Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, NOV 02, 2026

    11:06:04 AM

  • british government s plan

    ਬ੍ਰਿਟਿਸ਼ ਸਰਕਾਰ ਦੀ 1,000 ਦਿਨਾਂ 'ਚ ਜੰਗ ਦੀ...

  • air ticket rules will change january 1  big decision regarding flight fares

    1 ਜਨਵਰੀ ਤੋਂ ਬਦਲ ਜਾਣਗੇ ਹਵਾਈ ਟਿਕਟ ਦੇ ਨਿਯਮ ,...

  • young men were found in this state inside a room

    ਕਹਿਰ ਓ ਰੱਬਾ; ਇਕੱਠਿਆਂ 2 ਸਕੇ ਭਰਾਵਾਂ ਦੀ ਮੌਤ,...

  • wedding  groom  bride  hospital  guests

    ਵਿਆਹ ਨਿੱਬੜਦਿਆਂ ਹੀ ਹਸਪਤਾਲ ਜਾ ਪਹੁੰਚੇ ਲਾੜਾ-ਲਾੜੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Top News News
  • Jalandhar
  • ਬਰਸੀ ’ਤੇ ਵਿਸ਼ੇਸ਼ : ਦਲਿਤ ਆਗੂ ਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ‘ਬਾਬੂ ਕਾਂਸ਼ੀ ਰਾਮ’

TOP News Punjabi(ਮੁੱਖ ਖ਼ਬਰਾਂ)

ਬਰਸੀ ’ਤੇ ਵਿਸ਼ੇਸ਼ : ਦਲਿਤ ਆਗੂ ਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ‘ਬਾਬੂ ਕਾਂਸ਼ੀ ਰਾਮ’

  • Edited By Rajwinder Kaur,
  • Updated: 09 Oct, 2020 12:04 PM
Jalandhar
dalit leader bahujan samaj party founder babu kanshi ram
  • Share
    • Facebook
    • Tumblr
    • Linkedin
    • Twitter
  • Comment

ਸਾਹਿਬ ਕਾਂਸ਼ੀ ਰਾਮ ਨੇ ਮੌਜੂਦਾ ਦਲਿਤ ਲੀਡਰਸ਼ਿਪ ਨੂੰ ਨਕਾਰਦਿਆਂ ਕਿਹਾ ਕਿ ਪੂਨਾ ਪੈਕਟ ਨੇ ਸਿਰਫ ਚਮਚੇ ਹੀ ਪੈਦਾ ਕੀਤੇ ਹਨ। ਦਲਿਤਾਂ ਦੇ ਵਿਕਾਸ ਅਤੇ ਸਮਾਜਿਕ ਵਿਤਕਰੇ ਖਿਲਾਫ ਚਲਾਏ ਅਭਿਆਨ ਲਈ ਆਪ ਨੂੰ ਸਦਾ ਯਾਦ ਰੱਖਿਆ ਜਾਵੇਗਾ ।

ਕੁਲਦੀਪ ਚੰਦ
ਭਾਰਤ ਵਿੱਚ ਸਦੀਆਂ ਤੱਕ ਜਾਤ ਅਧਾਰਤ ਭੇਦਭਾਵ ਕਾਇਮ ਰਿਹਾ ਹੈ। ਇਸ ਜਾਤ ਅਧਾਰਤ ਵਿਤਕਰੇ ਖਿਲਾਫ ਸਮੇਂ-ਸਮੇਂ ’ਤੇ ਕਈ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਰਹਿਵਰਾਂ ਨੇ ਅਵਾਜ਼ ਉਠਾਈ ਹੈ। ਇਨ੍ਹਾਂ ਵਿੱਚ ਪੰਜਾਬ ਤੋਂ ਰੋਪੜ੍ਹ ਜ਼ਿਲ੍ਹੇ ਨਾਲ ਸਬੰਧਿਤ ਦਲਿਤ ਆਗੂ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਜਿਨ੍ਹਾਂ ਨੂੰ ਸਾਹਿਬ ਅਤੇ ਮਾਨਿਆਵਰ ਵੀ ਕਿਹਾ ਜਾਂਦਾ ਦਾ ਨਾਮ ਵੀ ਸ਼ਾਮਲ ਹੈ। ਬਾਬੂ ਕਾਂਸ਼ੀ ਰਾਮ ਦਾ ਜਨਮ 15 ਮਾਰਚ 1934 ਨੂੰ ਉਨ੍ਹਾਂ ਦੇ ਨਾਨਕੇ ਘਰ ਨੰਗਲ-ਚੰਡੀਗੜ੍ਹ ਮੁੱਖ ਮਾਰਗ ਤੇ ਬੂੰਗਾ ਸਾਹਿਬ ਕੋਲ ਪੈਂਦੇ ਪਿੰਡ ਪ੍ਰਿਥੀਪੁਰ ਵਿੱਚ ਹੋਇਆ। ਬਾਬੂ ਕਾਂਸ਼ੀ ਰਾਮ ਅਪਣੇ ਮਾਤਾ ਸਵਰਗੀ ਬਿਸ਼ਨ ਕੌਰ ਅਤੇ ਪਿਤਾ ਹਰੀ ਸਿੰਘ ਦੇ 7 ਬੱਚਿਆਂ ਵਿਚੋਂ ਸਭ ਤੋਂ ਵੱਡੇ ਸਨ। 

ਪੜ੍ਹੋ ਇਹ ਵੀ ਖਬਰ - Beauty Tips : ਸਮੇਂ ਤੋਂ ਪਹਿਲਾਂ ‘ਚਿੱਟੇ’ ਹੋ ਰਹੇ ‘ਵਾਲਾਂ’ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਮੁੜ ਤੋਂ ‘ਕਾਲਾ’

