ਲਾਹੌਰ— ਪਾਕਿਸਤਾਨ ਦੇ ਪੰਜਾਬ ਸੂਬੇ 'ਚ 43 ਸਾਲ ਦੇ ਇਕ ਵਿਅਕਤੀ ਦੀ ਪੱਥਰ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਨੂੰ ਝੂਠੀ ਸ਼ਾਨ ਦੇ ਨਾਂ 'ਤੇ ਹੱਤਿਆ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਇਹ ਘਟਨਾ ਤੱਖਸ਼ਿਲਾ ਦੇ ਘੌਰਗੁਸ਼ਤੀ ਇਲਾਕੇ ਦੀ ਹੈ। ਇਸ ਵਿਅਕਤੀ ਦੀ ਲਾਸ਼ ਇਕ ਪੁੱਲ ਹੇਠਾਂ ਪਈ ਹੋਈ ਸੀ ਅਤੇ ਉੱਥੋ ਦੀ ਲੰਘ ਰਹੇ ਲੋਕਾਂ ਨੇ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ। ਖਬਰਾਂ ਮੁਤਾਬਕ ਮਰੇ ਹੋਏ ਵਿਅਕਤੀ ਦੀ ਪਛਾਣ ਔਰੰਗਜੇਬ ਦੇ ਰੂਪ 'ਚ ਹੋਈ ਹੈ। ਉਹ ਗਾਜੀ ਇਲਾਕੇ ਦੇ ਮਿਆਂ ਡੇਹਰੀ ਪਿੰਡ ਦਾ ਰਹਿਣ ਵਾਲਾ ਹੈ। ਪੁਲਸ ਮੁਤਾਬਕ ਮੌਕੇ ਤੋਂ ਮਿਲੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਝੂਠੀ ਸ਼ਾਨ ਦੇ ਨਾਂ 'ਤੇ ਹੱਤਿਆ ਦਾ ਮਾਮਲਾ ਹੈ। ਪੁਲਸ ਅਧਿਕਾਰੀ ਫੈਯਾਜੂਲ ਹਕ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਇਸ ਵਿਅਕਤੀ ਦੀ ਪੱਥਰ ਮਾਰ ਕੇ ਹੱਤਿਆ ਕੀਤੀ ਗਈ ਹੈ।
ਬ੍ਰਿਟਿਸ਼ ਪ੍ਰਧਾਨ ਮੰਤਰੀ ਮੈਨਚੇਸਟਰ ਹਮਲੇ ਦੇ ਮੱਦੇਨਜ਼ਰ ਜੀ-7 ਸ਼ਿਖਰ ਸੰਮੇਲਨ 'ਚ ਆਪਣੀ ਯਾਤਰਾ ਦੀ ਮਿਆਦ 'ਚ ਕਰੇਗੀ ਕਟੌਤੀ
NEXT STORY