ਸਿਡਨੀ (ਬਿਊਰੋ)— ਸਿਡਨੀ ਸਥਿਤ ਇਕ ਘਰ 'ਚ ਪਰਿਵਾਰ ਵਾਲਿਆਂ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਇਕ ਬੇਕਾਬੂ ਕਾਰ ਉਨ੍ਹਾਂ ਦੇ ਘਰ 'ਚ ਆ ਵੜੀ। ਖੁਸ਼ਕਿਸਮਤੀ ਇਹ ਰਹੀ ਕਿ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਕਾਰ ਘਰ ਦੇ ਬੈੱਡਰੂਮ ਅੰਦਰ ਦਾਖਲ ਹੋ ਗਈ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਤੋਂ ਮਹਜ 2 ਮਿੰਟ ਪਹਿਲਾਂ ਬੈੱਡਰੂਮ 'ਚ 1 ਸਾਲ ਦੀ ਬੱਚੀ ਬੈੱਡ 'ਤੇ ਬੈਠੀ ਹੋਈ ਸੀ। ਬੱਚੀ ਦੀ ਮਾਂ ਪਦਮਾ ਚੌਧਰੀ ਨੇ ਦੱਸਿਆ ਕਿ ਦੋ ਮਿੰਟ ਪਹਿਲਾਂ ਬੱਚੀ ਬੈੱਡ 'ਤੇ ਬੈਠੀ ਹੋਈ ਸੀ ਅਤੇ 2-3 ਮਿੰਟਾਂ ਬਾਅਦ ਇਹ ਹਾਦਸਾ ਵਾਪਰ ਗਿਆ। ਇਹ ਹਾਦਸਾ ਐਡਮੰਡਸਨ ਪਾਰਕ ਦੇ ਹਾਲੀਡੇਅ ਐਵੇਨਿਊ 'ਚ ਸਵੇਰੇ ਤਕਰੀਬਨ 10.30 ਵਜੇ ਵਾਪਰਿਆ।
ਪਦਮਾ ਨੇ ਦੱਸਿਆ ਕਿ ਮੈਂ ਆਪਣੀ ਬੱਚੀ ਨੂੰ ਚੁੱਕ ਕੇ ਰਸੋਈਘਰ ਵਿਚ ਗਈ ਸੀ ਕਿ ਅਚਾਨਕ ਇਕ ਉੱਚੀ ਆਵਾਜ਼ ਸੁਣਾਈ ਦਿੱਤੀ। ਇਕ ਕਾਰ ਕੰਧ ਨੂੰ ਤੋੜਦੀ ਹੋਈ ਉਨ੍ਹਾਂ ਦੇ ਬੈੱਡਰੂਮ ਅੰਦਰ ਦਾਖਲ ਹੋ ਗਈ। ਖੁਸ਼ਕਿਸਮਤੀ ਨਾਲ ਮੇਰੀ ਬੱਚੀ ਬਚ ਗਈ। ਉਨ੍ਹਾਂ ਦੱਸਿਆ ਕਿ ਮੈਂ ਅਤੇ ਮੇਰੇ ਬੱਚੇ ਸੁਰੱਖਿਆ ਹਨ ਪਰ ਸਾਡਾ ਘਰ ਨੁਕਸਾਨਿਆ ਗਿਆ। ਮੈਂ ਪਰਮਾਤਮਾ ਦਾ ਸ਼ੁੱਕਰ ਕਰਦੀ ਹਾਂ ਕਿ ਮੇਰਾ ਪਰਿਵਾਰ ਠੀਕ ਹੈ।
ਪੁਲਸ ਮੁਤਾਬਕ ਬੇਕਾਬੂ ਕਾਰ ਘਰ ਦੀ ਕੰਧ ਨਾਲ ਟਕਰਾਉਣ ਤੋਂ ਪਹਿਲਾਂ ਸੜਕ ਦੇ ਕਿਨਾਰੇ ਇਕ ਬਿਜਲੀ ਦੇ ਖੰਭੇ ਨਾਲ ਟਕਰਾਈ। ਕਾਰ ਦੇ 42 ਸਾਲਾ ਡਰਾਈਵਰ ਦਾ ਸਾਹ ਦਾ ਟੈਸਟ ਕੀਤਾ ਗਿਆ। ਪੁਲਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਆਸਟ੍ਰੇਲੀਆ 'ਚ ਤੋਤਿਆਂ ਨੇ 'ਕੁਤਰੇ' ਲੱਖਾਂ ਡਾਲਰ ਦੇ ਬ੍ਰਾਡਬੈਂਡ ਕੁਨੈਕਸ਼ਨ
NEXT STORY