ਕਾਂਸ਼ੀ ਰਾਮ ਜੀ ਦਾ ਨਾਨਕਾ ਪਰਿਵਾਰ
ਕਾਂਸ਼ੀ ਰਾਮ ਦਾ ਪਰਿਵਾਰ ਰੂਪਨਗਰ ਜ਼ਿਲ੍ਹੇ ਦੇ ਪਿੰਡ ਖੁਆਸਪੁਰਾ ਵਿੱਚ ਰਹਿੰਦਾ ਸੀ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਨਾਮ ਸਿੱਖ ਧਰਮ ਨਾਲ ਸਬੰਧਿਤ ਸਨ ਪ੍ਰੰਤੂ ਬਾਬੂ ਜੀ ਦਾ ਜਨਮ ਨਾਨਕੇ ਪਿੰਡ ਹੋਣ ਕਾਰਨ ਉਨ੍ਹਾਂ ਦਾ ਨਾਮ ਕਾਂਸ਼ੀ ਰਾਮ ਰੱਖਿਆ ਗਿਆ। ਆਪ ਦੇ ਨਾਨਾ ਦਾ ਨਾਮ ਸਾਹਿਬ ਦਿੱਤਾ ਸੀ ਅਤੇ ਨਾਨੀ ਦਾ ਨਾਮ ਪ੍ਰਸਿੰਨੀ ਦੇਵੀ ਸੀ। ਆਪ ਰਵਿਦਾਸੀਆ ਜਾਤ ਨਾਲ ਸਬੰਧ ਰੱਖਦੇ ਸਨ, ਜੋ ਕਈ ਹੋਰ ਜਾਤਾਂ ਵਾਂਗ ਹੀ ਸਦੀਆਂ ਤੋਂ ਅਛੂਤ ਰਹੀ ਹੈ। ਕਈ ਦੂਜੇ ਵਰਗਾਂ ਦੇ ਲੋਕ ਇਸ ਵਰਗ ਦੇ ਲੋਕਾਂ ਨੂੰ ਛੂਹਣਾ ਵੀ ਪਾਪ ਮੰਨਦੇ ਸਨ ਅਤੇ ਆਪ ਨੇ ਕਰੋੜਾਂ ਅਛੂਤਾਂ ਵਾਂਗ ਇਸ ਗੈਰ ਮਨੁਖੀ ਵਿਤਕਰੇ ਨੂੰ ਅਪਣੇ ਅੱਖੀਂ ਵੇਖਿਆਂ ਅਤੇ ਕਈ ਵਾਰ ਆਪ ਹੰਢਾਇਆ। 

ਪੜ੍ਹੋ ਇਹ ਵੀ ਖਬਰ - ICMR ਦਾ ਵੱਡਾ ਖ਼ੁਲਾਸਾ: ਪੰਜਾਬ ਦੇ 9 ਵਿਅਕਤੀਆਂ ’ਚੋਂ ਇੱਕ ਵਿਅਕਤੀ ਹੁੰਦਾ ਹੈ ‘ਕੋਰੋਨਾ ਪੀੜਤ’ (ਵੀਡੀਓ)

ਪੜ੍ਹਾਈ ਅਤੇ ਵਿਆਹ ਲਈ ਮਨ੍ਹਾਂ
ਇਨ੍ਹਾਂ ਨੇ ਮੁਢਲੀ ਪੜ੍ਹਾਈ ਪਿੰਡ ਮਲਿਕਪੁਰ ਦੇ ਸਰਕਾਰੀ ਸਕੂਲ ਅਤੇ ਇਸਲਾਮਿਕ ਸਕੂਲ ਰੋਪੜ੍ਹ ਤੋਂ ਲੈਣ ਉਪਰੰਤ ਸਰਕਾਰੀ ਕਾਲਜ ਰੋਪੜ ਤੋਂ 1956 ਵਿੱਚ ਵਿਗਿਆਨ ਵਿੱਚ ਗ੍ਰੈਜੂਏਸਨ ਕੀਤੀ। ਇਸ ਦੌਰਾਨ ਆਪਦੀ ਮੰਗਣੀ ਇੱਕ ਕਾਂਗਰਸੀ ਵਿਧਾਇਕ ਦੀ ਲੜਕੀ ਨਾਲ ਹੋ ਚੁੱਕੀ ਸੀ ਪਰ ਇਨ੍ਹਾਂ ਨੇ ਵਿਆਹ ਕਰਵਾਉਣ ਤੋਂ ਮਨ੍ਹਾਂ ਹੀ ਕਰ ਦਿਤਾ ਅਤੇ ਪੂਰੀ ਉਮਰ ਵਿਆਹ ਨਹੀਂ ਕਰਵਾਇਆ। 1957 ਵਿੱਚ ਇਨ੍ਹਾਂ ਨੇ ਸਰਵੇ ਆਫ ਇੰਡੀਆ ਦੀ ਪ੍ਰੀਖਿੱਆ ਪਾਸ ਕੀਤੀ ਅਤੇ ਸਿਖਲਾਈ ਲਈ ਦੇਹਰਾਦੂਨ ਚੱਲੇ ਗਏ। ਸਿਖਲਾਈ ਦੌਰਾਨ ਸਮੂਹ ਸਿਖਿੱਆਰਥੀਆਂ ਨੂੰ ਬਾਂਡ ਭਰਨ ਲਈ ਕਿਹਾ ਗਿਆ ਜਿਸ ਅਨੁਸਾਰ ਇੱਕ ਨਿਸ਼ਚਿੱਤ ਸਮੇਂ ਲਈ ਸਰਵੇ ਆਫ ਇੰਡੀਆ ਵਿੱਚ ਨੌਕਰੀ ਕਰਨਾ ਜਰੂਰੀ ਸੀ। ਇਨ੍ਹਾਂ ਨੇ ਇਹ ਬਾਂਡ ਭਰਨ ਤੋਂ ਮਨ੍ਹਾਂ ਕਰ ਦਿੱਤਾ ਅਤੇ ਸਿਖਲਾਈ ਛੱਡਕੇ ਵਾਪਸ ਆ ਗਏ। 

ਪੜ੍ਹੋ ਇਹ ਵੀ ਖਬਰ - ਸੋਸ਼ਲ ਮੀਡੀਆਂ ’ਤੇ ਵਾਇਰਲ ਹੋ ਰਹੀਆਂ ਨੇ ਇਹ ਤਸਵੀਰਾਂ, ਜਾਣੋ ਕੀ ਹੈ ਕਹਾਣੀ (ਵੀਡੀਓ) 

