ਸਪੋਰਟਸ ਡੈਸਕ- ਵੈਸਟਇੰਡੀਜ਼ ਦੇ ਖ਼ਿਲਾਫ਼ ਦੂਜੇ ਟੈਸਟ ਮੈਚ ਵਿੱਚ ਵਿਰਾਟ ਕੋਹਲੀ ਦਾ ਭਾਰਤ ਲਈ 500ਵਾਂ ਅੰਤਰਰਾਸ਼ਟਰੀ ਪ੍ਰਦਰਸ਼ਨ ਸੀ, ਜਿੱਥੇ ਉਨ੍ਹਾਂ ਨੇ 121 ਦੌੜਾਂ ਦੀ ਆਪਣੀ ਪਾਰੀ ਦੌਰਾਨ ਇਤਿਹਾਸਕ ਸੈਂਕੜਾ ਲਗਾਇਆ ਜਿਸ ਨਾਲ ਭਾਰਤ ਨੂੰ ਪਹਿਲੀ ਪਾਰੀ ਦਾ ਵੱਡਾ ਸਕੋਰ ਬਣਾਉਣ ਵਿੱਚ ਮਦਦ ਮਿਲੀ। ਇਸ ਦੌਰਾਨ ਵੈਸਟਇੰਡੀਜ਼ ਦੇ ਵਿਕਟਕੀਪਰ ਜੋਸ਼ੂਆ ਡਾ ਸਿਲਵਾ ਦੀ ਮਾਂ ਵਿਰਾਟ ਕੋਹਲੀ ਨੂੰ ਮਿਲੀ ਜਿਸ ਤੋਂ ਬਾਅਦ ਉਹ ਆਪਣੇ ਹੰਝੂ ਨਹੀਂ ਰੋਕ ਪਾਈ। ਜੋਸ਼ੂਆ ਦੀ ਮਾਂ ਕੋਹਲੀ ਦੀ ਬਹੁਤ ਵੱਡੀ ਫੈਨ ਹੈ ਅਤੇ ਕੋਹਲੀ ਦਾ ਮੈਚ ਦੇਖਣ ਆਈ ਸੀ।
ਇਹ ਵੀ ਪੜ੍ਹੋ-ਸੂਰਿਆਕੁਮਾਰ ਯਾਦਵ ਹੋ ਸਕਦੇ ਹਨ ਟੀਮ ਇੰਡੀਆ ਦੇ ਨਵੇਂ ਟੀ-20 ਕਪਤਾਨ, ਜਲਦ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਤ੍ਰਿਨੀਦਾਦ ਦੇ ਪੋਰਟ ਆਫ ਸਪੇਨ ਕਵੀਂਸ ਪਾਰਕ ਓਵਲ ਮੈਦਾਨ ਵਿੱਚ ਪਹਿਲੇ ਦਿਨ ਜੋਸ਼ੂਆ ਅਤੇ ਕੋਹਲੀ ਵਿਚਕਾਰ ਇੱਕ ਸਟੰਪ ਮਾਈਕ ਚੈਟ ਵਾਇਰਲ ਹੋਈ ਜਿਸ ਵਿੱਚ ਜੋਸ਼ੂਆ ਨੇ ਕੋਹਲੀ ਨੂੰ ਕਿਹਾ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ ਅਤੇ ਉਹ ਉਨ੍ਹਾਂ ਨੂੰ ਖੇਡਦੇ ਦੇਖਣ ਲਈ ਮੈਦਾਨ ਵਿੱਚ ਆਈ ਸੀ। ਜੋਸ਼ੂਆ ਨੇ ਪਹਿਲੇ ਦਿਨ ਕਿਹਾ, 'ਮੇਰੀ ਮਾਂ ਨੇ ਮੈਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਹ ਵਿਰਾਟ ਕੋਹਲੀ ਲਈ ਮੈਚ ਦੇਖਣ ਆ ਰਹੀ ਹੈ, ਮੈਨੂੰ ਯਕੀਨ ਨਹੀਂ ਆਇਆ।'
ਇਹ ਵੀ ਪੜ੍ਹੋ- Cricket World cup : ਅਹਿਮਦਾਬਾਦ 'ਚ ਭਾਰਤ-ਪਾਕਿ ਮੈਚ ਦੇ ਲਈ ਹਸਪਤਾਲ ਦੇ ਬੈੱਡ ਵੀ ਹੋ ਰਹੇ ਨੇ ਬੁੱਕ
