ਸਪੋਰਟਸ ਡੈਕਸ : ਵਰਲਡ ਰਾਅ ਪਾਵਰਲਿਫਟਿੰਗ ਫੈਡਰੇਸ਼ਨ ਯੂਰਪੀਅਨ ਚੈਂਪੀਅਨਸ਼ਿਪ ਰੂਸ 'ਚ ਪਾਵਰਲਿਫਟਰ ਐਲਗਜ਼ੈਡਰ ਸੇਡਿਖ (ਐਲਗਜ਼ੈਡਰ ਸੇਦਿਕ) ਨੇ 400 ਕਿੱਲੋ ਭਾਰ ਚੁੱਕਣ ਦੀ ਕੋਸ਼ਿਸ਼ ਕਰਦਿਆਂ ਉਸ ਦੇ ਦੋਵੇਂ ਗੋਡੇ ਟੁੱਟ ਗਏ। ਇਸ ਇਵੈਂਟ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋਂ : ਸਾਬਕਾ ਪੋਰਨ ਸਟਾਰ ਨੇ ਬੇਰੂਤ ਧਮਾਕਾ ਪੀੜਤਾਂ ਦੀ ਮਦਦ ਲਈ ਨਿਲਾਮੀ 'ਤੇ ਲਾਈ ਆਪਣੀ ਖ਼ਾਸ ਚੀਜ਼
ਸਿਰਫ 38 ਸਕਿੰਟਾਂ ਦਾ ਇਹ ਵੀਡੀਓ ਤੁਹਾਨੂੰ ਜੋਸ਼ ਨਾਲ ਭਰ ਦੇਵੇਗਾ ਪਰ ਤੁਸੀਂ ਇਕ ਪਲ 'ਚ ਨਿਰਾਸ਼ ਹੋਵੋਗੇ। ਵੇਟਲਿਫਟਰ ਨੇ ਆਉਂਦੇ ਹੀ 400 ਕਿਲੋ ਚੁੱਕਣ ਦੀ ਕੋਸ਼ਿਸ਼ ਕੀਤੀ। ਅਖੀਰਲੇ ਮਿੰਟ 'ਤੇ ਭਾਰ ਚੁੱਕਣ ਵੇਲੇ ਇਕ ਗਲਤੀ ਨੇ ਉਸ ਉਤੇ ਭਾਰੀ ਪੈ ਗਈ। ਉਸਨੇ ਆਪਣੇ ਮੋਢਿਆਂ 'ਤੇ ਭਾਰ ਚੁੱਕਿਆ ਪਰ ਜਿਵੇਂ ਹੀ ਉਹ ਹੇਠਾਂ ਬੈਠਿਆ ਉਸਦੇ ਦੋਵੇਂ ਗੋਡੇ ਟੁੱਟ ਗਏ। ਇਸ ਤੋਂ ਬਾਅਦ ਅਲੈਗਜ਼ੈਂਡਰ ਨੂੰ ਇਕ ਸਟ੍ਰੈਚਰ 'ਤੇ ਬਾਹਰ ਲਿਜਾਇਆ ਗਿਆ।
ਇਹ ਵੀ ਪੜ੍ਹੋਂ : ਜਦੋਂ ਲਾਵਾਂ ਵੇਲੇ ਲਾੜੇ ਨੂੰ ਵੇਖ ਬੇਹੋਸ਼ ਹੋ ਗਈ ਲਾੜੀ ਤਾਂ ਥਾਣੇ ਪੁੱਜੀ ਬਾਰਾਤ, ਜਾਣੋਂ ਪੂਰਾ ਮਾਮਲਾ
ਗੋਡੇ ਟੁੱਟਣ ਦੇ ਨਾਲ ਵੇਟਲਿਫਟਰ ਦੀਆਂ ਮਾਸਪੇਸ਼ੀਆਂ ਵੀ ਫਟ ਗਈਆਂ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ ਕਰੀਬ 6 ਘੰਟਿਆਂ ਤੱਕ ਗੋਡਿਆਂ ਦੀ ਸਰਜਰੀ ਕੀਤੀ। ਫਿਲਹਾਲ ਇਸ ਬਾਰੇ ਸਸਪੈਂਸ ਹੈ ਕਿ ਅਲੈਗਜ਼ੈਂਡਰ ਦੁਬਾਰਾ ਵੇਟਲਿਫਟਿੰਗ ਕਰ ਸਕੇਗਾ ਜਾਂ ਨਹੀਂ। ਉਸ ਨੂੰ ਡਾਕਟਰਾਂ ਨੇ ਦੋ ਮਹੀਨੇ ਆਰਾਮ ਕਰਨ ਲਈ ਕਿਹਾ ਹੈ। ਇਸ ਸਮੇਂ ਦੌਰਾਨ ਉਹ ਆਪਣੀ ਲੱਤ ਨੂੰ ਵੀ ਨਹੀਂ ਹਿਲਾ ਸਕੇਗਾ। ਅਲੈਗਜ਼ੈਂਡਰ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਦੁਬਾਰਾ ਤੁਰਨਾ ਸਿੱਖਣਾ ਪਏਗਾ।
ਇਹ ਵੀ ਪੜ੍ਹੋਂ : ਸਿਹਤ ਵਿਭਾਗ ਦੀ ਟੀਮ ਨਾਲ ਬਦਸਲੂਕੀ, ਬੰਧਕ ਬਣਾ ਕੇ ਢਾਹਿਆ ਤਸ਼ੱਦਦ
ਭਾਰਤ ਅਤੇ ਪਾਕਿਸਤਾਨ ਦੀ ਭਾਈਚਾਰਕ ਸਾਂਝ ਲਈ ਕ੍ਰਿਕਟ ਮੈਚ ਅੱਜ : ਡਾਕਟਰ ਬਰਨਾਰਡ ਮਲਿਕ
NEXT STORY