ਡਾ. ਅੰਬੇਡਕਰ ਤੇ ਮਹਾਤਮਾ ਬੁੱਧ ਦੇ ਜਨਮ ਦਿਹਾੜੇ ਸਬੰਧੀ ਛੁੱਟੀਆਂ ਰੱਦ ਕਰਨ ਦੇ ਵਿਰੋਧ
ਇਸ ਤੋਂ ਬਾਅਦ 1958 ਵਿੱਚ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਇਜ਼ੇਸ਼ਨ ਪੂਨਾ ਵਿੱਚ ਬਤੌਰ ਸਹਾਇਕ ਵਿਗਿਆਨੀ ਦੀ ਨੌਕਰੀ ਸ਼ੁਰੂ ਕੀਤੀ। ਆਪਨੇ 1965 ਵਿੱਚ ਆਪਣੇ ਅਦਾਰੇ ਵਿੱਚ ਇੱਕ ਹੋਰ ਸਟਾਫ ਮੈਂਬਰ ਦੀਨਾ ਭਾਨਾ ਜੋ ਕਿ ਅਛੂਤ ਸੀ, ਦੇ ਨਾਲ ਡਾਕਟਰ ਅੰਬੇਡਕਰ ਅਤੇ ਮਹਾਤਮਾ ਬੁੱਧ ਦੇ ਜਨਮ ਦਿਹਾੜੇ ਸਬੰਧੀ ਛੁੱਟੀਆਂ ਰੱਦ ਕਰਨ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ। ਸੰਘਰਸ਼ ਕਰਕੇ ਅਤੇ ਲੰਬੀ ਲੜਾਈ ਲੜਕੇ ਇਨ੍ਹਾਂ ਨੇ ਬੰਦ ਕੀਤੀਆਂ ਗਈਆਂ ਛੁੱਟੀਆਂ ਮੁੜ੍ਹ ਸ਼ੁਰੂ ਕਰਵਾਈਆਂ। 1971 ਵਿੱਚ ਇਨ੍ਹਾਂ ਨੇ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ। ਆਦਿ ਧਰਮ ਲਹਿਰ ਦੇ ਆਗੂ ਅਤੇ ਸੰਸਥਾਪਕ ਬਾਬੂ ਮੰਗੂ ਰਾਮ ਮੂਗੋਵਾਲੀਆ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੇ ਦਲਿਤਾਂ ਨੂੰ ਸਹੀ ਅਰਥਾਂ ਵਿੱਚ ਏਕੇ ਦੇ ਸੂਤਰ ਵਿੱਚ ਬੰਨਣ ਦਾ ਸੁਪਨਾ ਸੱਚ ਕਰ ਦਿਖਾਇਆ। 

ਪੜ੍ਹੋ ਇਹ ਵੀ ਖਬਰ - ਡਰਾਇਵਰਾਂ ਦੀਆਂ ਅੱਖਾਂ ਦੀ ਘੱਟ ਰੌਸ਼ਨੀ ਭਾਰਤ ਦੇ ਸੜਕੀ ਹਾਦਸਿਆਂ ਦਾ ਵੱਡਾ ਕਾਰਨ, ਜਾਣੋ ਕਿਉਂ (ਵੀਡੀਓ)

ਸਮਾਜ ਦੇ ਲਿਤਾੜ੍ਹੇ ਵਰਗਾਂ ਦੀ ਭਲਾਈ ਕਰਨ ’ਚ ਲਗਾਇਆ ਜੀਵਨ
ਇਸ ਤੋਂ ਬਾਅਦ ਇਨ੍ਹਾਂ ਨੇ ਆਪਣਾ ਸਾਰਾ ਜੀਵਨ ਸਮਾਜ ਦੇ ਲਿਤਾੜ੍ਹੇ ਵਰਗਾਂ ਦੀ ਭਲਾਈ ਲਈ ਲਗਾ ਦਿੱਤਾ। ਇਨ੍ਹਾਂ ਨੇ ਮੌਜੂਦਾ ਦਲਿਤ ਲੀਡਰਸ਼ਿਪ ਨੂੰ ਨਕਾਰਦਿਆਂ ਕਿਹਾ ਕਿ ਪੂਨਾ ਪੈਕਟ ਨੇ ਸਿਰਫ ਚਮਚੇ ਹੀ ਪੈਦਾ ਕੀਤੇ ਹਨ। ਉਹ ਅਕਸਰ ਕਹਿੰਦੇ ਸਨ ਕਿ ਇਸ ਪੂਨਾ ਪੈਕਟ ਸਮਝੋਤੇ ਕਾਰਨ ਕਮਿਊਨਲ ਐਵਾਰਡ ਦੁਆਰਾ ਦਲਿਤਾਂ ਨੂੰ ਮਿਲੇ ਵੱਖਰੇ ਵੋਟ ਦੇ ਅਧਿਕਾਰ ਤੋਂ ਸਦੀਆਂ ਤੋਂ ਲਿਤਾੜੇ ਵਰਗਾਂ ਨੂੰ ਬਾਂਝੇ ਰਹਿਣਾ ਪਿਆ ਹੈ। ਇਨ੍ਹਾਂ ਨੇ ਇਸ ਸਬੰਧੀ ਆਪਣੀ ਕਿਤਾਬ ਚੱਮਚਾ ਯੁੱਗ ਵਿੱਚ ਵਿਸਥਾਰ ਵਿੱਚ ਵਰਣਨ ਕੀਤਾ ਹੈ। ਇਨ੍ਹਾਂ ਨੇ ਸਮਾਜਿਕ-ਰਾਜਨੀਤਿਕ ਜਾਗਰੂਕਤਾ ਪੈਦਾ ਕਰਨ ਲਈ ਆਪਣੇ ਸਾਥੀਆਂ ਨਾਲ ਲੱਗਭੱਗ 3000 ਕਿਲੋਮੀਟਰ ਸਾਇਕਲ ਯਾਤਰਾ ਕੀਤੀ ਅਤੇ ਲੋਕਾਂ ਨੂੰ ਜਾਗਰੂਕ ਕੀਤਾ। 