ਵੈਸਟਇੰਡੀਜ਼ ਸਟਾਰ ਦੀ ਮਾਂ ਸ਼ੁੱਕਰਵਾਰ ਨੂੰ ਕੋਹਲੀ ਨੂੰ ਵਿਦੇਸ਼ੀ ਟੈਸਟ ਸੈਂਕੜਿਆਂ ਦੇ ਲੰਬੇ ਸੋਕੇ ਨੂੰ ਖਤਮ ਕਰਦੇ ਹੋਏ ਦੇਖਣ ਲਈ ਸਟੇਡੀਅਮ ਵਿੱਚ ਮੌਜੂਦ ਸੀ ਕਿਉਂਕਿ ਸਾਬਕਾ ਭਾਰਤੀ ਕਪਤਾਨ ਨੇ ਇਸ ਫਾਰਮੈਟ ਵਿੱਚ ਆਪਣੇ ਕਰੀਅਰ ਦਾ 29ਵਾਂ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 76ਵਾਂ ਸੈਂਕੜਾ ਲਗਾਇਆ। 121 ਦੌੜਾਂ ਦੀ ਪਾਰੀ 'ਤੇ ਸਵਾਰ ਭਾਰਤ ਨੇ ਪਹਿਲੀ ਪਾਰੀ 438 ਦੌੜਾਂ 'ਤੇ ਸਮੇਟ ਲਈ ਅਤੇ ਦੂਜੇ ਦਿਨ ਦੀ ਸਮਾਪਤੀ ਤੱਕ ਇਕ-ਇਕ ਵਿਕਟ ਲੈ ਕੇ 352 ਦੌੜਾਂ ਦੀ ਬੜ੍ਹਤ ਬਣਾ ਲਈ। ਬਾਅਦ 'ਚ ਦੂਜੇ ਦਿਨ ਜੋਸ਼ੂਆ ਦੀ ਮਾਂ ਟੀਮ ਇੰਡੀਆ ਦੀ ਬੱਸ ਦੇ ਕੋਲ ਕੋਹਲੀ ਨੂੰ ਮਿਲੀ ਅਤੇ ਉਸ ਨੂੰ ਜੱਫੀ ਪਾ ਕੇ ਰੋਣ ਲੱਗੀ। ਵਿੰਡੀਜ਼ ਕ੍ਰਿਕਟਰ ਨੇ ਭਾਵੁਕ ਪਲ ਦੀਆਂ ਤਸਵੀਰਾਂ ਖਿੱਚੀਆਂ ਸਨ।
ਪੱਤਰਕਾਰ ਵਿਮਲ ਕੁਮਾਰ ਦੁਆਰਾ ਸ਼ੇਅਰ ਕੀਤੇ ਗਏ ਇੱਕ ਵੀਡੀਓ ਵਿੱਚ ਉਨ੍ਹਾਂ ਨੇ ਕਿਹਾ, 'ਕੋਹਲੀ ਸਾਡੇ ਜੀਵਨ ਕਾਲ ਦੇ ਸਭ ਤੋਂ ਵਧੀਆ ਬੱਲੇਬਾਜ਼ਾਂ ਵਿੱਚੋਂ ਇੱਕ ਹੈ। ਇਸ ਲਈ ਉਨ੍ਹਾਂ ਨੂੰ ਮਿਲਣਾ ਮੇਰੇ ਲਈ ਮਾਣ ਵਾਲੀ ਗੱਲ ਹੈ ਅਤੇ ਮੇਰੇ ਪੁੱਤਰ ਲਈ ਉਨ੍ਹਾਂ ਦੇ ਨਾਲ ਇੱਕੋ ਮੈਦਾਨ ਵਿੱਚ ਹੋਣਾ।
ਵੈਸਟਇੰਡੀਜ਼ ਤੀਜੇ ਦਿਨ ਦੀ ਸ਼ੁਰੂਆਤ ਇੱਕ ਵਿਕਟ 'ਤੇ 86 ਦੌੜਾਂ ਨਾਲ ਕਰੇਗਾ, ਕਪਤਾਨ ਕ੍ਰੈਗ ਬ੍ਰੈਥਵੇਟ 37* ਅਤੇ ਕਿਰਕ ਮੈਕੇਂਜੀ 14* ਨਾਲ ਬੱਲੇਬਾਜ਼ੀ ਕਰ ਰਹੇ ਹਨ। ਮੇਜ਼ਬਾਨ ਟੀਮ ਪਿਛਲੇ ਹਫਤੇ ਡੋਮਿਨਿਕਾ 'ਚ ਓਪਨਰ ਮੈਚ 'ਚ ਪਾਰੀ ਦੀ ਹਾਰ ਝੱਲਣ ਤੋਂ ਬਾਅਦ ਸੀਰੀਜ਼ ਬਰਾਬਰ ਕਰਨ ਦਾ ਟੀਚਾ ਰੱਖ ਰਹੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜ ਸਭਾ ’ਚ ਗਾਇਬ ਰਹਿਣ ਸਬੰਧੀ ਕ੍ਰਿਕਟਰ ਹਰਭਜਨ ਸਿੰਘ ਨੂੰ ਲੈ ਕੇ ਛਿੜੀ ਨਵੀਂ ਚਰਚਾ
NEXT STORY