ਸਪੋਰਟਸ ਡੈਸਕ— ਦੱਖਣੀ ਆਸਟਰੇਲੀਆ 'ਚ ਕੋਰੋਨਾ ਵਾਇਰਸ ਦੇ ਲਾਗਾਤਾਰ ਮਾਮਲੇ ਸਾਹਮਣੇ ਆਉਣ ਦੇ ਬਾਅਦ ਆਸਟਰੇਲੀਆਈ ਟੈਸਟ ਕਪਤਾਨ ਟਿਮ ਪੇਨ ਕੁਝ ਹੋਰ ਕ੍ਰਿਕਟਰਾਂ ਦੇ ਨਾਲ ਖੁਦ ਦੇ ਇਕਾਂਤਵਾਸ 'ਚ ਚਲੇ ਗਏ ਹਨ। ਭਾਰਤ ਤੇ ਆਸਟਰੇਲੀਆ ਵਿਚਾਲੇ ਐਡੀਲੇਡ 'ਚ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਨੂੰ ਲੈ ਕੇ ਅਜੇ ਇਕ ਮਹੀਨਾ ਪਿਆ ਹੈ ਪਰ ਦੱਖਣੀ ਆਸਟਰੇਲੀਆ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਹੁਣ ਇਸ 'ਤੇ ਵੀ ਖਤਰਾ ਮੰਡਰਾਉਣ ਲੱਗਾ ਹੈ।
ਰਿਪੋਰਟਸ ਮੁਤਾਬਕ ਤਸਮਾਨੀਆ, ਪੱਛਮੀ ਆਸਟਰੇਲੀਆ, ਨਿਊ ਸਾਊਥ ਵੇਲਸ, ਕਵੀਂਸਲੈਂਡ ਦੇ ਖਿਡਾਰੀ ਅਤੇ ਸਹਿਯੋਗੀ ਸਟਾਫ ਪਿਛਲੇ ਇਕ ਹਫਤੇ ਐਡੀਲੇਡ 'ਚ ਆਪਣੇ ਸ਼ੇਫੀਲਡ ਸ਼ੀਲਡ ਹਬ ਤੋਂ ਘਰ ਪਰਤ ਗਏ। ਦਿਸ਼ਾ-ਨਿਰਦੇਸ਼ਾਂ ਮੁਤਾਬਕ, ਸੂਬਾ ਸਰਕਾਰਾਂ ਨੇ ਨਵੰਬਰ ਦੇ ਬਾਅਦ ਐਡੀਲੇਡ ਤੋਂ ਘਰ ਪਰਤਨ 'ਤੇ ਸਾਰੇ ਖਿਡਾਰੀਆਂ ਅਤੇ ਕਰਮਚਾਰੀਆਂ ਨੂੰ ਖ਼ੁਦ ਨੂੰ ਕੁਆਰਨਟੀਨ ਹੋਣ ਲਈ ਕਿਹਾ ਹੈ।
ਭਾਰਤ ਅਤੇ ਆਸਟਰੇਲੀਆ ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੀ ਸ਼ੁਰੂਆਤ 17 ਦਸੰਬਰ ਨੂੰ ਡੇ-ਨਾਈਟ ਟੈਸਟ ਤੋਂ ਹੋਵੇਗੀ ਜੋ ਏਡੀਲੇਡ ਓਵਲ 'ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਭਾਰਤ ਨੂੰ ਤਿੰਨ ਮੈਚਾਂ ਦੀ ਵਨ-ਡੇ ਅਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ ਜੋ 27 ਨਵੰਬਰ ਤੋਂ ਸ਼ੁਰੂ ਹੋਵੇਗੀ। ਫਿਲਹਾਲ ਭਾਰਤੀ ਟੀਮ ਸਿਡਨੀ 'ਚ ਹੈ ਤੇ ਉਹ 14 ਦਿਨਾਂ ਦੇ ਆਪਣੇ ਕੁਆਰਨਟੀਨ ਦਾ ਸਮਾਂ ਪੂਰਾ ਕਰ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਦੇ ਬਾਅਦ ਟੀਮ ਨੂੰ ਪ੍ਰੈਕਟਿਸ ਦੀ ਛੂਟ ਮਿਲ ਗਈ ਹੈ।
ਇਹ ਵੀ ਪੜ੍ਹੋ - ਦੁਖਦਾਇਕ ਖ਼ਬਰ : ਇਸ ਨੌਜਵਾਨ ਕ੍ਰਿਕਟਰ ਨੇ ਕੀਤੀ ਖ਼ੁਦਕੁਸ਼ੀ
IPL ਨੀਲਾਮੀ ਨੂੰ ਧਿਆਨ 'ਚ ਰਖਦੇ ਹੋਏ ਰਣਜੀ ਟਰਾਫੀ ਤੋਂ ਪਹਿਲਾਂ ਮੁਸ਼ਤਾਕ ਅਲੀ ਟਰਾਫੀ ਕਰਾ ਸਕਦਾ ਹੈ BCCI
NEXT STORY