ਲੋਕ ਸਭਾ ਮੈਂਬਰ ਬਣੇ
06 ਦਸੰਬਰ, 1978 ਨੂੰ ਬੈਕਵਰਡ ਐਂਡ ਮਾਇਨਾਰਟੀਜ਼ ਕਮਿਊਨਿਟੀ ਇੰਪਲਾਇਜ਼ ਫੈਡਰੇਸ਼ਨ ਬਾਮਸੇਫ ਨਾਮ ਦਾ ਕਰਮਚਾਰੀ ਸੰਗਠਨ ਬਣਾਇਆ ਅਤੇ 6 ਦਸੰਬਰ 1981 ਨੂੰ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ ਡੀ.ਐੱਸ-4 ਨਾਮ ਦਾ ਸਮਾਜਿਕ ਸੰਗਠਨ ਤਿਆਰ ਕੀਤਾ। 14 ਅਪ੍ਰੈਲ 1984 ਨੂੰ ਰਾਜਨੀਤਿਕ ਪਾਰਟੀ ਬਹੁਜਨ ਸਮਾਜ ਪਾਰਟੀ (ਬੀ.ਐੱਸ.ਪੀ) ਬਣਾ ਦਿਤੀ। ਕਰੋੜਾਂ ਦਲਿਤਾਂ ਦਾ ਸੁਪਨਾ ਪੂਰਾ ਕਰਨ ਲਈ ਦੇਸ਼ ਦੀ ਸੱਤਾ ’ਤੇ ਕਾਬਜ਼ ਹੋਣ ਦਾ ਐਲਾਨ ਕਰ ਦਿੱਤਾ ਅਤੇ 6000 ਜਾਤਾਂ ਨੂੰ ਇੱਕ ਪਲੇਟਫਾਰਮ ’ਤੇ ਲਿਆਉਣ ਅਤੇ 85 ਫੀਸਦੀ ਵਰਗ ਦੇ ਲੋਕਾਂ ਨੂੰ ਬਹੁਜਨ ਸਮਝਣ ਦੇ ਤਜ਼ਰਬੇ ਨਾਲ ਬੀ. ਐੱਸ. ਪੀ ਰਾਸ਼ਟਰੀ ਪਾਰਟੀ ਬਣ ਗਈ ਅਤੇ ਪਿਛਲੇ ਕਈ ਸਾਲਾਂ ਤੋਂ ਚਲਦੀਆਂ ਰਾਜਨੀਤਿਕ ਪਾਰਟੀਆਂ ਨੂੰ ਪਿੱਛੇ ਛੱਡਕੇ ਤੀਜੇ ਨੰਬਰ ’ਤੇ ਪਹੁੰਚ ਗਈ। 1989 ਦੀਆਂ ਲੋਕ ਸਭਾ ਚੋਣਾਂ ਵਿੱਚ ਬੀ.ਐੱਸ.ਪੀ ਨੇ ਦੇਸ਼ ਵਿੱਚ 2.07 ਫੀਸਦੀ ਵੋਟਾਂ ਪ੍ਰਾਪਤ ਕੀਤੀਆਂ ਅਤੇ 3 ਲੋਕ ਸਭਾ ਮੈਂਬਰ ਬਣੇ। 

ਪੜ੍ਹੋ ਇਹ ਵੀ ਖਬਰ - ਸਰਕਾਰ ਅੰਦੋਲਨ ’ਚ ਮਸਰੂਫ, ਖੇਤਾਂ ’ਚ ਸੜ ਰਹੀ ਪਰਾਲੀ ਨੇ ਤੋੜਿਆ ਪਿਛਲੇ 4 ਸਾਲਾਂ ਦਾ ਰਿਕਾਰਡ

ਆਦਿ ਧਰਮ ਮੁਹਿੰਮ ਦੇ ਸਿਧਾਂਤਾਂ
1992 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਇੱਕ ਵੱਡੀ ਰਾਜਨੀਤਿਕ ਪਾਰਟੀ ਵਜੋਂ ਸਾਹਮਣੇ ਆਈ ਜਿਸ ਵਿੱਚ 9 ਵਿਧਾਇਕ ਚੁਣੇ ਗਏ ਅਤੇ ਪੰਜਾਬ ਵਿੱਚ ਮੁੱਖ ਵਿਰੋਧੀ ਪਾਰਟੀ ਬਣੀ। 1993 ਵਿੱਚ ਦੇਸ਼ ਦੀ ਰਾਜਨੀਤੀ ਦਾ ਗੜ੍ਹ ਰਹਿਣ ਵਾਲੇ ਉਤੱਰ ਪ੍ਰਦੇਸ਼ ਵਿੱਚ ਬੀ.ਐੱਸ.ਪੀ ਨੇ 67 ਵਿਧਾਇਕ ਬਣਾਕੇ ਵੱਡੀ ਜਿੱਤ ਹਾਸਲ ਕੀਤੀ। ਇਹ ਦੋ ਵਾਰ 1991 ਅਤੇ 1996 ਵਿੱਚ ਲੋਕ ਸਭਾ ਮੈਂਬਰ ਚੁਣੇ ਗਏ। ਦੱਸਣਯੋਗ ਹੈ ਕਿ 1996  ਵਿੱਚ ਪੰਜਾਬ ਦੇ ਜਿਸ ਲੋਕ ਸਭਾ ਹਲਕੇ ਹੁਸ਼ਿਆਰਪੁਰ ਤੋਂ ਇਹ ਲੋਕ ਸਭਾ ਮੈਂਬਰ ਬਣੇ। ਇਸੇ ਹਲਕੇ ਤੋਂ 50 ਸਾਲ ਪਹਿਲਾਂ ਆਦਿ ਧਰਮ ਮੁਹਿੰਮ ਦੇ ਮੋਢੀ ਬਾਬੂ ਮੰਗੂ ਰਾਮ ਮੂਗੋਵਾਲੀਆ ਵਿਧਾਇਕ ਬਣੇ ਸਨ। 18 ਫਰਵਰੀ 2001 ਨੂੰ ਆਦਿ ਧਰਮ ਦੀ ਸਥਾਪਨਾ ਦੇ 75 ਸਾਲ ਹੋਣ ’ਤੇ ਬਹੁਜਨ ਸਮਾਜ ਪਾਰਟੀ ਵਲੋਂ ਹੁਸ਼ਿਆਰਪੁਰ ਵਿੱਚ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਇਨ੍ਹਾਂ ਨੇ ਆਦਿ ਧਰਮ ਮੁਹਿੰਮ ਦੇ ਸਿਧਾਂਤਾਂ ’ਤੇ ਚੱਲਣ ਦਾ ਸੁਨੇਹਾ ਦਿੱਤਾ। 

