ਦੁਬਈ- ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਸੀਮਿਤ ਓਵਰਾਂ ਦੇ ਫਾਰਮੈਟ 'ਚ ਉਪ ਕਪਤਾਨ ਰੋਹਿਤ ਸ਼ਰਮਾ ਆਈ. ਸੀ. ਸੀ. ਵਨ ਡੇ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਪਹਿਲੇ 2 ਸਥਾਨਾਂ 'ਤੇ ਕਬਜ਼ਾ ਹੈ। ਗੇਂਦਬਾਜ਼ਾਂ ਦੀ ਸੂਚੀ 'ਚ ਸਟਾਰ ਪੇਸਰ ਜਸਪ੍ਰੀਤ ਬੁਮਰਾਹ ਦੂਜੇ ਸਥਾਨ 'ਤੇ ਹੈ। ਮੰਗਲਵਾਰ ਨੂੰ ਜਾਰੀ ਰੈਂਕਿੰਗ 'ਚ ਕੋਹਲੀ 871 ਰੇਟਿੰਗ ਅੰਕ ਦੇ ਨਾਲ ਟਾਪ 'ਤੇ ਹੈ ਜਦਕਿ ਰੋਹਿਤ ਦੇ ਨਾਂ 855 ਰੇਟਿੰਗ ਅੰਕ ਹਨ। ਪਾਕਿਸਤਾਨ ਦੇ ਬਾਬਰ ਆਜ਼ਮ 829 ਅੰਕ ਦੇ ਨਾਲ ਤੀਜੇ ਸਥਾਨ 'ਤੇ ਹਨ। ਗੇਂਦਬਾਜ਼ਾਂ ਦੀ ਰੈਂਕਿੰਗ 'ਚ ਬੁਮਰਾਹ (719 ਰੇਟਿੰਗ ਅੰਕ) ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ (722) ਤੋਂ ਬਾਅਦ ਦੂਜੇ ਸਥਾਨ 'ਤੇ ਹੈ। ਅਫਗਾਨਿਸਤਾਨ ਦੇ ਮੁਜੀਬ ਉਰ ਰਹਿਮਾਨ (701) ਤੀਜੇ ਸਥਾਨ 'ਤੇ ਹੈ।
ਆਲਰਾਊਂਡਰ ਦੀ ਲਿਸਟ 'ਚ ਟਾਪ-10 'ਚ ਰਵਿੰਦਰ ਜਡੇਜਾ ਇਕਲੌਤੇ ਭਾਰਤੀ ਖਿਡਾਰੀ ਹੈ। ਉਹ 8ਵੇਂ ਸਥਾਨ 'ਤੇ ਹੈ। ਅਫਗਾਨਿਸਤਾਨ ਦੇ ਮੁਹੰਮਦ ਨਬੀ ਇਸ ਸੂਚੀ 'ਚ ਟਾਪ 'ਤੇ ਹੈ ਜਦਕਿ ਇੰਗਲੈਂਡ ਦੇ ਧਮਾਕੇਦਾਰ ਬੇਨ ਸਟੋਕਸ ਦੂਜੇ ਸਥਾਨ 'ਤੇ ਹੈ।
ਕੋਰੋਨਾ ਪਾਜ਼ੇਟਿਵ ਪਾਏ ਗਏ ਰੀਅਲ ਮੈਡ੍ਰਿਡ ਦੇ ਖਿਡਾਰੀ ਮਾਰੀਆਨੋ
NEXT STORY