ਨਵੀਂ ਦਿੱਲੀ : ਮਹਿੰਦਰ ਸਿੰਘ ਧੋਨੀ ਨੂੰ ਕ੍ਰਿਕਟ ਜਗਤ ਵਿੱਚ ਉਨ੍ਹਾਂ ਦੇ ਸ਼ਾਂਤ ਸੁਭਾਅ ਅਤੇ ਖਿਡਾਰੀਆਂ ਨੂੰ ਸਮਝਣ ਦੀ ਸਮਰੱਥਾ ਲਈ ਜਾਣਿਆ ਜਾਂਦਾ ਹੈ। ਇੰਡੀਅਨ ਪ੍ਰੀਮੀਅਰ ਲੀਗ (IPL) 2023 ਨਾਲ ਜੁੜਿਆ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚੇਨਈ ਸੁਪਰ ਕਿੰਗਜ਼ (CSK) ਦੇ ਇੱਕ ਯੁਵਾ ਖਿਡਾਰੀ ਨੇ ਕਪਤਾਨ ਐੱਮ.ਐੱਸ. ਧੋਨੀ ਨਾਲ ਬਦਸਲੂਕੀ ਕੀਤੀ ਸੀ ਅਤੇ ਗਾਲ੍ਹ ਵੀ ਕੱਢੀ ਸੀ।। ਭਾਰਤ ਦੇ ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਨੇ ਆਪਣੇ ਯੂਟਿਊਬ ਚੈਨਲ 'ਤੇ ਇਸ ਪੂਰੀ ਘਟਨਾ ਦਾ ਖ਼ੁਲਾਸਾ ਕੀਤਾ ਹੈ।
ਆਕਾਸ਼ ਚੋਪੜਾ ਅਨੁਸਾਰ, ਇਸ ਘਟਨਾ ਤੋਂ ਬਾਅਦ ਟੀਮ ਦੇ ਕੁਝ ਮੈਂਬਰਾਂ ਨੇ ਧੋਨੀ ਨੂੰ ਸਲਾਹ ਦਿੱਤੀ ਸੀ ਕਿ ਉਸ ਖਿਡਾਰੀ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਜਾਵੇ, ਕਿਉਂਕਿ ਟੀਮ ਉਸ ਤੋਂ ਬਿਨਾਂ ਵੀ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ। ਹਾਲਾਂਕਿ, ਧੋਨੀ ਨੇ ਇਸ ਮਾਮਲੇ 'ਚ ਬਿਲਕੁਲ ਵੱਖਰਾ ਫ਼ੈਸਲਾ ਲਿਆ। ਧੋਨੀ ਦਾ ਮੰਨਣਾ ਸੀ ਕਿ ਖਿਡਾਰੀ ਦਾ ਵਿਵਹਾਰ ਭਾਵੇਂ ਗਲਤ ਸੀ, ਪਰ ਇੱਕ ਕਪਤਾਨ ਹੋਣ ਦੇ ਨਾਤੇ ਉਨ੍ਹਾਂ ਨੂੰ ਆਪਣੇ ਅਹੰਕਾਰ ਨੂੰ ਵਿਚਕਾਰ ਨਹੀਂ ਲਿਆਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਉਹ ਗੁੱਸੇ ਵਿੱਚ ਫ਼ੈਸਲਾ ਲੈਂਦੇ ਤਾਂ ਖਿਡਾਰੀ ਨੂੰ ਤੁਰੰਤ ਘਰ ਭੇਜ ਸਕਦੇ ਸਨ, ਪਰ ਉਹ ਟੀਮ ਦੇ ਹਿੱਤ ਨੂੰ ਪਹਿਲ ਦੇਣਾ ਚਾਹੁੰਦੇ ਸਨ।
ਧੋਨੀ ਦਾ ਵਿਸ਼ਵਾਸ ਸੀ ਕਿ ਉਹ ਖਿਡਾਰੀ ਟੀਮ ਨੂੰ ਖ਼ਿਤਾਬ ਜਿਤਾਉਣ ਵਿੱਚ ਅਹਿਮ ਯੋਗਦਾਨ ਪਾ ਸਕਦਾ ਹੈ। ਇਸ ਲਈ ਉਨ੍ਹਾਂ ਨੇ ਆਪਣੀ ਨਾਰਾਜ਼ਗੀ ਨੂੰ ਕਿਨਾਰੇ ਰੱਖ ਕੇ ਉਸ ਖਿਡਾਰੀ ਨੂੰ ਟੀਮ ਵਿੱਚ ਮੌਕੇ ਦੇਣਾ ਜਾਰੀ ਰੱਖਿਆ। ਹਾਲਾਂਕਿ, ਆਕਾਸ਼ ਚੋਪੜਾ ਨੇ ਉਸ ਖਿਡਾਰੀ ਦੇ ਨਾਂ ਦਾ ਖ਼ੁਲਾਸਾ ਨਹੀਂ ਕੀਤਾ। ਧੋਨੀ ਦੀ ਇਸੇ ਅਗਵਾਈ ਹੇਠ ਚੇਨਈ ਸੁਪਰ ਕਿੰਗਜ਼ ਨੇ ਫਾਈਨਲ ਵਿੱਚ ਗੁਜਰਾਤ ਟਾਈਟਨਜ਼ ਨੂੰ 5 ਵਿਕਟਾਂ ਨਾਲ ਹਰਾ ਕੇ IPL 2023 ਦਾ ਖ਼ਿਤਾਬ ਜਿੱਤਿਆ, ਜੋ ਕਿ CSK ਦਾ ਪੰਜਵਾਂ IPL ਖ਼ਿਤਾਬ ਸੀ।
IPL 2027 ਦੀ ਆਕਸ਼ਨ ਡੇਟ ਆਈ ਸਾਹਮਣੇ ! ਜਾਣੋ ਕਦੋਂ ਲੱਗੇਗੀ ਖਿਡਾਰੀਆਂ ਦੀ 'ਬੋਲੀ'
NEXT STORY