ਪੜ੍ਹੋ ਇਹ ਵੀ ਖਬਰ - Beauty Tips: ਬਦਲ ਰਹੇ ਇਸ ਮੌਸਮ ’ਚ ਕਿਤੇ ਖ਼ਤਮ ਨਾ ਹੋ ਜਾਵੇ ਤੁਹਾਡੇ ‘ਪੈਰਾਂ ਦੀ ਖ਼ੂਬਸੂਰਤੀ’, ਰੱਖੋ ਇੰਝ ਖ਼ਿਆਲ

ਰਾਸ਼ਟਰਪਤੀ ਦੇ ਅਹੁਦੇ ਦੀ ਪੇਸ਼ਕਸ਼ 
1998 ਵਿੱਚ ਇਨ੍ਹਾਂ ਵਲੋਂ ਐਲਾਨ ਕੀਤਾ ਕਿ ਉਹ ਉਦੋਂ ਤੱਕ ਚੋਣ ਨਹੀਂ ਲੜਣਗੇ, ਜਦੋਂ ਤੱਕ ਲੋਕ ਸਭਾ ਵਿੱਚ ਘਟੋ ਘੱਟ 100 ਮੈਂਬਰ ਜਿੱਤਕੇ ਨਹੀਂ ਜਾਂਦੇ ਤਾਂ ਜੋ ਦੇਸ਼ ਦੀ ਸੱਤਾ ਦੀ ਚਾਬੀ ਦਲਿਤਾਂ ਦੇ ਹੱਥਾਂ ਵਿੱਚ ਆ ਸਕੇ। ਭਾਰਤੀ ਜਨਤਾ ਪਾਰਟੀ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਇੱਕ ਵਾਰ ਇਨ੍ਹਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਪਰ ਇਨ੍ਹਾਂ ਨੇ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਕਿ ਉਹ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਬਣਕੇ ਸੱਤਾ ਨੂੰ ਸਦੀਆਂ ਤੋਂ ਲਿਤਾੜ੍ਹੇ ਲੋਕਾਂ ਦੇ ਵਿਹੜਿਆਂ ਤੱਕ ਪਹੁੰਚਾਣਾ ਚਾਹੁੰਦੇ ਹਨ। ਇਨ੍ਹਾਂ ਨੇ ਚੌਣਾਂ ਦੌਰਾਨ ਇੱਕ ਵੋਟ ਇੱਕ ਨੋਟ ਦਾ ਨਾਹਰਾ ਦੇਕੇ ਲੋਕਾਂ ਨੂੰ ਆਪਣੇ ਨਾਲ ਜੋੜ੍ਹਿਆ ਅਤੇ ਦੇਸ਼ ਦੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਦੇ ਵੋਟ ਬੈਂਕ ਨੂੰ ਸਨ੍ਹ ਲਗਾ ਦਿੱਤੀ। ਆਪ ਚੌਣਾਂ ਸਬੰਧੀ ਅਕਸਰ ਕਹਿੰਦੇ ਸਨ ਕਿ ਪਹਿਲੀ ਚੌਣ ਹਾਰਨ ਲਈ ਦੂਜੀ ਚੌਣ ਹਰਾਉਣ ਲਈ ਅਤੇ ਫਿਰ ਤੀਜੀ ਚੌਣ ਤੋਂ ਜਿੱਤ ਸ਼ੁਰੂ ਹੋ ਜਾਂਦੀ ਹੈ।  

