ਐਡੀਲੇਡ : ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਪਾਕਿਸਤਾਨ ਖਿਲਾਫ ਦੂਜੇ ਟੈਸਟ ਵਿਚ ਤੀਹਰਾ ਸੈਂਕੜਾ ਲਾਇਆ ਹੈ। 33 ਸਾਲਾ ਵਾਰਨਰ ਨੇ ਮੁਹੰਮਦ ਅੱਬਾਸ ਦੀ ਗੇਂਦ 'ਤੇ ਚੌਕਾ ਲਾ ਕੇ ਤੀਹਰਾ ਸੈਂਕੜਾ ਲਾਇਆ। ਉਸ ਨੇ 389 ਗੇਂਦਾਂ ਦੀ ਆਪਣੀ ਪਾਰੀ ਵਿਚ 37 ਚੌਕਿਆਂ ਦੀ ਮਦਦ ਨਾਲ ਅਜੇਤੂ 335 ਦੌੜਾਂ ਬਣਾਈਆਂ। ਉਹ ਕਰੀਬ 9 ਘੰਟੇ ਤਕ ਕ੍ਰੀਜ਼ 'ਤੇ ਖੜਾ ਰਿਹਾ। ਵਾਰਨਰ ਭਾਰਤ ਦੇ ਕਰੁਣ ਨਾਇਰ ਤੋਂ ਬਾਅਦ ਤੀਹਰਾ ਸੈਂਕੜਾ ਲਾਉਣ ਵਾਲੇ ਪਹਿਲੇ ਖਿਡਾਰੀ ਹਨ। ਨਾਇਰ ਨੇ 2016 ਵਿਚ ਇੰਗਲੈਂਡ ਖਿਲਾਫ ਅਜੇਤੂ 303 ਦੌੜਾਂ ਦੀ ਪਾਰੀ ਖੇਡੀ ਸੀ। ਟੈਸਟ ਕ੍ਰਿਕਟ ਵਿਚ ਸਭ ਤੋਂ ਵੱਡਾ ਸਕੋਰ ਬ੍ਰਾਇਨ ਲਾਰਾ ਦੇ ਨਾਂ ਹੈ, ਜਿਸ ਨੇ ਇੰਗਲੈਂਡ ਖਿਲਾਫ 2004 ਵਿਚ ਸੈਂਟ ਜੋਨਸ ਵਿਚ ਅਜੇਤੂ 400 ਦੌੜਾਂ ਬਣਾਈਆਂ ਸੀ। ਏਸ਼ੇਜ਼ ਸੀਰੀਜ਼ ਵਿਚ 10 ਪਾਰੀਆਂ ਵਿਚ ਸਿਰਫ 95 ਦੌੜਾਂ ਬਣਾ ਸਕਣ ਵਾਲੇ ਵਾਰਨਰ ਨੇ ਸ਼ਾਨਦਾਰ ਵਾਪਸੀ ਕੀਤੀ ਹੈ।
ਤੀਹਰਾ ਸੈਂਕੜਾ ਲਾਉਣ ਵਾਲੇ ਦੂਜੇ ਬੱਲੇਬਾਜ਼
ਡੇਅ ਨਾਈਟ ਟੈਸਟ ਵਿਚ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਅਜ਼ਹਰ ਅਲੀ ਨੇ ਤੀਹਰਾ ਸੈਂਕੜਾ ਲਾਇਆ ਸੀ। ਅਜ਼ਹਰ ਅਲੀ ਨੇ 13 ਅਕਤੂਬਰ 2016 ਨੂੰ ਵੈਸਟਇੰਡੀਜ਼ ਖਿਲਾਫ ਅਜੇਤੂ 302 ਦੌੜਾਂ ਬਣਾਈਆਂ ਸੀ, ਜੋ ਗੁਲਾਬੀ ਗੇਂਦ ਦਾ ਪਹਿਲਾ ਤੀਹਰਾ ਸੈਂਕੜਾ ਸੀ। ਟੈਸਟ ਕ੍ਰਿਕਟ ਵਿਚ ਵਾਰਨਰ ਦਾ ਇਹ ਸਰਵਉੱਚ ਸਕੋਰ ਹੈ। ਇਸ ਤੋਂ ਪਹਿਲਾਂ ਉਸ ਦਾ ਸਰਵਉੱਚ ਸਕੋਰ 253 ਦੌੜਾਂ ਸੀ, ਜੋ ਨਿਊਜ਼ੀਲੈਂਡ ਖਿਲਾਫ ਸਾਲ 2015 ਵਿਚ ਪਰਥ ਵਿਚ ਖੇਡੇ ਗਏ ਟੈਸਟ ਵਿਚ ਬਣਾਇਆ ਸੀ।
ਪਾਕਿਸਤਾਨੀ ਗੇਂਦਬਾਜ਼ ਨਸੀਮ ਸ਼ਾਹ ਦਾ ਹੋਇਆ ਬੋਨ ਟੈਸਟ, ਡਾਕਟਰਾਂ ਨੇ ਕੀਤਾ ਸਹੀ ਉਮਰ ਦਾ ਖੁਲਾਸਾ
NEXT STORY