ਲੰਡਨ (ਸਰਬਜੀਤ ਸਿੰਘ ਬਨੂੜ)- ਲੰਡਨ ਮੈਰਾਥਨ ਵਿੱਚ ਸਿੱਖ ਮੈਰਾਥਨ ਦੌੜਾਕ ‘ਤੇ ਕੌਂਸਲਰ ਜਗਜੀਤ ਸਿੰਘ ਹਰਦੋਫਰਾਲਾ ਨੇ ਆਪਣੀ 530ਵੀਂ ਮੈਰਾਥਨ ਦੌੜ ਵਿੱਚ ਹਿੱਸਾ ਲੈ ਕੇ ਨਵਾਂ ਰਿਕਾਰਡ ਬਣਾਇਆ ਹੈ। ਲੰਡਨ ਮੈਰਾਥਨ ਵਿੱਚ 50 ਹਜ਼ਾਰ ਤੋਂ ਵੱਧ ਦੌੜਾਕਾਂ ਨੇ ਹਿੱਸਾ ਲਿਆ ਤੇ 10 ਲੱਖ ਦੇ ਕਰੀਬ ਲੋਕਾਂ ਨੇ ਵੱਖ-ਵੱਖ ਥਾਵਾਂ ਤੇ ਖੜ ਕੇ ਦੌੜਾਕਾਂ ਦੀ ਹੌੰਸਲਾ ਅਫਜਾਈ ਕੀਤੀ।


ਜ਼ਿਲ੍ਹਾ ਜਲੰਧਰ ਦੇ ਜੰਮਪਲ ਸਿੱਖ ਐਥਲੈਟਿਕ ਕੌਂਸਲਰ ਜਗਜੀਤ ਸਿੰਘ ਨੇ ਆਪਣੀ ਪਤਨੀ ਕੁਲਵੀਰ ਕੌਰ ਅਤੇ ਪੁੱਤਰ ਗੁਰਸੇਵਕ ਸਿੰਘ ਨਾਲ 42 ਕਿਲੋਮੀਟਰ ਦੌੜ ਕੇ ਲੰਡਨ ਮੈਰਾਥਨ ਪੂਰੀ ਕਰਕੇ, ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਚੈਰਿਟੀ ਲਈ £7429 ਪੌਂਡ (ਸਾਢੇ ਸੱਤ ਲੱਖ ਰੁਪਏ) ਇਕੱਠੇ ਕੀਤੇ। ਇਹ ਮੈਰਾਥਨ ਗਰੀਨਚ ਪਾਰਕ ਤੋਂ ਸ਼ੁਰੂ ਹੋ ਕੇ ਬਕਿੰਘਮ ਪੈਲਸ ਨਜ਼ਦੀਕ ਸਮਾਪਤ ਹੋਈ। ਇਸ ਮੌਕੇ ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੌਂਸਲਰ ਜਗਜੀਤ ਸਿੰਘ ਨੇ ਕਿਹਾ ਕਿ ਇਹ ਸ਼ਾਨਦਾਰ ਪਰਿਵਾਰਕ ਮੈਰਾਥਨ ਦੌੜ ਸੀ ਤੇ ਲੰਡਨ ਦਾ ਮੌਸਮ ਦੌੜਨ ਲਈ ਬੜਾ ਅਨੁਕੂਲ ਸੀ। ਇਹ ਮੇਰੀ ਮਨਪਸੰਦ ਮੈਰਾਥਨ ਹੈ। ਉਨ੍ਹਾਂ ਕਿਹਾ ਕਿ ਇਕੱਤਰ ਸਾਰਾ ਰੁਪਈਆ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਚੈਰਿਟੀ ਜਿਲਾ ਹੁਸ਼ਿਆਰਪੁਰ ਲਈ ਹੈ ਜੋ ਸਿਕਲੀਗਰ ਪਰਿਵਾਰਾਂ ਦੇ 400 ਦੇ ਕਰੀਬ ਬੱਚਿਆਂ ਲਈ ਮੁਫ਼ਤ ਪੜਾਈ, ਵਰਦੀਆਂ ਅਤੇ ਖਾਣ ਵਾਸਤੇ ਜ਼ਰੂਰੀ ਵਸਤਾਂ ਉਪਲੱਬਧ ਕਰਵਾਏਗੀ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਐੱਨਜੈੱਕ ਡੇਅ ਮੌਕੇ ਫੌਜ਼ੀ ਸ਼ਹੀਦਾਂ ਨੂੰ ਕੀਤਾ ਗਿਆ ਯਾਦ
ਇਸ ਮੌਕੇ ਜਗਜੀਤ ਸਿੰਘ ਨਾਲ ਚੈਰਟੀ ਦੇ ਸੰਚਾਲਕ ਤੇ ਉੱਘੇ ਬਿਜ਼ਨੈਸਮੈਂਨ ਸ ਜਗਜੀਤ ਸਿੰਘ ਗਰੇਵਾਲ ਤੇ ਸ. ਰਣਜੀਤ ਸਿੰਘ ਨਾਲ ਸਨ। ਕੌਂਸਲਰ ਜਗਜੀਤ ਸਿੰਘ ਹਰਦੋਫਰਾਲਾ ਹਲਿੰਗਡਨ ਬਾਰੋ ਵਿੱਚ 2014 ਤੋਂ ਲਗਾਤਾਰ ਕੌਂਸਲਰ ਹਨ ਤੇ ਏਅਰ ਲਾਇਨ ਡਨਾਟਾ ਕੈਟਰਿੰਗ ਵਿੱਚ ਉੱਚ ਅਹੁਦੇ 'ਤੇ ਕੰਮ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
2023 'ਚ 28.2 ਕਰੋੜ ਲੋਕ ਭੁੱਖ ਨਾਲ ਜੂਝਣ ਨੂੰ ਹੋਏ ਮਜਬੂਰ, ਗਾਜ਼ਾ 'ਚ ਭਿਆਨਕ ਕਾਲ : ਸੰਯੁਕਤ ਰਾਸ਼ਟਰ
NEXT STORY