09 ਅਕਤੂਬਰ 2006 ਨੂੰ ਦਿੱਤਾ ਸਦੀਵੀ ਵਿਛੋੜਾ 
ਬਹੁਜਨ ਸਮਾਜ ਪਾਰਟੀ ਬੇਸ਼ੱਕ ਪੰਜਾਬ ਵਿੱਚ ਪੂਰੀ ਤਰਾਂ ਕਾਮਯਾਬ ਨਹੀਂ ਹੋ ਸਕੀ ਪਰ ਉਤੱਰ ਪ੍ਰਦੇਸ਼ ਵਿੱਚ ਬੀ.ਐੱਸ.ਪੀ. ਨੇ ਕਈ ਵਾਰ ਸਰਕਾਰ ਬਣਾਈ। ਇਹ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਸਨ ਅਤੇ 1994 ਵਿੱਚ ਇਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। 2003 ਵਿੱਚ ਇਨ੍ਹਾਂ ਦੀ ਹਾਲਤ ਹੋਰ ਖਰਾਬ ਹੋ ਗਈ ਅਤੇ 2004 ਤੋਂ ਬਾਅਦ ਇਨ੍ਹਾਂ ਨੇ ਹਰ ਤਰਾਂ ਦੇ ਜਨਤਕ ਪ੍ਰੋਗਰਾਮਾਂ ਵਿੱਚ ਜਾਣਾ ਬੰਦ ਕਰ ਦਿਤਾ। ਅੰਤ ਬਾਬੂ ਜੀ ਲੰਬੀ ਬੀਮਾਰੀ ਬਾਅਦ ਅੱਜ ਦੇ ਦਿਨ ਮਿਤੀ 09 ਅਕਤੂਬਰ 2006 ਨੂੰ ਸਦੀਵੀ ਵਿਛੋੜਾ ਦੇ ਗਏ। ਬਾਬੂ ਕਾਂਸ਼ੀ ਰਾਮ ਦੇ ਪਰਿਵਾਰ ਵਲੋਂ ਬਾਬੂ ਕਾਂਸ਼ੀ ਰਾਮ ਮੈਮੋਰੀਅਲ ਟਰੱਸਟ ਬਣਾਇਆ ਗਿਆ ਹੈ ਜਿਸ ਵਲੋਂ ਬਾਬੂ ਜੀ ਦੀ ਯਾਦ ਵਿੱਚ ਉਨ੍ਹਾਂ ਦੇ ਨਾਨਕੇ ਪਿੰਡ ਪ੍ਰਿਥੀਪੁਰ ਬੂੰਗਾ ਵਿੱਚ ਬਾਬੂ ਕਾਂਸ਼ੀ ਰਾਮ ਨਾਲ ਜੁੜ੍ਹੀਆਂ ਵਸਤਾਂ ਦੀ ਇੱਕ ਲਾਇਬ੍ਰੇਬੀ ਤਿਆਰ ਕੀਤੀ ਗਈ ਹੈ। ਇਸਦਾ ਨੀਂਹ ਪੱਥਰ ਉਤੱਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਮੋਜੂਦਾ ਬੀ.ਐੱਸ.ਪੀ. ਸੁਪਰੀਮੋ ਕੁਮਾਰੀ ਮਾਇਆਵਤੀ ਨੇ 01 ਅਗਸਤ, 1997 ਨੂੰ ਰੱਖਿਆ ਸੀ ਅਤੇ ਇਸਦਾ ਉਦਘਾਟਨ ਬਾਬੂ ਜੀ ਦੇ ਜਨਮ ਦਿਹਾੜੇ ’ਤੇ 15 ਮਾਰਚ, 2013 ਨੂੰ ਪੀ.ਐੱਲ.ਪੂਨੀਆ ਸਾਬਕਾ ਚੇਅਰਮੈਨ ਰਾਸ਼ਟਰੀ ਅਨੁਸੂਚਿਤ ਜਾਤਿ ਆਯੋਗ ਨੇ ਕੀਤਾ ਸੀ। ਆਪ ਬੇਸ਼ੱਕ ਬਹੁਜਨ ਸਮਾਜ ਪਾਰਟੀ ਨਾਲ ਜੁੜ੍ਹੇ ਰਹੇ ਪਰੰਤੂ ਹੁਣ ਉਨ੍ਹਾਂ ਨੂੰ ਹਰ ਰਾਜਨੀਤਿਕ ਪਾਰਟੀ ਪੂਰਾ ਮਾਣ ਸਨਮਾਨ ਦਿੰਦੀ ਹੈ। ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਉਨ੍ਹਾਂ ਵਲੋਂ ਕੀਤੇ ਗਏ ਸਮਾਜਿਕ ਰਾਜਨੀਤਿਕ ਕੰਮਾਂ ਅਤੇ ਅੰਦੋਲਨਾਂ ਤੋਂ ਸੇਧ ਲੈਂਦੇ ਹਨ। ਅੱਜ ਦੇਸ਼ ਵਿਦੇਸ਼ ਵਿੱਚ ਸਾਹਿਬ ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਦਿਵਸ ਮੌਕੇ ਉਨ੍ਹਾਂ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ। ਦਲਿਤ ਰਾਜਨੀਤੀ ਦਾ ਧੁਰਾ ਰਹੇ ਸਵਰਗੀ ਬਾਬੂ ਕਾਂਸ਼ੀ ਰਾਮ ਦਾ ਨਾਮ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਦਿਲਾਂ ਵਿੱਚ ਵਸਿਆ ਰਹੇਗਾ। 

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ ਜ਼ਿਲ੍ਹਾ ਰੂਪਨਗਰ ਪੰਜਾਬ
9417563054

  • Dalit leader
  • Bahujan Samaj Party
  • founder
  • Babu Kanshi Ram
  • ਦਲਿਤ ਆਗੂ
  • ਬਹੁਜਨ ਸਮਾਜ ਪਾਰਟੀ
  • ਸੰਸਥਾਪਕ
  • ਬਾਬੂ ਕਾਂਸ਼ੀ ਰਾਮ

