹੈ, ਜਿਹੜੇ ਪਿਛਲੇ ਮਹੀਨੇ ਪਾਕਿਸਤਾਨ ਨੂੰ 2-1 ਨਾਲ ਹਰਾਉਣ ਵਾਲੀ ਬੰਗਲਾਦੇਸ਼ ਟੀਮ ਦਾ ਹਿੱਸਾ ਸਨ। ਮੇਹਦੀ ਨਿੱਜੀ ਕਾਰਨਾਂ ਕਾਰਨ ਨੀਦਰਲੈਂਡ ਵਿਰੁੱਧ ਸੀਰੀਜ਼ ਦਾ ਹਿੱਸਾ ਨਹੀਂ ਹੋਣ ਵਾਲਾ ਸੀ ਪਰ ਇਸ ਦੇ ਕਾਰਨ ਉਸ ਨੂੰ ਏਸ਼ੀਆ ਕੱਪ ਵਿਚੋਂ ਬਾਹਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਨਹੀਂ ਦੇਖ ਸਕੋਗੇ ਭਾਰਤ-ਪਾਕਿ ਦਾ ਮਹਾਮੁਕਾਬਲਾ ! ਉੱਠੀ Live Telecast ਰੋਕਣ ਦੀ ਮੰਗ
ਜ਼ਿਕਰਯੋਗ ਹੈ ਕਿ ਹੈ ਕਿ ਮੇਹਦੀ ਬੰਗਲਾਦੇਸ਼ ਦੀ ਵਨ ਡੇ ਟੀਮ ਦਾ ਕਪਤਾਨ ਹੈ। ਉਸ ਨੇ ਹਾਲ ਹੀ ਵਿਚ ਟੀ-20 ਟੀਮ ਵਿਚ ਵਾਪਸੀ ਕੀਤੀ ਪਰ ਕੋਈ ਅਸਰ ਨਹੀਂ ਪਾ ਸਕਿਆ ਸੀ। ਹਾਲਾਂਕਿ ਉਹ ਚਾਰ ਸਟੈਂਡਬਾਏ ਖਿਡਾਰੀਆਂ ਵਿਚ ਸ਼ਾਮਲ ਹੈ। ਉੱਥੇ ਹੀ, ਨੁਰੂਲ ਨੇ ਆਪਣਾ ਪਿਛਲਾ ਟੀ-20 ਮੁਕਾਬਲਾ 2022 ਦੇ ਟੀ-20 ਵਿਸ਼ਵ ਕੱਪ ਦੌਰਾਨ ਖੇਡਿਆ ਸੀ, ਜਦੋਂ ਉਸ ਨੇ ਪੰਜ ਪਾਰੀਆਂ ਵਿਚ ਸਿਰਫ 41 ਦੌੜਾਂ ਬਣਾਈਆਂ ਸਨ। ਉਸਦੀ ਫਾਰਮ 2024-25 ਸੀਨ ਵਿਚ ਪਰਤੀ, ਜਦੋਂ ਉਸ ਨੇ ਬੀ. ਪੀ.ਐੱਲ., ਐੱਨ. ਸੀ.ਐੱਲ. ਤੇ ਗਲੋਬਲ ਸੁਪਰ ਲੀਗ ਵਿਚ 132.90 ਦੀ ਸਟ੍ਰਾਈਕ ਰੇਟ ਨਾਲ ਕੁੱਲ ਮਿਲਾ ਕੇ 513 ਦੌੜਾਂ ਬਣਾ ਦਿੱਤੀਆਂ। ਬੰਗਲਾਦੇਸ਼ 30 ਅਗਸਤ, 1 ਤੇ 3 ਸਤੰਬਰ ਨੂੰ ਨੀਦਰਲੈਂਡ ਵਿਰੁੱਧ 3 ਟੀ-20 ਖੇਡੇਗਾ। ਉਸਦੀ ਏਸ਼ੀਆ ਕੱਪ ਮੁਹਿੰਮ 11 ਸਤੰਬਰ ਨੂੰ ਆਬੂਧਾਬੀ ਵਿਚ ਹਾਂਗਕਾਂਗ ਵਿਰੁੱਧ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ: ਘਰ ਦੀ ਲੜਾਈ ਨੇ ਧਾਰਿਆ 'ਖ਼ੂਨੀ ਜੰਗ' ਦਾ ਰੂਪ ! ਪਤੀ ਨੇ ਗੁੱਸੇ 'ਚ ਵੱਢ'ਤੀ ਪਤਨੀ ਦੀ ਲੱਤ
ਏਸ਼ੀਆ ਕੱਪ ਤੇ ਨੀਦਰਲੈਂਡ ਟੀ-20 ਲਈ ਬੰਗਲਾਦੇਸ਼ੀ ਟੀਮ : ਲਿਟਨ ਦਾਸ (ਕਪਤਾਨ ਤੇ ਵਿਕਟਕੀਪਰ), ਤੰਜੀਦ ਹਸਨ, ਪਰਵੇ ਹੁਸੈਨ ਈਮਾਨ, ਸੈਫ ਹਸਨ, ਤੌਹੀਦ ਹ੍ਰਿਦੋਯ, ਜਾਕੇਰ ਅਲੀ, ਸ਼ਮੀਮ ਹੁਸੈਨ, ਨੁਰੂਲ ਹਸਨ, ਮਹੇਦੀ ਹਸਨ, ਰਿਸ਼ਾਦ ਹੁਸੈਨ, ਨਾਸੁਮ ਅਹਿਮਦ, ਮੁਸਤਾਫਿਜ਼ੁਰ ਰਹਿਮਾਨ, ਤੰਜੀਮ ਹਸਨ, ਤਸਕੀਨ ਅਹਿਮਦ, ਸ਼ਰੀਫੁਲ ਇਸਲਾਮ, ਮੁਹੰਮਦ ਸੈਫਉੱਦੀਨ।
ਇਹ ਵੀ ਪੜ੍ਹੋ: ਮਸ਼ਹੂਰ ਸੋਸ਼ਲ ਮੀਡੀਆ influencer ਨੇ ਬਸਪਾ ਮੁਖੀ ਮਾਇਆਵਤੀ ਨੂੰ ਕਿਹਾ 'ਮੰਮੀ', ਦਰਜ ਹੋ ਗਈ FIR
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਰਲ ਆਵੇਗਾ ਮੈਸੀ, ਨਵੰਬਰ ’ਚ ਖੇਡੇਗਾ ਦੋਸਤਾਨਾ ਮੈਚ
NEXT STORY