ਸਿਡਨੀ— ਆਸਟਰੇਲੀਆ ਦੇ ਸਿਡਨੀ ਸ਼ਹਿਰ 'ਚ ਇਕ ਸੜਕ ਦੁਰਘਟਨਾ ਵਾਪਰ ਗਈ। ਇੱਥੇ ਇਕ ਕਾਰ ਅਤੇ ਟਰੱਕ ਵਿਚਕਾਰ ਜ਼ਬਰਦਰਸਤ ਟੱਕਰ ਹੋਣ ਕਾਰਨ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਇਹ ਦੁਰਘਟਨਾ ਮੈਰੀਲੈਂਡ ਦੇ ਇਲਾਕੇ 'ਚ ਵਾਪਰੀ।
ਦੁਪਹਿਰ ਦੇ ਲਗਭਗ 12.40 ਵਜੇ ਐਮਰਜੈਂਸੀ ਵਿਭਾਗ ਵਾਲੇ ਘਟਨਾ ਵਾਲੇ ਸਥਾਨ 'ਤੇ ਪੁੱਜ ਗਏ। ਉਨ੍ਹਾਂ ਨੇ ਦੋਵੇਂ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ, ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਨ੍ਹਾਂ ਦੋਹਾਂ ਵਿਅਕਤੀਆਂ ਦੇ ਖੂਨ ਦੇ ਟੈੱਸਟ ਲਏ ਗਏ ਹਨ ਤਾਂ ਕਿ ਪਤਾ ਲੱਗ ਸਕੇ ਕਿ ਇਹ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਸਨ ਜਾਂ ਇਹ ਦੁਰਘਟਨਾ ਕਿਸੇ ਹੋਰ ਕਾਰਨ ਕਰਕੇ ਵਾਪਰੀ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕੁੱਝ ਦੇਰ ਲਈ ਇਸ ਇਲਾਕੇ ਨੂੰ ਬੰਦ ਵੀ ਰੱਖਿਆ ਗਿਆ ਹੈ।
ਬੀਚ 'ਤੇ ਧੁੱਪ ਸੇਕ ਰਹੀ ਸੀ ਔਰਤ, ਵਾਪਰਿਆ ਅਜਿਹਾ ਹਾਦਸਾ ਕਿ ਖਤਰੇ 'ਚ ਪਈ ਜਾਨ
NEXT STORY