ਦਰਿੰਦਗੀ ਦੀਆਂ ਹੱਦਾਂ ਪਾਰ: ਡੀ.ਜੇ. ਗਰੁੱਪ 'ਚ ਕੰਮ ਕਰਦੀ ਜਨਾਨੀ ਨਾਲ ਗੈਂਗਰੇਪ

NEXT STORY

Stories You May Like

  • mohali social worker fulfilling government  s responsibility
    ਸਰਕਾਰ ਦੀ ਜ਼ਿੰਮੇਵਾਰੀ ਨਿਭਾ ਰਿਹਾ ਮੋਹਾਲੀ ਦਾ ਸਮਾਜ ਸੇਵੀ, 8 ਸਾਲਾਂ ਤੋਂ ਆਪਣੇ ਖਰਚੇ ’ਤੇ ਭਰ ਰਿਹੈ ਸੜਕਾਂ ਦੇ ਖੱਡੇ
  • horrific road accident in punjab aap leader dies while returning from a party
    ਪੰਜਾਬ 'ਚ ਭਿਆਨਕ ਸੜਕ ਹਾਦਸਾ! ਪਾਰਟੀ ਤੋਂ ਵਾਪਸ ਆਉਂਦੇ 'ਆਪ' ਆਗੂ ਦੀ ਮੌਤ
  • punjab voters polling booths
    ਪੰਜਾਬ ਦੇ ਵੋਟਰਾਂ ਲਈ ਖ਼ਾਸ ਖ਼ਬਰ; ਸਾਰੇ ਪੋਲਿੰਗ ਬੂਥਾਂ ’ਤੇ ਅੱਜ ਤੋਂ ਲੱਗਣਗੇ ਵਿਸ਼ੇਸ਼ ਵੋਟਰ ਕੈਂਪ
  • ram mandir donation issues  jairam ramesh
    ਰਾਮ ਮੰਦਰ ਦਾਨ ਮੁੱਦੇ 'ਤੇ ਜੈਰਾਮ ਰਮੇਸ਼ ਦਾ ਅਹਿਮ ਬਿਆਨ
  • issues concerning punjab  s muslim community will be included
    ਕਾਂਗਰਸ ਦੇ 2027 ਦੇ ਚੋਣ ਮਨੋਰਥ-ਪੱਤਰ 'ਚ ਸ਼ਾਮਲ ਹੋਣਗੇ ਪੰਜਾਬ ਦੇ ਮੁਸਲਿਮ ਸਮਾਜ ਦੇ ਮੁੱਦੇ : ਰਜ਼ੀਆ ਸੁਲਤਾਨਾ
  • bjp leader vijay sampla
    ਰਾਜਾ ਵੜਿੰਗ ਦੇ ਬਿਆਨ 'ਤੇ ਭਾਜਪਾ ਆਗੂ ਵਿਜੇ ਸਾਂਪਲਾ ਦਾ ਤਿੱਖਾ ਪਲਟਵਾਰ
  • assaulted a bjp leader in punjab
    ਪੰਜਾਬ 'ਚ ਦੁਕਾਨ 'ਤੇ ਬੈਠੇ ਭਾਜਪਾ ਆਗੂ 'ਤੇ ਅੱਧੀ ਦਰਜਨ ਹਮਲਾਵਰਾਂ ਨੇ ਕਰ 'ਤਾ ਹਮਲਾ
  • special police drive in jalandhar schools and colleges
    ਜਲੰਧਰ ਦੇ ਸਕੂਲਾਂ ਤੇ ਕਾਲਜਾਂ ’ਚ ਪੁਲਸ ਦੀ ਵਿਸ਼ੇਸ਼ ਮੁਹਿੰਮ, ਸਨਿਫਰ ਡਾਗ ਸਕੁਐਡ ਨਾਲ ਕੀਤੀ ਵਿਸ਼ੇਸ਼ ਜਾਂਚ
  • government bus strike and demands
    ਪਨਬੱਸ-ਪੀ.ਆਰ.ਟੀ.ਸੀ. ਠੇਕਾ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ 16 ਤੋਂ...
  • issues concerning punjab  s muslim community will be included
    ਕਾਂਗਰਸ ਦੇ 2027 ਦੇ ਚੋਣ ਮਨੋਰਥ-ਪੱਤਰ 'ਚ ਸ਼ਾਮਲ ਹੋਣਗੇ ਪੰਜਾਬ ਦੇ ਮੁਸਲਿਮ ਸਮਾਜ...
  • law and order situation in punjab is worrying sachin pilot
    ਪੰਜਾਬ ’ਚ ਕਾਨੂੰਨ-ਵਿਵਸਥਾ ਦੀ ਸਥਿਤੀ ਚਿੰਤਾਜਨਕ : ਸਚਿਨ ਪਾਇਲਟ
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ: ਸੇਵਾਮੁਕਤ AIG 'ਤੇ ਗੁਆਂਢੀ ਨੇ ਸਾਥੀਆਂ ਨਾਲ ਮਿਲ ਕੇ...
  • speed records owner s son dead on road accident
    ਬੀਨੂੰ ਢਿੱਲੋਂ ਨੇ 'ਸਪੀਡ ਰਿਕਾਰਡਸ' ਦੇ ਮਾਲਕ ਦੇ ਪੁੱਤਰ ਦੇ ਦਿਹਾਂਤ 'ਤੇ...
  • pargat singh met the dera beas chief
    ਪਰਗਟ ਸਿੰਘ ਨੇ ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ, ਪੰਜਾਬ ਦੀ ਖ਼ੁਸ਼ਹਾਲੀ ਦੀ...
  • son of speed records owner
    Speed Records ਦੇ ਮਾਲਕ ਦੇ ਪੁੱਤ ਦੀ ਸੜਕ ਹਾਦਸੇ 'ਚ ਮੌਤ ! ਪੰਜਾਬੀ ਮਿਊਜ਼ਿਕ...
  • wallet and mobile phone looted after assaulting a soldier
    ਰੇਲਵੇ ਸਟੇਸ਼ਨ ਰੋਡ 'ਤੇ ਛੁੱਟੀ 'ਤੇ ਆਏ ਫ਼ੌਜੀ ਨਾਲ ਕੁੱਟਮਾਰ ਕਰਕੇ ਪਰਸ ਤੇ...
Trending
Ek Nazar
dhanteras people mistake money problem

ਧਨਤੇਰਸ 'ਤੇ ਲੋਕ ਗ਼ਲਤੀ ਨਾਲ ਵੀ ਨਾ ਕਰਨ ਇਹ ਕੰਮ, ਪੈਸੇ ਦੀ ਹੋ ਸਕਦੀ ਹੈ ਕਮੀ

tomorrow weather news

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

a picture on a hoarding turned the girl into a bollywood star

ਹੋਰਡਿੰਗ 'ਤੇ ਲੱਗੀ ਤਸਵੀਰ ਨੇ ਕੁੜੀ ਨੂੰ ਬਣਾ'ਤਾ ਬਾਲੀਵੁੱਡ ਸਟਾਰ ! ਇੰਝ ਮਿਲਿਆ...

indian fishermen

ਸ਼੍ਰੀਲੰਕਾਈ ਜਲ ਸੈਨਾ ਨੇ ਫੜੇ ਸੱਤ ਭਾਰਤੀ ਮਛੇਰੇ, ਕਿਸ਼ਤੀ ਵੀ ਕੀਤੀ ਜ਼ਬਤ

air services

ਭਾਰਤ ਅਤੇ ਸਾਊਦੀ ਅਰਬ ਵਿਚਾਲੇ ਹਵਾਈ ਆਵਾਜਾਈ ਨੂੰ ਲੈ ਕੇ ਅਹਿਮ ਖ਼ਬਰ

jaishankar met with his counterparts

ਜੈਸ਼ੰਕਰ ਨੇ ਰੂਸ, ਪੋਲੈਂਡ ਅਤੇ ਦੱਖਣੀ ਕੋਰੀਆ ਦੇ ਹਮਰੁਤਬਾ ਨਾਲ ਕੀਤੀ ਮੁਲਾਕਾਤ...

yo yo honey singh expresses grief over the death of his nephew  divit auluck

ਯੋ-ਯੋ ਹਨੀ ਸਿੰਘ ਨੇ ਭਤੀਜੇ ਦਿਵਿਤ ਓਲਕ ਦੀ ਮੌਤ 'ਤੇ ਜਤਾਇਆ ਦੁੱਖ ! ਦੱਸਿਆ...

canada visa processing

ਕੈਨੇਡਾ ਜਾਣ ਦੀ ਤਿਆਰੀ 'ਚ ਬੈਠੇ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ

famous fitness influencer

ਮਸ਼ਹੂਰ ਫਿਟਨੈੱਸ ਇਨਫਲੂਐਂਸਰ ਦੀ ਭਿਆਨਕ ਸੜਕ ਹਾਦਸੇ 'ਚ ਮੌਤ, 29 ਸਾਲ ਦੀ ਉਮਰ 'ਚ...

g20 foreign ministers   meeting

G20 ਵਿਦੇਸ਼ ਮੰਤਰੀਆਂ ਦੀ ਅਟਲਾਂਟਾ ਮੀਟਿੰਗ ਮੁੱਖ ਮੁੱਦਿਆਂ 'ਤੇ ਸਹਿਮਤੀ ਤੋਂ...

gold  silver  price

13,000 ਰੁਪਏ ਸਸਤੀ ਹੋਈ ਚਾਂਦੀ ! Gold ਦਾ ਵੀ ਡਿੱਗਾ ਭਾਅ, ਜਾਣੋ ਕੀ ਹੈ ਤਾਜ਼ਾ...

h 1b visa holders

H-1B ਵੀਜ਼ਾ ਧਾਰਕਾਂ ਨੂੰ ਨਿਸ਼ਾਨਾ ਬਣਾਉਣਾ ਨਾਲ ਪ੍ਰਭਾਵਿਤ ਹੋਵੇਗੀ ਅਮਰੀਕੀ...

veteran director who gave bollywood many superhit films passes away

ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦੇਣ ਵਾਲੇ ਦਿੱਗਜ ਨਿਰਦੇਸ਼ਕ ਦਾ ਦਿਹਾਂਤ,...

salman khan blasts scout on bigg boss  weekend ka vaar

"ਤੁਹਾਡੇ ਤੋਂ ਘਟੀਆ ਆਦਮੀ ਕੋਈ ਨਹੀਂ": ਲਵ ਗਿੱਲ ਮਾਮਲੇ 'ਚ ਸਲਮਾਨ ਖਾਨ ਨੇ ਸਕਾਊਟ...

ind vs pak cricket

IND vs PAK: ਪਾਕਿਸਤਾਨ ਹੱਥੋਂ ਹਾਰੀ TEAM INDIA! ਕਪਤਾਨ ਪੰਡਯਾ ਨੂੰ ਇੱਕੋ ਓਵਰ...

arshdeep singh sets a world record in a losing match

ਹਾਰੇ ਮੈਚ 'ਚ ਅਰਸ਼ਦੀਪ ਸਿੰਘ ਨੇ ਬਣਾ 'ਤਾ World Record ! ਅਜਿਹਾ ਕਰਨ ਵਾਲੇ...

namesake candidate

ਮਥੁਰਾ ਦੀ ਹੇਮਾ ਮਾਲਿਨੀ ਵਾਂਗ ਅਲਾਸਕਾ 'ਚ ਵੀ ਉੱਤਰੇ ਇੱਕੋ ਨਾਂ ਦੇ ਉਮੀਦਵਾਰ ;...

veteran actress passes away

400 ਤੋਂ ਵਧੇਰੇ ਫਿਲਮਾਂ 'ਚ ਨਜ਼ਰ ਆ ਚੁੱਕੀ ਦਿੱਗਜ ਅਦਾਕਾਰਾ ਦਾ ਦਿਹਾਂਤ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੁੱਖ ਖ਼ਬਰਾਂ ਦੀਆਂ ਖਬਰਾਂ
    • turmoil in punjab politics
      ਪੰਜਾਬ ਦੀ ਸਿਆਸਤ 'ਚ ਹਲਚਲ, ਸਾਬਕਾ ਮੰਤਰੀ ਦੇ ਘਰ ਤੜਕਸਾਰ ਪਈ ED ਦੀ ਰੇਡ
    • punjab cancer disease 13299 women
      ਪੰਜਾਬ ’ਚ ਕੈਂਸਰ ਦਾ ਕਹਿਰ ਜਾਰੀ; 5 ਸਾਲਾਂ ’ਚ 13,299 ਔਰਤਾਂ ਦੀ ਮੌਤ, ਹੈਰਾਨ...
    • aap mla kunwar vijay pratap resigns
      ਵੱਡੀ ਖ਼ਬਰ : 'ਆਪ' ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਦਿੱਤਾ ਅਸਤੀਫਾ
    • ban on turbans and burqa
      ਸਕੂਲਾਂ 'ਚ ਦਸਤਾਰ ਤੇ ਬੁਰਕੇ 'ਤੇ ਬੈਨ ! ਕਿਊਬੈਕ ਪ੍ਰਸ਼ਾਸਨ ਨੇ ਕੀਤਾ ਐਲਾਨ
    • punjab school timing change
      ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਲੱਗਣਗੀਆਂ ਕਲਾਸਾਂ
    • private jet crashes in florida
      ਫਲੋਰੀਡਾ 'ਚ ਪ੍ਰਾਈਵੇਟ ਜੈੱਟ ਕ੍ਰੈਸ਼: 9 ਲੋਕਾਂ ਦੀ ਮੌਤ, ਧਮਾਕੇ ਨਾਲ ਕੰਬਿਆ...
    • punjab girls milk
      ਪੰਜਾਬ 'ਚ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀ ਘਟਨਾ! ਦੁੱਧ ਪੀਣ ਮਗਰੋਂ 3 ਕੁੜੀਆਂ ਦੀ...
    • halloween weekend in the us
      ਅਮਰੀਕਾ 'ਚ ਖ਼ੂਨੀ ਹੈਲੋਵੀਨ ਵੀਕੈਂਡ: ਡਲਾਸ ਤੋਂ ਅਲਾਬਾਮਾ ਤੱਕ ਚੱਲੀਆਂ ਗੋਲੀਆਂ,...
    • holiday in punjab
      ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ ਤੇ...
    • sangruru incident
      ਪੰਜਾਬ: ਮਾਸੂਮ ਭੈਣ-ਭਰਾਵਾਂ ਨਾਲ ਵਾਪਰੀ ਅਣਹੋਣੀ! ਨਾਨੇ ਨਾਲ ਚੀਜ਼ ਲੈਣ ਗਇਆਂ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +